ਮੋਟੀ ਕਮਾਈ ਲਈ EPF ਦਾ ਪੈਸਾ NPS 'ਚ ਕਰ ਸਕਦੇ ਹੋ ਟਰਾਂਸਫਰ !

09/05/2019 1:30:13 PM

ਨਵੀਂ ਦਿੱਲੀ — ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਤਾਂ ਤੁਹਾਡੀ ਤਨਖਾਹ ਦਾ ਕੁਝ ਹਿੱਸਾ ਰਿਟਾਇਰਮੈਂਟ ਦੇ ਉਦੇਸ਼ ਨਾਲ ਕਰਮਚਾਰੀ ਭਵਿੱਖ ਫੰਡ 'ਚ ਜਾਂਦਾ ਹੈ। ਜਿੰਨਾ ਪੈਸਾ ਤੁਹਾਡੀ ਤਨਖਾਹ ਵਿੱਚੋਂ ਕੱੱਟਦਾ ਹੈ ਉਨ੍ਹਾਂ ਹੀ ਪੈਸਾ ਤੁਹਾਡੇ ਰੁਜ਼ਗਾਰਦਾਤਾ ਵਲੋਂ ਵੀ ਪਾਇਆ ਜਾਂਦਾ ਹੈ। ਈ.ਪੀ.ਐੱਫ. ਦੀਆਂ ਵਿਆਜ ਦਰਾਂ ਤੈਅ ਹੁੰਦੀਆਂ ਹਨ। ਦੂਜੇ ਪਾਸੇ ਨੈਸ਼ਨਲ ਪੈਨਸ਼ਨ ਸਿਸਟਮ ਯਾਨੀ NPS 'ਚ ਵਿਆਜ ਦਰਾਂ ਤੈਅ ਨਹੀਂ ਹੁੰਦੀ। ਤੁਹਾਡੇ ਸਾਹਮਣੇ ਪੈਸਿਆਂ ਦੇ ਨਿਵੇਸ਼ ਨੂੰ ਲੈ ਕੇ ਕਈ ਵਿਕਲਪ ਦਿੱਤੇ ਜਾਂਦੇ ਹਨ। ਇਹ ਸ਼ੇਅਰਾਂ 'ਚ ਨਿਵੇਸ਼ ਕਰਦਾ ਹੈ ਜਿਹੜਾ ਲੰਮੀ ਮਿਆਦ 'ਚ ਬਿਹਤਰ ਰਿਟਰਨ ਦਵਾਉਂਦਾ ਹੈ। ਤੁਸੀਂ ਵੀ EPF ਦੀ ਥਾਂ NPS ਦੀ ਚੋਣ ਕਰਕੇ ਆਪਣੇ ਪੈਸੇ 'ਤੇ ਜ਼ਿਆਦਾ ਰਿਟਰਨ ਹਾਸਲ ਕਰ ਸਕਦੇ ਹੋ। 

ਇੰਨਾ ਹੀ ਨਹੀਂ NPS 'ਚ ਨਿਵੇਸ਼ ਕਰਨ 'ਤੇ ਤੁਹਾਨੂੰ ਆਮਦਨ ਟੈਕਸ ਦੀ ਧਾਰਾ 80ਸੀ ਦੇ ਤਹਿਤ 1.5 ਲੱਖ ਰੁਪਏ ਤੱਕ ਦੀ ਕਟੌਤੀ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਧਾਰਾ 80ਸੀਸੀਡੀ(1ਬੀ) ਦੇ ਤਹਿਤ ਵਾਧੂ 50,000 ਰੁਪਏ ਤੱਕ ਦੀ ਕਟੌਤੀ ਦਾ ਲਾਭ ਲੈ ਸਕਦੇ ਹੋ। ਜੇਕਰ ਤੁਸੀਂ ਆਪਣੇ ਰਿਟਾਇਰਮੈਂਟ ਲਈ ਜੋੜੇ ਜਾ ਰਹੇ ਫੰਡ 'ਤੇ ਜ਼ਿਆਦਾ ਰਿਟਰਨ ਹਾਸਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਕਰਮਚਾਰੀ ਭਵਿੱਖ ਫੰਡ ਸੰਗਠਨ(EPF) ਨੂੰ ਨੈਸ਼ਨਲ ਪੈਨਸ਼ਨ ਸਿਸਟਮ(NPS) 'ਚ ਟਰਾਂਸਫਰ ਕਰ ਸਕਦੇ ਹੋ।

EPF ਦਾ ਪੈਸਾ NPS 'ਚ ਟਰਾਂਸਫਰ ਕਰਨ ਦਾ ਤਰੀਕਾ 

ਜੇਕਰ ਤੁਸੀਂ NPS 'ਚ ਆਪਣੇ EPF ਦਾ ਪੈਸਾ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲ NPS ਦਾ ਏ ਐਕਟਿਵ ਟਿਅਰ-1 ਖਾਤਾ ਹੋਵੇ। ਜੇਕਰ ਤੁਹਾਡੀ ਕੰਪਨੀ 'ਚ ਨੈਸ਼ਨਲ ਪੈਨਸ਼ਨ ਸਿਸਟਮ ਦੀ ਸਹੂਲਤ ਹੈ ਤਾਂ ਤੁਸੀਂ ਇਸ ਨੂੰ ਉਥੇ ਹੀ ਖੁਲ੍ਹਵਾ ਸਕਦੇ ਹੋ। ਜੇਕਰ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਪੁਆਇੰਟ ਆਫ ਪ੍ਰੇਜੈਂਸ(POP) ਜਾਂ e-NPS ਪੋਰਟਲ 'ਤੇ ਜਾ ਕੇ ਆਪਣਾ NPS ਖਾਤਾ ਖੁੱਲ੍ਹਵਾ ਸਕਦੇ ਹੋ। NPS ਦਾ ਖਾਤਾ ਖੁਲਵਾਉਣ ਲਈ ਤੁਸੀਂ npstrust.org.in 'ਤੇ ਜਾ ਸਕਦੇ ਹੋ।


Related News