ਵੈਸਟ ਹਲਕੇ ਤੋਂ ਭਾਜਪਾ ਨੂੰ ਝਟਕਾ, 4 ਹੋਰ ਆਗੂਆਂ ਨੇ ਦਿੱਤਾ ਅਸਤੀਫਾ

Monday, Sep 12, 2022 - 03:22 PM (IST)

ਵੈਸਟ ਹਲਕੇ ਤੋਂ ਭਾਜਪਾ ਨੂੰ ਝਟਕਾ, 4 ਹੋਰ ਆਗੂਆਂ ਨੇ ਦਿੱਤਾ ਅਸਤੀਫਾ

ਜਲੰਧਰ (ਜ.ਬ.) : ਵੈਸਟ ਵਿਧਾਨ ਸਭਾ ਹਲਕੇ ਤੋਂ ਅਸਤੀਫਾ ਦੇਣ ਵਾਲਿਆਂ 'ਚ ਚਾਰ ਨਾਂ ਹੋਰ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਭਾਜਪਾ ਬੁਲਾਰਾ ਅਰਜੁਨ ਖੁਰਾਣਾ, ਯੁਵਾ ਮੋਰਚਾ ਮੰਡਲ ਨੰਬਰ 9 ਦੇ ਜਨਰਲ ਸਕੱਤਰ ਮਨਦੀਪ ਸਿੰਘ, ਮੰਡਲ 9 ਐੱਸ. ਸੀ. ਮੋਰਚਾ ਦੇ ਪ੍ਰਧਾਨ ਅਤੁਲ ਭਗਤ ਅਤੇ ਬੀ. ਸੀ. ਮੋਰਚਾ ਦੇ ਮੰਡਲ 9 ਦੇ ਪ੍ਰਧਾਨ ਕੁਲਵਿੰਦਰ ਕਸ਼ਯਪ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਇਹ ਵੀ ਪੜ੍ਹੋ : ਹਾਰ ਦੇ ਸਦਮੇ ’ਚੋਂ ਬਾਹਰ ਨਹੀਂ ਆ ਪਾ ਰਿਹਾ ਅਕਾਲੀ ਦਲ, ਠੱਪ ਪਈਆਂ ਸ਼ਹਿਰੀ ਤੇ ਦਿਹਾਤੀ ਜਥੇ ਦੀਆਂ ਸਰਗਰਮੀਆਂ

ਉਕਤ ਆਗੂਆਂ ਨੇ ਆਪਣਾ ਅਸਤੀਫਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ 'ਚ ਮਿਹਨਤ ਕਰਨ ਵਾਲਿਆਂ ਦੀ ਕੋਈ ਕਦਰ ਨਹੀਂ ਹੈ। ਭਾਜਪਾ ਬੁਲਾਰੇ ਅਰਜੁਨ ਖੁਰਾਣਾ ਨੇ ਲਿਖਿਆ ਕਿ ਉਹ ਪਿਛਲੇ 20 ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਪਰ ਹੁਣ ਉਹ ਪਾਰਟੀ ਵਿੱਚ ਕੰਮ ਨਹੀਂ ਕਰ ਸਕਦੇ। ਉਨ੍ਹਾਂ ਇਸ ਦਾ ਕੋਈ ਵੀ ਕਾਰਨ ਨਾ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਅਸਤੀਫਾ ਸਵੀਕਾਰ ਕੀਤਾ ਜਾਵੇ।


author

Anuradha

Content Editor

Related News