UAN ਦੇ ਬਿਨਾਂ ਵੀ ਕਢਵਾ ਸਕਦੇ ਹੋ EPF ਦਾ ਪੈਸਾ, ਜਾਣੋ ਪੂਰੀ ਪ੍ਰਕਿਰਿਆ

01/21/2019 12:53:45 PM

ਨਵੀਂ ਦਿੱਲੀ — ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਤੁਹਾਨੂੰ ਕਰਮਚਾਰੀ ਭਵਿੱਖ ਨਿਧੀ(EPF) ਦੇ ਪੈਸੇ ਦੀ ਜ਼ਰੂਰਤ ਅੱਜ ਨਹੀਂ 'ਤੇ ਕੱਲ੍ਹ ਜ਼ਰੂਰ ਪਵੇਗੀ ਹੀ। EPF ਦਾ ਪੈਸਾ ਆਨਲਾਈਨ ਕਢਵਾਇਆ ਜਾ ਸਕਦਾ ਹੈ। ਪਰ ਇਸਦੇ ਲਈ UAN(ਯੂਨੀਵਰਸਲ ਅਕਾਊਂਟ ਨੰਬਰ) ਦੀ ਜ਼ਰੂਰਤ ਹੁੰਦੀ ਹੈ। ਪਰ ਜੇਕਰ ਤੁਹਾਡੇ ਕੋਲ UAN ਨੰਬਰ ਨਹੀਂ ਹੈ ਤਾਂ ਵੀ ਤੁਸੀਂ ਆਪਣਾ EPF ਦਾ ਪੈਸਾ ਕਢਵਾ ਸਕਦੇ ਹੋ।

ਇਹ ਹੈ ਪ੍ਰਕਿਰਿਆ

- ਸਭ ਤੋਂ ਪਹਿਲਾਂ EPF ਦੀ ਵੈਬਸਾਈਟ 'ਤੇ ਇਸ ਦਾ ਫਾਰਮ ਡਾਊਨਲੋਡ ਕਰੋ। ਇਸ ਲਈ ਤੁਸੀਂ https://bit.ly/2SVGiFV ਲਿੰਕ 'ਤੇ ਜਾ ਸਕਦੇ ਹੋ। ਇਥੇ ਤੁਹਾਨੂੰ COMPOSITE CLAIM FORM (Aadhaar) ਅਤੇ ਉਸਦੇ ਠੀਕ ਹੇਠਾਂ COMPOSITE CLAIM FORM (Non-Aadhaar) ਲਿਖਿਆ ਦਿਖਾਈ ਦੇਵੇਗਾ।

- ਇਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਆਧਾਰ ਹੈ ਤਾਂ ਪਹਿਲੇ ਵਾਲਾ ਫਾਰਮ ਅਤੇ ਜੇਕਰ ਆਧਾਰ ਨਹੀਂ ਹੈ ਤਾਂ ਨਾਨ ਆਧਾਰ ਵਾਲਾ ਫਾਰਮ ਡਾਊਨਲੋਡ ਕਰੋ। ਫਾਰਮ ਵਿਚ ਮੰਗੀ ਗਈ ਪੂਰੀ ਜਾਣਕਾਰੀ ਭਰੋ ਅਤੇ ਸੰਬੰਧਿਤ EPFO ਦਫਤਰ 'ਚ ਜਮ੍ਹਾ ਕਰਵਾ ਦਿਓ। EPFO ਦਾ ਐਡਰੈੱਸ(ਪਤਾ) ਤੁਸੀਂ ਆਪਣੇ PF ਨੰਬਰ ਤੋਂ ਲਗਾ ਸਕਦੇ ਹੋ।

- ਇਥੇ ਇਕ ਗੱਲ ਦਾ ਧਿਆਨ ਰੱਖੋ ਕਿ ਆਧਾਰ ਵਾਲਾ ਫਾਰਮ ਤੁਸੀਂ ਬਿਨਾਂ ਰੋਜ਼ਗਾਰਦਾਤਾ(ਉਹ ਕੰਪਨੀ ਜਿਥੇ ਤੁਸੀਂ ਕੰਮ ਕਰਦੇ ਹੋ ਜਾਂ ਕਰਦੇ ਸੀ) ਤੋਂ ਪ੍ਰਮਾਣਿਤ ਕਰਵਾਏ ਬਿਨਾਂ ਵੀ ਜਮ੍ਹਾ ਕਰਵਾ ਸਕਦੇ ਹੋ । ਪਰ ਜੇਕਰ ਦੂਜਾ ਫਾਰਮ ਭਰਦੇ ਹੋ ਤਾਂ ਇਸ ਨੂੰ ਤੁਹਾਨੂੰ ਰੁਜ਼ਗਾਰਦਾਤਾ ਤੋਂ ਪ੍ਰਮਾਣਿਤ ਕਰਵਾਉਣਾ ਹੋਵੇਗਾ। 

ਇਨ੍ਹਾਂ ਸਥਿਤੀਆਂ ਵਿਚ ਕਢਵਾ ਸਕਦੇ ਹੋ ਪੈਸਾ

ਨੌਕਰੀ ਤੋਂ ਰਿਟਾਇਰ ਹੋਣ ਜਾਂ 2 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਬੇਰੋਜ਼ਗਾਰ ਰਹਿਣ 'ਤੇ। ਬੇਰੋਜ਼ਗਾਰ ਰਹਿਣ 'ਤੇ EPF ਤੋਂ ਪੈਸਾ ਕਢਵਾਉਣ ਲਈ ਤੁਹਾਨੂੰ ਕਿਸੇ ਗਜ਼ਟਿਡ ਅਫਸਰ ਕੋਲੋਂ ਪ੍ਰਮਾਣਿਤ ਕਰਵਾਉਣਾ ਹੋਵੇਗਾ ਕਿ ਤੁਸੀਂ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬੇਰੋਜ਼ਗਾਰ ਹੋ। ਖਾਸ ਮੌਕਿਆਂ ਜਿਵੇ ਖੁਦ ਦਾ ਜਾਂ ਪਰਿਵਾਰ 'ਚ ਕਿਸੇ ਦੇ ਵਿਆਹ, ਸਿੱਖਿਆ ਆਦਿ ਲਈ ਵੀ ਕੁਝ ਰਕਮ ਕਢਵਾ ਸਕਦੇ ਹੋ।


Related News