ਬੱਚਿਆਂ ਲਈ ਖੋਲ੍ਹਣ ਜਾ ਰਹੇ ਹੋ ਬੈਂਕ ''ਚ ਖਾਤਾ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Wednesday, Apr 03, 2019 - 01:06 PM (IST)

ਨਵੀਂ ਦਿੱਲੀ — ਆਮਤੌਰ 'ਤੇ ਬਾਲਗ ਲੋਕ ਦੇਸ਼ ਦੇ ਕਿਸੇ ਵੀ ਬੈਂਕ ਵਿਚ ਆਪਣਾ ਬਚਤ ਖਾਤਾ ਖੋਲ੍ਹ ਸਕਦੇ ਹਨ। ਬਾਲਗ ਲੋਕਾਂ ਦੇ ਨਾਲ-ਨਾਲ ਨਾਬਾਲਗ ਬੱਚਿਆਂ ਲਈ ਵੀ ਬੈਂਕ ਵਿਚ ਬਚਤ ਖਾਤਾ ਖੁੱਲਵਾਇਆ ਜਾ ਸਕਦਾ ਹੈ। ਦੇਸ਼ ਦੇ ਕਾਫੀ ਸਾਰੇ ਬੈਂਕ ਇਸ ਦੀ ਸਹੂਲਤ ਦਿੰਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਬੱਚੇ ਲਈ ਵੱਡਾ ਫੰਡ ਤਿਆਰ ਕਰਨ 'ਚ ਸਹਾਇਤਾ ਮਿਲੇਗੀ ਅਤੇ ਤੁਸੀਂ ਆਪਣੇ ਬੱਚੇ ਵਿਚ ੁਵਿੱਤੀ ਅਨੁਸ਼ਾਸਨ ਬਣਾਉਣ ਦੀ ਆਦਤ ਵੀ ਬਣਾ ਸਕਦੇ ਹੋ। ਮਾਹਰਾਂ ਮੁਤਾਬਕ ਬੱਚਿਆਂ ਨੂੰ ਪਿੱਗੀ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਦੇ ਨਾਲ-ਨਾਲ ਮਹੀਨੇ ਬਾਅਦ ਇਹ ਪੈਸੇ ਬੈਂਕ ਵਿਚ ਜਮ੍ਹਾ ਕਰਵਾਉਣ ਦੀ ਆਦਤ ਬਣਾਉਣੀ ਚਾਹੀਦੀ ਹੈ। ਬਚਤ ਖਾਤਾ ਖੋਲ੍ਹਣ ਤੋਂ ਪਹਿਲਾਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਵੀ ਦੇਣਾ ਹੋਵੇਗਾ।
ਖਾਤੇ ਦੀਆਂ ਕਿਸਮਾਂ
ਬੈਂਕ ਆਮ ਤੌਰ 'ਤੇ ਨਾਬਾਲਗਾਂ ਲਈ ਦੋ ਤਰ੍ਹਾਂ ਦੇ ਖਾਤਿਆਂ ਦੀ ਪੇਸ਼ਕਸ਼ ਕਰਦੇ ਹਨ। ਪਹਿਲਾ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਤੇ 10 ਸਾਲ ਤੋਂ 18 ਸਾਲ ਦੇ ਵਿਚਕਾਰ ਦੀ ਉਮਰ ਦੇ ਬੱਚਿਆਂ ਲਈ।
- ਉਹ ਬੱਚੇ ਜਿਹੜੇ ਅਜੇ ਤੱਕ 10 ਸਾਲ ਦੇ ਨਹੀਂ ਹੋਏ ਹਨ ਜੇਕਰ ਉਨ੍ਹਾਂ ਦੇ ਨਾਂ ਨਾਲ ਕੋਈ ਖਾਤਾ ਖੁੱਲਵਾਉਣਾ ਹੈ ਤਾਂ ਉਨ੍ਹਾਂ ਦਾ ਖਾਤਾ ਸੰਯੁਕਤ ਰੂਪ ਨਾਲ ਗਾਰਡੀਅਨ ਦੇ ਵਿਚੋਂ ਕਿਸੇ ਇਕ ਦੇ ਨਾਂ ਦੇ ਨਾਲ ਹੀ ਖੋਲ੍ਹਿਆ ਜਾ ਸਕੇਗਾ।
- 10 ਤੋਂ 18 ਸਾਲ ਦੀ ਉਮਰ ਵਿਚਕਾਰ ਜੇਕਰ ਕੋਈ ਨਾਬਾਲਗ ਖਾਤਾ ਖੋਲ੍ਹਣਾ ਚਾਹੁੰਦਾ ਹੈ ਤਾਂ ਨਾਬਾਲਗ ਆਪਣੇ ਖਾਤੇ ਦਾ ਖੁਦ ਸੰਚਾਲਨ ਕਰ ਸਕਦਾ ਹੈ। ਹਾਲਾਂਕਿ ਇਕ ਵਾਰ 18 ਸਾਲ ਦੀ ਉਮਰ ਪਾਰ ਕਰਨ ਦੇ ਬਾਅਦ ਖਾਤਾ ਨਿਸ਼ਕਿਰਿਆ ਹੋ ਜਾਂਦਾ ਹੈ। ਖਾਤੇ ਨੂੰ ਚਾਲੂ ਰੱਖਣ ਲਈ ਖਾਤੇ ਨੂੰ ਨਿਯਮਿਤ ਬਚਤ ਖਾਤੇ ਵਿਚ ਬਦਲਣਾ ਹੋਵੇਗਾ।
ਏ.ਟੀ.ਐਮ. ਡੈਬਿਟ ਕਾਰਡ
ਇਕ ਆਮ ਬਚਤ ਖਾਤੇ ਦੀ ਤਰ੍ਹਾਂ ਹੀ ਜ਼ਿਆਦਾਤਰ ਬੈਂਕ ਬੱਚੇ ਦੇ ਬਚਤ ਖਾਤੇ ਦੇ ਨਾਲ ਏ.ਟੀ.ਐਮ. ਅਤੇ ਡੈਬਿਟ ਕਾਰਡ ਵੀ ਦਿੰਦੇ ਹਨ । ਸੁਰੱਖਿਆ ਕਾਰਨਾਂ ਕਾਰਨ ਕੁਝ ਬੈਂਕ ਬੱਚੇ ਦੀ ਤਸਵੀਰ ਨਾਲ ਡੈਬਿਟ ਕਾਰਡ ਜਾਰੀ ਕਰਦੇ ਹਨ ਜਾਂ ਫਿਰ ਕਾਰਡ 'ਤੇ ਮਾਤਾ-ਪਿਤਾ ਜਾਂ ਬੱਚੇ ਦਾ ਨਾਂ ਹੁੰਦਾ ਹੈ।
ਫੰਡ ਟਰਾਂਸਫਰ
ਜ਼ਿਆਦਾਤਰ ਬੈਂਕ ਸਿਰਫ ਇੰਟਰ-ਬੈਂਕ ਫੰਡ ਟਰਾਂਸਫਰ/ ਨੈਫਟ ਦੀ ਹੀ ਆਗਿਆ ਦਿੰਦੇ ਹਨ। ਮਾਤਾ-ਪਿਤਾ/ਗਾਰਡੀਅਨ ਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਆਟੋ ਡੈਬਿਟ ਵਿਕਲਪ ਹੈ ਅਤੇ ਇਹ ਸਹੂਲਤ ਕਿ ਮਾਤਾ-ਪਿਤਾ ਦੇ ਖਾਤੇ ਵਿਚੋਂ ਪੈਸਾ ਮਾਮੂਲੀ ਖਾਤੇ ਵਿਚ ਡੈਬਿਟ ਕੀਤਾ ਜਾਂਦਾ ਹੈ।
ਖਰਚ ਕਰਨ ਦੀ ਹੱਦ
ਮਾਤਾ-ਪਿਤਾ/ਗਾਰਡੀਅਨ ਨੂੰ ਰੋਜ਼ਾਨਾ ਅਤੇ ਸਾਲਾਨਾ ਜ਼ਿਆਦਾਤਰ ਖਰਚ ਹੱਦ ਦੇ ਨਾਲ-ਨਾਲ ਨਿਕਾਸੀ ਹੱਦ ਵੀ ਪਤਾ ਹੋਣੀ ਚਾਹੀਦੀ ਹੈ। ਰੋਜ਼ਾਨਾ ਵੱਧ ਤੋਂ ਵਧ ਖਰਚ ਅਤੇ ਨਿਕਾਸੀ ਦੀ ਹੱਦ ਹਰੇਕ ਬੈਂਕਾਂ ਤੋਂ ਬੈਂਕਾਂ ਤੱਕ ਵਖ-ਵੱਖ ਹੁੰਦੀ ਹੈ। ਬੈਂਕ ਪੈਸੇ ਦੇ ਕੁੱਲ ਮੁੱਲ 'ਤੇ ਇਕ ਉੱਪਰਲੀ ਹੱਦ ਵੀ ਲਗਾਉਂਦੇ ਹਨ ਜਿਹੜੀ ਕਿ ਇਕ ਬੱਚੇ ਨੂੰ ਵਿੱਤੀ ਸਾਲ 'ਚ ਖਾਤੇ ਵਿਚੋਂ ਖਰਚ ਕਰ ਸਕਦੇ ਹੋ। ਕਈ ਬੈਂਕ ਘੱਟੋ-ਘੱਟ ਔਸਤ ਬੈਲੇਂਸ ਰੱਖਣ ਲਈ ਕਹਿੰਦੇ ਹਨ।