ਬਿਨਾਂ ਪੈਸੇ ਦਿੱਤੇ ਇਸ ਤਰ੍ਹਾਂ ਕਰਵਾਓ ਰੇਲ ਟਿਕਟ ਦੀ ਬੁਕਿੰਗ

04/22/2019 12:52:26 PM

ਨਵੀਂ ਦਿੱਲੀ — ਜੇਕਰ ਤੁਸੀਂ ਆਮ ਤੌਰ 'ਤੇ ਰੇਲ ਯਾਤਰਾ ਕਰਦੇ ਰਹਿੰਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦੈ ਹੈ ਕਿ ਤੁਸੀਂ ਬਿਨਾਂ ਪੈਸੇ ਦਾ ਭੁਗਤਾਨ ਕੀਤੇ ਵੀ ਟਿਕਟ ਬੁੱਕ ਕਰਵਾ ਸਕਦੇ ਹੋ। IRCTC ਵਲੋਂ ਪੇਸ਼ ਕੀਤਾ ਗਿਆ ਅਰਥ-ਸ਼ਾਸਤਰ ਪ੍ਰਾਈਵੇਟ ਲਿਮਟਿਡ ਦਾ ਪਾਇਲਟ ਪ੍ਰੋਜੈਕਟ ePayLater ਇਸ 'ਚ ਤੁਹਾਡੀ ਸਹਾਇਤਾ ਕਰੇਗਾ। ਤੁਸੀਂ ਵੀ ਰੇਲਵੇ ਦੇ ਇਸ ਯੂਨੀਕ ਫੀਚਰ ਦਾ ਲਾਭ ਲੈ ਸਕਦੇ ਹੋ। ਹਾਲਾਂਕਿ ਤੁਹਾਨੂੰ ਟਿਕਟ ਬੁਕਿੰਗ ਦੇ ਅਗਲੇ 14 ਦਿਨਾਂ ਦੇ ਅੰਦਰ ਇਸ ਦੇ ਕਿਰਾਏ ਦਾ ਭੁਗਤਾਨ ਕਰਨਾ ਹੁੰਦਾ ਹੈ। ਆਓ ਜਾਣਦੇ ਹਾਂ ਇਸ ਸਹੂਲਤ ਬਾਰੇ ਵਿਸਥਾਰ ਨਾਲ।

 

ਕੀ ਹੈ ਈ-ਪੇਅ ਲੇਟਰ( ePayLater)?

ePayLater IRCTC ਵਲੋਂ ਸ਼ੁਰੂ ਕੀਤੀ ਗਈ ਇਕ ਖਾਸ ਸੇਵਾ ਹੈ, ਜਿਸਦੀ ਸਹਾਇਤਾ ਨਾਲ ਯਾਤਰੀ ਰੇਲਵੇ ਨੂੰ ਇਕ ਵੀ ਪੈਸਾ ਦਿੱਤੇ ਬਿਨਾਂ ਟਿਕਟ ਬੁੱਕ ਕਰਵਾ ਸਕਦੇ ਹਨ। ਇਸ ਲਈ IRCTC ਨੇ ICICI ਬੈਂਕ ਨਾਲ ਗਠਜੋੜ ਕੀਤਾ ਹੈ। ਯਾਤਰੀ ਨੂੰ ਬੁਕਿੰਗ ਦੇ ਅਗਲੇ 14 ਦਿਨਾਂ ਅੰਦਰ ਇਸ ਦਾ ਭੁਗਤਾਨ ਕਰਨਾ ਹੁੰਦਾ ਹੈ। ਯਾਤਰੀਆਂ ਨੂੰ ਇਸ ਸੇਵਾ ਦਾ ਲਾਭ ਲੈਣ ਲਈ 3.5 ਫੀਸਦੀ ਦਾ ਸਰਵਿਸ ਚਾਰਜ ਦੇਣਾ ਹੁੰਦਾ ਹੈ। ਇਹ ਚਾਰਜ ਵੀ ਯਾਤਰੀਆਂ ਕੋਲੋਂ ਪੇਮੈਂਟ ਦੇ ਦੌਰਾਨ ਲਿਆ ਜਾਂਦਾ ਹੈ। ਜੇਕਰ ਯਾਤਰੀ ਬੁਕਿੰਗ ਦੇ ਅਗਲੇ 14 ਦਿਨਾਂ ਦੇ ਅੰਦਰ ਭੁਗਤਾਨ ਨਹੀਂ ਕਰਦੇ ਤਾਂ ਉਨ੍ਹਾਂ ਦਾ ਕ੍ਰੈਡਿਟ ਘੱਟ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਉਹ ਅਗਲੀ ਵਾਰ ਇਸ ਸੇਵਾ ਦਾ ਲਾਭ ਨਹੀਂ ਲੈ ਸਕਣਗੇ। ਅਜਿਹੇ 'ਚ ਉਨ੍ਹਾਂ ਦਾ IRCTC ਖਾਤਾ ਵੀ ਬੰਦ ਕਰ ਦਿੱਤਾ ਜਾਵੇਗਾ। 

ਇਸ ਤਰ੍ਹਾਂ ਹੋ ਸਕੇਗੀ ePayLater ਦੀ ਬੁਕਿੰਗ

IRCTC 'ਚ ਆਪਣੇ ਖਾਤੇ 'ਤੇ ਲਾਗਇਨ ਕਰੋ। 

ਟਿਕਟ ਬੁੱਕ ਕਰਨ ਲਈ ਆਪਣਾ ਵੇਰਵਾ ਭਰੋ। ਇਸ ਤੋਂ ਬਾਅਦ ਬੁੱਕ ਨਾਓ ਦੇ ਵਿਕਲਪ 'ਤੇ ਕਲਿੱਕ ਕਰੋ।

ਇਥੇ ਇਕ ਨਵਾਂ ਪੇਜ਼ ਖੁੱਲ੍ਹੇਗਾ। ਇਥੇ ਯਾਤਰੀ ਦੇ ਵੇਰਵੇ ਦੇ ਨਾਲ ਕੈਪਚਾ ਐਂਟਰ ਕਰ ਦਿਓ। ਹੁਣ ਨੇਕਟਕ ਬਟਨ 'ਤੇ ਕਲਿੱਕ ਕਰੋ। 

ਇਸ ਤੋਂ ਬਾਅਦ ਇਕ ਹੋਰ ਨਵਾਂ ਪੇਜ਼ ਖੁੱਲ੍ਹੇਗਾ। ਇਥੇ ਤੁਹਾਨੂੰ ਕ੍ਰੈਡਿਟ, ਡੈਬਿਟ, ਭੀਮ, ਨੈੱਟ ਬੈਂਕਿੰਗ ਅਤੇ ePayLater ਦਾ ਵਿਕਲਪ ਦਿੱਤਾ ਜਾਵੇਗਾ। ePayLater 'ਕੇ ਕਲਿੱਕ ਕਰੋ।

PunjabKesari
ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵਾਂ ਪੇਜ਼ ਖੁੱਲ੍ਹੇਗਾ। ਇਥੇ ਤੁਹਾਨੂੰ ਆਪਣਾ ਮੋਬਾਇਲ ਨੰਬਰ ਭਰਨਾ ਹੋਵੇਗਾ। 

PunjabKesari
ਮੋਬਾਇਲ ਨੰਬਰ ਭਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵਾਂ ਪੇਜ਼ ਖੁੱਲ੍ਹੇਗਾ ਜਿਹੜਾ ਕਿ ਦਿੱਤੀ ਗਈ ਤਸਵੀਰ ਵਰਗਾ ਹੋਵੇਗਾ। 

PunjabKesari
ਇਥੇ ਤੁਹਾਨੂੰ ਆਪਣਾ ਓ.ਟੀ.ਪੀ. ਐਂਟਰ ਕਰਕੇ ਜਾਰੀ ਰਹਿਣ(ਕਾਨਟੀਨਿਊ) ਵਾਲੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ ਅੱਗੇ ਦੀ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ। 

ਇਸ ਸਹੂਲਤ ਦਾ ਲਾਭ ਲੈਣ ਲਈ ਤੁਹਾਨੂੰ ePayLater 'ਤੇ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸ ਲਈ www.epaylater.in 'ਤੇ ਜਾਓ। ਰਜਿਸਟ੍ਰੇਸ਼ਨ ਕਰਨ ਦੇ ਬਾਅਦ ਤੁਹਾਡੇ ਸਾਹਮਣੇ ਬਿਲ ਪੇਮੈਂਟ ਦਾ ਵਿਕਲਪ ਆਵੇਗਾ। ePayLater ਵਾਲੇ ਵਿਕਲਪ ਦੀ ਚੋਣ ਕਰਦੇ ਹੀ ਤੁਹਾਨੂੰ ਬਿਨਾਂ ਪੈਸੇ ਦਿੱਤੇ ਟਿਕਟ ਮਿਲ ਜਾਵੇਗੀ। 


Related News