ਬਹੁਤ ਹੀ ਫਾਇਦੇਮੰਦ ਹੈ ਬੀਮਾ ਪਾਲਸੀ ਦੇ ਨਾਲ ਐਡੀਸ਼ਨਲ ਰਾਈਡਰਸ ਲੈਣਾ

12/07/2019 1:52:37 PM

ਨਵੀਂ ਦਿੱਲੀ — ਬੀਮਾ ਇਕ ਅਜਿਹਾ ਸਾਧਨ ਹੈ ਜਿਹੜਾ ਕਿ ਜ਼ਰੂਰਤ ਦੇ ਸਮੇਂ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਵਿੱਤੀ ਸੁਰੱਖਿਆ ਦਿੰਦਾ ਹੈ। ਹਾਲਾਂਕਿ ਸਮੇਂ ਦੇ ਨਾਲ ਜਿਸ ਤਰ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਵਧ ਰਹੀਆਂ ਹਨ ਉਸ ਨੂੰ ਦੇਖਦੇ ਹੋਏ ਸਿਰਫ ਇੰਸ਼ੋਰੈਂਸ ਕਵਰ ਹੀ ਕਾਫੀ ਨਹੀਂ ਹੁੰਦਾ ਹੈ। ਜੇਕਰ ਥੋੜ੍ਹੇ ਪੈਸੇ ਖਰਚ ਕੇ ਤੁਸੀਂ ਇਸ ਦੇ ਨਾਲ ਇਕ ਹੋਰ ਵਿੱਤੀ ਸੁਰੱਖਿਆ ਸਾਧਨ ਜਿਸ ਨੂੰ ਕਿ ਰਾਈਡਰਸ ਕਿਹਾ ਜਾਂਦਾ ਹੈ ਜੋੜ ਲਵੋ ਤਾਂ ਬੀਮੇ ਦਾ ਫਾਇਦਾ ਹੋਰ ਵਧ ਜਾਂਦਾ ਹੈ। 

ਬੀਮਾ ਪਾਲਸੀ ਨਾਲ ਇਸ ਤਰ੍ਹਾਂ ਕੰਮ ਕਰਦੇ ਹਨ ਐਡੀਸ਼ਨਲ ਰਾਇਡਰਸ

ਬੀਮਾ ਪਾਲਸੀ ਵਿਚ ਰਾਈਡਰਸ ਬੀਮਾ ਉਤਪਾਦ ਵਿਚ ਵਾਧੂ ਲਾਭ ਆਫਰ ਕਰਦੇ ਹਨ। ਇਹ ਅਜਿਹੇ ਲਾਭ ਹੁੰਦੇ ਹਨ ਜਿਹੜੇ ਸਟੈਂਡਰਡ ਇੰਸ਼ੋਰੈਂਸ ਦੇ ਤਹਿਤ ਕਵਰ ਨਹੀਂ ਹੁੰਦੇ ਹਨ। ਅਜਿਹੇ 'ਚ ਕਈ ਤਰ੍ਹਾਂ ਦੇ ਰਾਇਡਰਸ ਹੁੰਦੇ ਹਨ ਜਿਹੜੇ ਕਿ ਲਾਈਫ, ਹੈਲਥ ਅਤੇ ਵਾਹਨ ਬੀਮਾ ਪਾਲਸੀ ਦੇ ਨਾਲ ਵੇਚੇ ਜਾਂਦੇ ਹਨ। ਇਨ੍ਹਾਂ ਦੇ ਜ਼ਰੀਏ ਗਾਹਕਾਂ ਨੂੰ ਕਸਟਮਾਈਜ਼ਡ ਫੀਚਰ ਆਫਰ ਕੀਤੇ ਜਾਂਦੇ ਹਨ।

ਟਰਮ ਜੀਵਨ ਬੀਮਾ ਰਾਈਡਰਸ ਕੀ ਹੁੰਦੇ ਹਨ?

ਬੀਮਾ ਕੰਪਨੀਆਂ ਨੇ ਪਿਛਲੇ 7-8 ਸਾਲ ਤੋਂ ਪ੍ਰੋਟੈਕਸ਼ਨ ਅਤੇ ਟਰਮ ਪਲਾਨ 'ਤੇ ਫੋਕਸ ਕਰਨਾ ਸ਼ੁਰੂ ਕੀਤਾ ਹੈ। ਟਰਮ ਪਲਾਨ ਦੇ ਨਾਲ ਵਾਧੂ ਲਾਭ ਦੇ ਤੌਰ 'ਤੇ ਰਾਈਡਰਸ ਪਾਪੂਲਰ ਹੁੰਦੇ ਹਨ। ਟਰਮ ਪਲਾਨ ਦੇ ਨਾਲ ਕਈ ਰਾਈਡਰਸ ਵੇਚੇ ਜਾਂਦੇ ਹਨ ਇਨ੍ਹਾਂ 'ਚ ਨਾਜ਼ੁਕ ਬਿਮਾਰੀ, ਪ੍ਰੀਮੀਅਮ ਛੋਟ, ਦੁਰਘਟਨਾ ਮੌਤ, ਸਥਾਈ ਜਾਂ ਅੰਸ਼ਕ ਅਪਾਹਜਤਾ ਅਤੇ ਆਮਦਨੀ ਲਾਭ ਵਰਗੇ ਰਾਈਡਰ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਨਕਮ ਬੈਨੀਫਿਟ ਟਰਮ ਪਲਾਨ ਦੇ ਨਾਲ ਵੇਚਿਆ ਜਾਣ ਵਾਲਾ ਇਕ ਤਾਜ਼ਾ ਰਾਈਡਰ ਹੈ। ਬੀਮਾਯੁਕਤ ਵਿਅਕਤੀ ਦੀ ਮੌਤ ਤੋਂ ਬਾਅਦ ਇਹ ਰਾਈਡਰ 10-15 ਸਾਲਾਂ ਲਈ ਮਹੀਨਾਵਾਰ ਆਮਦਨੀ ਦਿੰਦਾ ਹੈ। ਇਹ ਮਾਤਾ/ਪਿਤਾ ਦੀ ਟਰਮ ਲਾਈਫ ਕਵਰ ਦੇ ਨਾਲ ਖਰੀਦਿਆ ਜਾਂਦਾ ਹੈ ਅਤੇ ਕਿਸੇ ਦੁਰਘਟਨਾ ਦੀ ਸਥਿਤੀ ਵਿਚ ਇਸ 'ਚ ਬੱਚੇ ਲਈ 25 ਸਾਲ ਦੀ ਉਮਰ ਤੱਕ ਪ੍ਰੀਮੀਅਮ ਦੀ ਛੋਟ ਹੈ।

ਕੀ ਸਟੈਂਡਅਲੋਨ ਰਾਈਡਰ ਖਰੀਦਿਆ ਜਾ ਸਕਦਾ ਹੈ?

ਕੋਈ ਇੱਕਲਾ ਰਾਈਡਰ ਨਹੀਂ ਖਰੀਦ ਸਕਦਾ। ਕਾਰਨ ਇਹ ਹੈ ਕਿ ਇਹ ਇਕ ਉਤਪਾਦ ਨਹੀਂ ਸਗੋਂ ਇਕ ਰਾਈਡਰ ਹੈ ਜਿਹੜਾ ਕਿ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਸ ਨੂੰ ਕਿਸੇ ਬੀਮਾ ਉਤਪਾਦ ਦੇ ਨਾਲ ਵੇਚਿਆ ਜਾਵੇ।

ਰਾਈਡਰ ਕਿੰਨੇ ਮਸ਼ਹੂਰ ਹਨ?

ਰਾਈਡਰਜ਼ ਨੂੰ ਤਕਰੀਬਨ 70-80 ਫੀਸਦੀ ਆਨ ਡੈਮੇਜ ਮੋਟਰ ਇੰਸ਼ੋਰੈਂਸ ਪਾਲਿਸੀਆਂ ਦੇ ਨਾਲ ਵੇਚਿਆ ਜਾਂਦਾ ਹੈ। ਕੰਪਨੀਆਂ ਇਨ੍ਹਾਂ ਨੂੰ2007 ਤੋਂ ਵੇਚ ਰਹੀਆਂ ਹਨ ਹਾਲÎਾਂਕਿ ਇਨ੍ਹਾਂ ਨੂੰ ਪ੍ਰਸਿੱਧੀ ਪਿਛਲੇ 7-8 ਸਾਲ ਤੋਂ ਹੀ ਮਿਲੀ ਹੈ।
 


Related News