ਗੁਰੂ ਨਗਰ ਪਾਰਕ ਵਿਖੇ ਵੈੱਲਫੇਅਰ ਸੁਸਾਇਟੀ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਗਈ
Monday, Aug 15, 2022 - 07:10 PM (IST)

ਜਲੰਧਰ (ਬਿਊਰੋ) : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਗੁਰੂ ਨਗਰ ਪਾਰਕ ਵਿਖੇ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਪਾਲ ਦੀ ਅਗਵਾਈ ’ਚ ਸੀਨੀਅਰ ਸਿਟੀਜ਼ਨਜ਼ ਮਨੋਜ ਸ਼ਰਮਾ, ਹਰੀਓਮ ਭਾਟੀਆ, ਕੇਵਲ ਕ੍ਰਿਸ਼ਨ ਬੰਗਾ, ਅਵਤਾਰ ਸਿੰਘ ਕਾਲੜਾ, ਸੁਰਿੰਦਰ ਪਾਲ ਸਿੰਘ ਤੇ ਹੋਰ ਸਿਟੀਜ਼ਨਜ਼ ਵੱਲੋਂ ਮਨਾਈ ਗਈ। ਇਸ ਦੌਰਾਨ ਤਿਰੰਗਾ ਝੰਡਾ ਲਹਿਰਾਇਆ ਗਿਆ।
ਇਹ ਪ੍ਰੋਗਰਾਮ ਪ੍ਰਿੰਕਜੋਤ ਸਿੰਘ ਪਿੰਕਾ, ਸੰਦੀਪ ਬੰਗਾ, ਇੰਦਰਜੀਤ ਗੁੰਬਰ, ਕਰਨਦੀਪ ਸਿੰਘ ਤੇ ਬ੍ਰਿਜ ਮੋਹਨ ਦੇ ਉੱਦਮਾਂ ਸਦਕਾ ਮਨਾਇਆ ਗਿਆ। ਇਸ ਮੌਕੇ ਗੁਰੂ ਨਗਰ ਦੇ ਵਸਨੀਕ ਰੋਹਿਤ ਵਰਮਾ, ਲੁਕੇਸ਼, ਵਿਜੇ ਕੌਸ਼ਲ, ਬਲਵਿੰਦਰ ਸਿੰਘ ਸੇਠੀ, ਮੋਹਨ ਸਿੰਘ, ਉੱਤਮ ਚੱਢਾ, ਪ੍ਰਦੀਪ ਕੰਡਾ, ਐੱਨ. ਕੇ. ਖੰਨਾ, ਅਰੁਣ ਕੁਮਾਰ, ਰਣਜੀਤ ਸਿੰਘ ਤੇ ਹੋਰ ਕਈ ਸ਼ਖਸੀਅਤਾਂ ਸ਼ਾਮਲ ਹੋਈਆਂ।