ਤੰਬਾਕੂ ਨੋਸ਼ੀ ਕਰਨ ਵਾਲੇ ਵੀ ਖਰੀਦ ਸਕਦੇ ਹਨ ਸਿਹਤ ਬੀਮਾ, ਬਸ ਦੇਣਾ ਹੋਵੇਗਾ ਇੰਨਾ ਪ੍ਰੀਮੀਅਮ
Saturday, Jul 20, 2019 - 12:55 PM (IST)

ਨਵੀਂ ਦਿੱਲੀ — ਭਾਰਤ ਸਰਕਾਰ ਵਲੋਂ ਦੇਸ਼ ਦੇ ਨਾਗਰਿਕਾਂ ਦੀ ਸਿਹਤ ਸੁੱਰਖਿਆ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ ਸਮਾਜ ਦੇ ਹਰ ਵਰਗ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਜਾਂਦਾ ਹੈ। ਹੁਣ ਜੇਕਰ ਗੱਲ ਕਰੀਏ ਸਿਹਤ ਬੀਮੇ ਦੀ ਤਾਂ ਸਿਹਤ ਬੀਮਾ(Health Insurance) ਸਕੀਮ ਆਮ ਤੌਰ 'ਤੇ ਕਿਸੇ ਵੀ ਵਿਅਕਤੀ ਦੀ ਉਮਰ, ਹੈਲਥ, ਕੰਡੀਸ਼ਨ, ਖਾਣ-ਪੀਣ ਦੀਆਂ ਆਦਤਾਂ, ਸਿਗਰਟ, ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਅਨੁਸਾਰ ਤੈਅ ਹੁੰਦੀ ਹੈ। ਸਾਰੀਆਂ ਸਿਹਤ ਬੀਮਾ ਕੰਪਨੀਆਂ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਅਤੇ ਬੀਮਾ ਅਮਾਊਂਟ ਅਨੁਸਾਰ ਪ੍ਰੀਮੀਅਮ ਦੀ ਗਣਨਾ ਕਰਨ ਤੋਂ ਪਹਿਲਾਂ ਆਪਣੇ ਗਾਹਕਾਂ ਦੀ ਪ੍ਰੋਫਾਈਲ ਚੈੱਕ ਕਰਦੀਆਂ ਹਨ। ਜ਼ਿੰਦਗੀ 'ਚ ਜਿੰਨੀ ਜਲਦੀ ਇੰਸ਼ੋਰੈਂਸ ਲਈ ਜਾਵੇਗੀ, ਓਨਾ ਹੀ ਘਟ ਪ੍ਰੀਮੀਅਮ ਦੇ ਕੇ ਚੰਗੀ ਬੀਮਾ ਅਮਾਊਂਟ ਲਈ ਜਾ ਸਕਦੀ ਹੈ।
ਆਮ ਤੌਰ 'ਤੇ ਧਾਰਨਾ ਹੁੰਦੀ ਹੈ ਕਿ ਸਿਗਰਟ ਪੀਣ ਵਾਲੇ ਲੋਕ ਸਿਹਤ ਬੀਮਾ ਖਰੀਦਣ ਯੋਗ ਨਹੀਂ ਹਨ। ਲਗਪਗ ਸਾਰੀਆਂ ਹੈਲਥ ਇੰਸ਼ੋਰੈਂਸ ਕੰਪਨੀਆਂ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਨਿਸ਼ਚਤ ਹਾਲਾਤ ਅਤੇ ਉੱਚ ਪ੍ਰੀਮੀਅਮ ਨਾਲ ਹੈਲਥ ਇੰਸ਼ੋਰੈਂਸ ਦੇਣ ਲਈ ਤਿਆਰ ਰਹਿੰਦੀਆਂ ਹਨ। ਜਿੱਥੋਂ ਤਕ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗੱਲ ਹੈ ਤਾਂ ਹੈਲਥ ਇੰਸ਼ੋਰੈਂਸ ਕੰਪਨੀ ਪੂਰੀ ਤਰ੍ਹਾਂ ਨਾਲ ਵੱਖ-ਵੱਖ ਨਿਯਮਾਂ ਅਤੇ ਸ਼ਰਤਾਂ ਨਾਲ ਕਵਰੇਜ ਪ੍ਰਦਾਨ ਕਰਦੀਆਂ ਹਨ। ਸਿਗਰਟਨੋਸ਼ੀ ਕਰਨ ਵਾਲਿਆਂ ਦੀ ਹੈਲਥ ਕੰਡੀਸ਼ਨ ਨੂੰ ਕਿਸੇ ਵੀ ਰੂਪ 'ਚ ਰੋਜ਼ਾਨਾ ਨਿਕੋਟੀਨ ਦੀ ਖਪਤ ਦੇ ਆਧਾਰ 'ਤੇ ਤੈਅ ਕੀਤਾ ਗਿਆ ਹੈ।
ਇੰਸ਼ੋਰੈਂਸ ਦੇਣ ਤੋਂ ਪਹਿਲਾਂ ਬੀਮਾ ਕੰਪਨੀ ਹਰੇਕ ਵਿਅਕਤੀ ਦਾ ਮੈਡੀਕਲ ਕਰਵਾਉਂਦੀ ਹੈ। ਮੈਡੀਕਲ ਟੈਸਟ ਰਾਹੀਂ ਸਰੀਰ ਦੀ ਹੈਲਥ ਸਬੰਧੀ ਜਾਣਕਾਰੀ ਮਿਲਦੀ ਹੈ ਅਤੇ ਬੀਮਾ ਅਮਾਊਂਟ ਤੈਅ ਹੁੰਦਾ ਹੈ ਅਤੇ ਉਸ ਅਨੁਸਾਰ ਪ੍ਰੀਮੀਅਮ ਤੈਅ ਹੁੰਦਾ ਹੈ।
ਸਿਹਤ ਬੀਮਾ ਖਰੀਦਣ ਦੇ ਚਾਹਵਾਨ ਸਿਗਰਟ ਪੀਣ ਵਾਲੇ ਲੋਕਾਂ ਨੂੰ ਆਪਣੇ ਲਾਈਫ ਸਟਾਈਲ ਅਤੇ ਸਿਗਰਟ ਪੀਣ ਦੀ ਗਿਣਤੀ ਵੱਲ ਧਿਆਨ ਦੇਣਾ ਚਾਹੀਦੈ। ਜੇਕਰ ਕੋਈ ਵਿਅਕਤੀ ਦਿਨ ਵੇਲੇ 20 ਤੋਂ ਜ਼ਿਆਦਾ ਸਿਗਰਟ ਪੀਂਦਾ ਹੈ ਤਾਂ ਅਜਿਹੇ ਵਿਚ ਜ਼ਿਆਦਾ ਸੰਭਾਵਨਾ ਹੈ ਕਿ ਬੀਮਾ ਕੰਪਨੀਆਂ ਹੈਲਥ ਇੰਸ਼ੋਰੈਂਸ ਬਿਨੈ ਨੂੰ ਨਾਮਨਜ਼ੂਰ ਕਰ ਦੇਣ।