ਡੇਰਾ ਸੱਚਾ ਸੌਦਾ ਨਾਲ ਸਰਨਾ ਦੇ ਸੰਬੰਧਾਂ ''ਤੇ ਮਨਜੀਤ ਜੀ. ਕੇ. ਦਾ ਵੱਡਾ ਖੁਲਾਸਾ

02/18/2017 12:55:01 PM

ਨਵੀਂ ਦਿੱਲੀ\ਜਲੰਧਰ (ਰਮਨਦੀਪ ਸੋਢੀ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅਕਾਲੀ ਦਲ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ''ਤੇ ਵੱਡੇ ਹਮਲਾ ਬੋਲਦੇ ਹੋਏ ਸਰਨਾ ਦੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਨੇੜਤਾ ਹੋਣ ਦੇ ਦੋਸ਼ ਲਗਾਏ ਹਨ। ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਪਰਮਜੀਤ ਸਰਨਾ ਵਲੋਂ ਅਕਸਰ ਉਨ੍ਹਾਂ ਖਿਲਾਫ ਡੇਰਾ ਸਿਰਸਾ ਮੁਖੀ ਨਾਲ ਗੰਢਤੁੱਪ ਹੋਣ ਦੇ ਦੋਸ਼ ਲਗਾਏ ਜਾਂਦੇ ਰਹੇ ਹਨ ਜਦਕਿ ਸਰਨਾ ਆਪ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਰੀਬੀ ਹਨ ਅਤੇ ਉਹ ਖੁਦ ਡੇਰਾ ਮੁਖੀ ਦੀ ਮੁਆਫੀ ਦੀ ਚਿੱਠੀ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਗਏ ਸਨ। ਜੀ. ਕੇ. ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਵਿਖੇ ਹਮੇਸ਼ਾ ਡੇਰਾ ਮੁਖੀ ਦੀ ਫਿਲਮ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਫਿਲਮ ਨੂੰ ਦਿੱਲੀ ਵਿਚ ਲੱਗਣ ਨਹੀਂ ਦਿੱਤਾ ਗਿਆ। ਜੀ. ਕੇ. ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਦੌਰਾਨ ਉਹ ਬਠਿੰਡਾ ਗਏ ਸਨ ਜਿੱਥੇ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਡੇਰਾ ਸੱਚਾ ਸੌਦਾ ਜਾਣ ਵਾਲੇ ਅਕਾਲੀ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਡੇਰਾ ਸਿਰਸਾ ਜਾਣ ਅਕਾਲੀ ਆਗੂਆਂ ਨੂੰ ਧਰਮ ਅਨੁਸਾਰ ਸਜ਼ਾ ਦੇਣ ਦੀ ਮੰਗ ਕੀਤੀ ਸੀ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਸਰਨਾ ਵਲੋਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਆਪਣੇ ਕਾਰਜਕਾਲ ਦੌਰਾਨ 125 ਕਰੋੜ ਰੁਪਿਆ ਛੱਡ ਕੇ ਗਏ ਸਨ। ਜੇ. ਕੀ. ਨੇ ਕਿਹਾ ਕਿ 125 ਕਰੋੜ ਵਿਚੋਂ 165 ਕਰੋੜ ਰੁਪਿਆ ਸਿਰਫ ਅਧਿਆਪਕਾ ਨੂੰ ਦੇਣ ਵਾਲਾ ਬਾਕੀ ਸੀ ਜਿਸ ਨੂੰ ਉਨ੍ਹਾਂ ਨੂੰ 2014 ਵਿਚ ਲਾਗੂ ਕੀਤਾ ਅਤੇ ਏਰੀਅਰ ਦੇਣੇ ਸ਼ੁਰੂ ਕੀਤੇ।
ਇਸ ਦੌਰਾਨ ਮੌਜੂਦਾ ਦਿੱਲੀ ਕਮੇਟੀ ਦੇ ਖਰਚੇ ਦਾ ਹਿਸਾਬ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਨੂੰ ਛੁਡਾਉਣ ਲਈ ਅਦਾਲਤ ਰਾਹੀਂ 13.25 ਕਰੋੜ ਰੁਪਏ ਦਿੱਤੇ ਗਏ ਜਦਕਿ ਕਮੇਟੀ ਨੇ ਅਧਿਆਪਕਾਂ ਨੂੰ ਛੇਵੇਂ ਪੇ ਕਮਿਸ਼ਨ ਤਹਿਤ 48.5 ਕਰੋੜ ਦੀ ਰਾਸ਼ੀ ਅਦਾ ਕੀਤੀ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਵਲੋਂ ਆਪਣੇ ਕਾਰਜਕਾਲ ਦੌਰਾਨ ਬੈਂਕ ਰਾਹੀਂ ਸਿਰਫ ਦੋ ਪੇਮੈਂਟ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਹਿਸਾਬ ਕਮੇਟੀ ਕੋਲ ਮੌਜੂਦ ਹੈ।


Gurminder Singh

Content Editor

Related News