ਜਲੰਧਰ ਦੇ ਇਕ ਪਾਰਕ 'ਚ 12 ਸਾਲਾ ਕੁੜੀ ਦੀ ਮੌਤ, ਪਰਿਵਾਰ ਬੋਲਿਆ-ਹੋਈ ਕੁਦਰਤੀ ਮੌਤ

Monday, Jun 12, 2023 - 09:08 PM (IST)

ਜਲੰਧਰ ਦੇ ਇਕ ਪਾਰਕ 'ਚ 12 ਸਾਲਾ ਕੁੜੀ ਦੀ ਮੌਤ, ਪਰਿਵਾਰ ਬੋਲਿਆ-ਹੋਈ ਕੁਦਰਤੀ ਮੌਤ

ਜਲੰਧਰ- ਜਲੰਧਰ ਦੇ ਇਕ ਪਾਰਕ ’ਚ ਸ਼ਨੀਵਾਰ ਨੂੰ 12 ਸਾਲਾ ਕੁੜੀ ਦੀ ਮੌਤ ਹੋ ਗਈ। ਮੌਤ ਇਕ ਕੁਦਰਤੀ ਸੀ ਤਾਂ ਪੁਲਸ ਨੂੰ ਬਿਨਾਂ ਸੂਚਨਾ ਦਿੱਤੇ ਹੀ ਪਰਿਵਾਰ ਵਾਲੇ ਲਾਸ਼ ਨੂੰ ਘਰ ਲੈ ਗਏ। ਐੱਸ. ਐੱਚ. ਓ. ਅਮਨ ਸੈਣੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਨੂੰ ਲੈ ਕੇ ਕੋਈ ਸੂਚਨਾ ਨਹੀਂ ਹੈ। ਪਾਰਕ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਲੋਹੀਆਂ ਦੀ ਰਹਿਣ ਵਾਲੀ 12 ਸਾਲ ਦੀ ਕੁੜੀ ਪਰਿਵਾਰ ਨਾਲ ਆਈ ਸੀ।

ਇਹ ਵੀ ਪੜ੍ਹੋ- ASI ਵੱਲੋਂ 33 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਵਿਖਾਇਆ ਅਸਲੀ ਰੰਗ, ਪਤੀ ਨੂੰ ਬੁਲਾ ਚਾੜ੍ਹਿਆ ਹੈਰਾਨੀਜਨਕ ਚੰਨ੍ਹ

ਦੁਪਹਿਰ ਨੂੰ ਗਰਮੀ ਬਹੁਤ ਸੀ। ਕੁੜੀ ਪਾਣੀ ਵਿਚੋਂ ਬਾਹਰ ਆਈ ਤਾਂ ਉਹ ਡਿੱਗ ਗਈ। ਲੋਕ ਤੁਰੰਤ ਬੱਚੀ ਨੂੰ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਚੈੱਕ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ। ਬੱਚੀ ਦਾ ਨਾਂ ਪਾਵਨੀ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਗੜ੍ਹਸ਼ੰਕਰ: ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਜਵਾਨ ਪੁੱਤ ਦੀ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

 ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News