ਯਾਤਰੀ ਹਾਲੋ-ਬੇਹਾਲ : 500 ਬੱਸਾਂ ਡਿਪੂਆਂ ’ਚ ਧੂੜ ਫੱਕ ਰਹੀਆਂ, ਸਿਸਟਮ ਨੂੰ ਮੂੰਹ ਚਿੜਾ ਰਹੇ ‘ਖਾਲੀ ਕਾਊਂਟਰ’

09/03/2022 5:21:45 PM

ਜਲੰਧਰ (ਪੁਨੀਤ) : ਆਮ ਆਦਮੀ ਪਾਰਟੀ ਦੀ ਸਰਕਾਰ 'ਚ ਬੱਸ ਯਾਤਰੀ ਹਾਲੋ-ਬੇਹਾਲ ਹਨ। ਲੰਮੀ ਉਡੀਕ ਦੇ ਬਾਵਜੂਦ ਸਰਕਾਰੀ ਬੱਸਾਂ ਨਾ ਮਿਲਣ ਕਾਰਨ ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ 'ਚ ਸਫਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਹੇ ਹਨ। ਪ੍ਰਾਈਵੇਟ ਬੱਸਾਂ 'ਚ ਵੀ ਸਫ਼ਰ ਸੌਖਾ ਨਹੀਂ ਹੈ ਕਿਉਂਕਿ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨਾ ਪੈ ਰਿਹਾ ਹੈ। ਆਲਮ ਇਹ ਹੈ ਕਿ 500 ਤੋਂ ਵੱਧ ਸਰਕਾਰੀ ਬੱਸਾਂ ਸਟਾਫ ਦੀ ਕਮੀ ਕਾਰਨ ਡਿਪੂਆਂ 'ਚ ਖੜ੍ਹੀਆਂ ਧੂੜ ਫੱਕ ਰਹੀਆਂ ਹਨ ਪਰ ਇਨ੍ਹਾਂ ਨੂੰ ਚਲਾਉਣ ਲਈ ਜ਼ਰੂਰੀ ਕਦਮ ਨਹੀਂ ਚੁੱਕੇ ਜਾ ਰਹੇ, ਇਸ ਲਈ ਵਿਭਾਗ ਨੂੰ ਵਿੱਤੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਅਤੇ ਯਾਤਰੀਆਂ ਨੂੰ ਕਾਊਂਟਰ ਖਾਲੀ ਹੋਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸਦਾ ਲਾਭ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਮਿਲ ਰਿਹਾ ਹੈ ਅਤੇ ਸਰਕਾਰ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਸਾਫ਼ ਤੌਰ ’ਤੇ ਨਜ਼ਰ ਆ ਰਿਹਾ ਹੈ ਕਿ ‘ਖਾਲੀ ਕਾਊਂਟਰ’ ਸਿਸਟਮ ਨੂੰ ਮੂੰਹ ਚਿੜਾ ਰਹੇ ਹਨ।

ਇਹ ਵੀ ਪੜ੍ਹੋ : SSP ਪਠਾਨਕੋਟ ਨੇ ਸਰਹੱਦੀ ਲੋਕਾਂ ਤੇ ਪੁਲਸ ਵਿਚਰਾਰ ਤਾਲਮੇਲ ਵਧਾਉਣ ਲਈ ਕੀਤੀ ਬੈਠਕ

ਅੱਜ ਸ਼ਾਮੀਂ ਦੇਖਣ ਵਿਚ ਆਇਆ ਕਿ ਪਠਾਨਕੋਟ, ਬਟਾਲਾ ਸਮੇਤ ਕਈ ਰੂਟਾਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਸਰਕਾਰੀ ਬੱਸਾਂ ਦੀ ਲੰਮੀ ਉਡੀਕ ਕਰਨ ਦੇ ਬਾਵਜੂਦ ਨਿਰਾਸ਼ਾ ਹੱਥ ਲੱਗੀ। ਪਠਾਨਕੋਟ ਜਾਣ ਵਾਲੇ ਯਾਤਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਪਠਾਨਕੋਟ ਜਾਣਾ ਹਰ ਵਾਰ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਚੋਣਾਂ ਦੌਰਾਨ ਪਿਛਲੀਆਂ ਸਰਕਾਰਾਂ ਤੇ ਟਰਾਂਸਪੋਰਟ ਮਾਫੀਆ ਨਾਲ ਮਿਲੀਭੁਗਤ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ। ਜਨਤਾ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਨੂੰ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਪੁਲਸ ਨੇ ਤਲਾਸ਼ੀ ਲੈਣ ਲਈ ਰੋਕੀ ਗੱਡੀ ਤਾਂ ਕਾਰ ਸਵਾਰ ਮਹਿਲਾ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਪੜ੍ਹੋ ਪੂਰਾ ਮਾਮਲਾ

ਵੱਡੇ-ਵੱਡੇ ਦਾਅਵਿਆਂ ਦੇ ਮੱਦੇਨਜ਼ਰ ਪੰਜਾਬ ਦੀ ਜਨਤਾ ਨੇ ਸੱਤਾ ਤਬਦੀਲੀ ਕਰਦੇ ਹੋਏ ‘ਆਪ’ ਨੂੰ ਸੂਬੇ ਦੀ ਵਾਗਡੋਰ ਸੌਂਪੀ ਪਰ ਸਰਕਾਰ ਬਣੀ ਨੂੰ 5 ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਯਾਤਰੀਆਂ ਨੂੰ ਰਾਹਤ ਨਹੀਂ ਮਿਲ ਸਕੀ।
ਬਟਾਲਾ ਜਾਣ ਵਾਲੇ ਅਜਮੇਰ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਬੋਲਬਾਲਾ ਹੈ। ਸਰਕਾਰੀ ਬੱਸਾਂ ਬਹੁਤ ਘੱਟ ਸਮੇਂ ਲਈ ਕਾਊਂਟਰਾਂ ’ਤੇ ਲੱਗਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰਾਈਵੇਟ ਬੱਸਾਂ ਵਿਚ ਸਫਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਪ੍ਰਾਈਵੇਟ ਟਰਾਂਸਪੋਰਟਰਾਂ ਦੀ ਮਨਮਰਜ਼ੀ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਰਕਾਰ ਇਸ ਪਾਸਿਓਂ ਅੱਖਾਂ ਬੰਦ ਕਰੀ ਬੈਠੀ ਹੈ।
 


Anuradha

Content Editor

Related News