ਜਲੰਧਰ ਦੇ ਮਸ਼ਹੂਰ PPR ਮਾਲ 'ਚ ਚੱਲਦੈ ਗੰਦਾ ਧੰਦਾ, ਦਿਨੇ ਹੀ ਹਸੀਨ ਡਾਕੂ ਕਰ ਜਾਂਦੇ ਵਾਰਦਾਤ, ਵੀਡੀਓ ਆਈ ਸਾਹਮਣੇ

08/26/2023 6:08:16 PM

ਜਲੰਧਰ (ਜ.ਬ.) :ਮਹਾਨਗਰ ਦਾ ਮਸ਼ਹੂਰ ਮਾਲ ਪੀ. ਪੀ. ਆਰ. ਅੱਜ-ਕੱਲ੍ਹ ਡਾਕੂ ਹਸੀਨਾਵਾਂ ਲਈ ਪੂਰੇ ਪੰਜਾਬ 'ਚ ਚਰਚਾਵਾਂ ਬਟੋਰ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਮਾਲ ਦੀ ਤੀਜੀ ਮੰਜ਼ਿਲ 'ਤੇ ਦਿਨੇ ਹੀ ਮਸਾਜ ਦੇ ਨਾਮ 'ਤੇ ਸ਼ਰੇਆਮ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਜਿਸ ਨੂੰ ਚਲਾਉਣ ਵਾਲੇ ਵੀ ਕੋਈ ਹੋਰ ਨਹੀਂ ਸਗੋਂ ਸਰਕਾਰੀ ਦਫ਼ਤਰ ਦਾ ਮੁਲਾਜ਼ਮ  ਤੇ ਉਸ ਦੇ ਕਰੀਬੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਤਿੰਨ ਪਾਰਟਨਰ ਜਿਨ੍ਹਾਂ 'ਚ ਇਕ ਲੜਕੀ ਤੇ ਦੋ ਸਕੇ ਭਰਾ ਹਨ, ਤਿੰਨੋਂ ਰਲ ਕੇ ਦੇਹ ਵਪਾਰ ਦਾ ਇਹ ਗੰਦਾ ਧੰਦਾ ਚਲਾ ਰਹੇ ਹਨ। ਲੜਕੀ ਦਾ ਨਾਂ D ਅਤੇ ਲੜਕਿਆਂ ਦਾ ਨਾਂ S ਅਤੇ A ਤੋਂ ਸ਼ੁਰੂ ਹੁੰਦਾ ਹੈ। ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ 'ਚ ਇਕ ਪਾਰਟਨਰ ਤਾਂ ਕਾਰਪੋਰੇਸ਼ਨ ਮਹਿਕਮੇ 'ਚ ਸਰਕਾਰੀ ਨੌਕਰੀ 'ਤੇ ਹੈ। ਇਨ੍ਹਾਂ ਮਾਲਕਾਂ ਕੋਲ ਤਾਂ ਲਗਜ਼ਰੀ ਗੱਡੀਆਂ ਹੋਣ ਦੀ ਜਾਣਕਾਰੀ ਵੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਇਹ ਗੱਡੀਆਂ ਵੀ ਇਸੇ ਕਾਲੀ ਕਮਾਈ ਤੋਂ ਖਰੀਦੀਆਂ ਗਈਆਂ ਹਨ।

ਇੰਨਾ ਹੀ ਬੱਸ ਨਹੀਂ, ਇਸ ਮਸਾਜ ਦੇ ਗੰਦੇ ਧੰਦੇ ਦੀ ਸ਼ੁਰੂਆਤ 6 ਸਾਲ ਪਹਿਲਾਂ ਇਕ ਲੜਕਾ ਤੇ ਲੜਕੀ ਨੂੰ ਕੰਮ 'ਤੇ ਰੱਖ ਕੀਤੀ ਗਈ ਸੀ। ਫਿਰ ਸਟਾਫ ਵਧਾ ਕੇ 7 ਤੋਂ 10 ਲੜਕੀਆਂ ਦਾ ਕਰ ਲਿਆ ਤਾਂ ਜੋ ਦਿਨੇ ਹੀ ਇਸ ਕਾਲੇ ਧੰਦੇ ਨਾਲ ਮੋਟੀ ਕਮਾਈ ਕੀਤੀ ਜਾ ਸਕੇ। ਦੇਹ ਵਪਾਰ ਦੇ ਇਸ ਧੰਦੇ ਵਿੱਚ ਅੱਧਾ ਸ਼ਟਰ ਬੰਦ ਰੱਖਿਆ ਜਾਂਦਾ ਹੈ ਅਤੇ ਫੋਨ ਕਰਨ 'ਤੇ ਹੀ ਪੂਰਾ ਸ਼ਟਰ ਖੋਲ੍ਹਿਆ ਜਾਂਦਾ ਹੈ। ਫ਼ਿਲਹਾਲ ਪੁਲਸ ਦੇ ਨੱਕ ਹੇਠ ਇਹ ਗੰਦਾ ਧੰਦਾ ਚੱਲ ਰਿਹਾ ਹੈ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਸੁਣਨ 'ਚ ਇਹ ਵੀ ਆਇਆ ਹੈ ਕੇ ਇਕ ਲੜਕੀ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਹੈ ਤੇ ਦੋਹਾਂ ਭਰਾਵਾਂ ਦੇ ਨਾਲ ਰਹਿੰਦੀ ਹੈ। 

ਇਨ੍ਹਾਂ ਵਲੋਂ ਆਮ ਘਰਾਂ ਦੀਆਂ ਕੁੜੀਆਂ ਨੂੰ ਮਸਾਜ ਪਾਰਲਰ 'ਚ ਕੰਮ ਕਰਨ ਦਾ ਲਾਲਚ ਦੇ ਕੇ ਪਹਿਲਾਂ ਕੰਮ 'ਤੇ ਰੱਖਿਆ ਜਾਂਦਾ ਹੈ ਤੇ ਫਿਰ ਉਨ੍ਹਾਂ ਨੂੰ ਵਰਗਲਾ ਕੇ ਜਿਸਮ ਫਿਰੋਸ਼ੀ ਦੇ ਧੰਦੇ 'ਚ ਧੱਕ ਦਿੱਤਾ ਗਿਆ। ਜੋ ਹੁਣ ਪੂਰੇ ਮਹਾਨਗਰ ਦਾ ਮਸ਼ਹੂਰ ਪਾਰਲਰ ਬਣ ਚੁੱਕਾ ਹੈ ਜਿੱਥੇ ਮਸਾਜ ਦੇ ਨਾਮ 'ਤੇ ਦਿਨੇ ਹੀ ਹਵਸ ਦੇ ਪੁਜਾਰੀਆਂ ਅੱਗੇ ਕੁੜੀਆਂ ਪਰੋਸ ਦਿੱਤੀਆਂ ਜਾਂਦੀਆਂ ਹਨ। ਆਪਣੇ ਨਿੱਜੀ ਮੁਨਾਫ਼ੇ ਲਈ ਮਾਡਰਨ ਤਕਨੀਕ ਨਾਲ ਜਿਸਮ ਫਿਰੋਸ਼ੀ ਦਾ ਧੰਦਾ ਚਲਾਉਣ ਵਾਲਿਆਂ ਬਾਰੇ ਤਾਂ ਇਹ ਵੀ ਅਫਵਾਹਾਂ ਅੱਜ-ਕੱਲ੍ਹ ਜ਼ੋਰਾਂ 'ਤੇ ਹਨ ਕਿ ਇਨ੍ਹਾਂ ਨੇ ਆਪਣੇ ਧੰਦੇ ਨੂੰ ਚਮਕਾਉਣ ਤੇ ਕਾਨੂੰਨ ਦੇ ਪੇਚੇ ਤੋਂ ਬਚਣ ਲਈ ਕਈ ਅਧਿਕਾਰੀਆਂ ਨਾਲ ਹਫ਼ਤੇ-ਮਹੀਨੇ ਬੰਨ੍ਹ ਲਏ ਹਨ ਤਾਂ ਜੋ ਇਹ ਲੋਕ ਆਪਣਾ ਧੰਦਾ ਬੜੇ ਹੀ ਨਿਡਰ ਤਰੀਕੇ ਨਾਲ ਸ਼ਰੇਆਮ ਚਲਾ ਸਕਣ ਤੇ ਇਨ੍ਹਾਂ ਨੂੰ ਕੋਈ ਰੋਕਣ ਵਾਲਾ ਵੀ ਨਾ ਹੋਵੇ ਪਰ ਹੁਣ ਇਸ ਕਾਲੇ ਦੀ ਧੰਦੇ ਦੀ ਇਕ ਵੀਡੀਓ ਵੀ ਮੀਡੀਆ ਦੇ ਹੱਥ ਲੱਗੀ ਹੈ, ਜੋ ਇਨ੍ਹਾਂ ਦੇ ਗੰਦੇ ਧੰਦੇ ਦੀ ਪੋਲ ਖੋਲ੍ਹ ਰਹੀ ਹੈ।


Punjab Desk

Content Editor

Related News