ਵਿਦੇਸ਼ 'ਚ ਗੁੰਮ ਹੋ ਜਾਵੇ ਪਾਸਪੋਰਟ ਤਾਂ ਤੁਰੰਤ ਕਰੋ ਇਹ ਕੰਮ

11/09/2018 2:45:43 PM

ਨਵੀਂ ਦਿੱਲੀ — ਛੁੱਟੀਆਂ 'ਚ ਵਿਦੇਸ਼ ਜਾ ਕੇ ਘੁੰਮਣਾ ਕਿਸੇ ਆਨੰਦਦਾਇਕ ਸੁਪਨੇ ਤੋਂ ਘੱਟ ਨਹੀਂ ਹੁੰਦਾ ਹੈ। ਪਰ ਮਜ਼ਾ ਉਸ ਸਮੇਂ ਕਿਰਕਿਰਾ ਹੋ ਜਾਂਦਾ ਹੈ ਜਦੋਂ ਛੁੱਟੀਆਂ ਦਾ ਆਨੰਦ ਲੈਂਦੇ ਹੋਏ ਅਚਾਨਕ ਪਤਾ ਲੱਗੇ ਕਿ ਪਾਸਪੋਰਟ ਗੁੰਮ ਹੈ। ਆਖਿਰਕਾਰ ਪਾਸਪੋਰਟ ਹੀ ਪਰਾਏ ਦੇਸ਼ ਵਿਚ ਤੁਹਾਡੀ ਪਛਾਣ ਹੋਣ ਦੇ ਨਾਲ-ਨਾਲ ਇਕ ਮਹੱਤਵਪੂਰਣ ਦਸਤਾਵੇਜ਼ ਹੁੰਦਾ ਹੈ।

PunjabKesari
ਅਜਿਹੀ ਸਥਿਤੀ ਪੈਦਾ ਹੋਣ 'ਤੇ ਤੁਹਾਡੇ ਵਲੋਂ ਕਿਹੜੀ ਕਾਰਵਾਈ ਪਹਿਲ ਦੇ ਅਧਾਰ 'ਤੇ ਕੀਤੀ ਜਾਣੀ ਚਾਹੀਦੀ ਹੈ ਅਤੇ ਇਕ ਟ੍ਰੈਵਲ ਇੰਸ਼ੋਰੈਂਸ ਪਾਲਸੀ ਕਿਵੇਂ ਤੁਹਾਡੀ ਇਸ ਮੁਸ਼ਕਲ ਦੇ ਸਮੇਂ ਸਹਾਇਤਾ ਕਰ ਸਕਦੀ ਹੈ ਆਓ ਜਾਣਦੇ ਹਾਂ।

-ਪਾਸਪੋਰਟ ਗੁੰੰਮ ਹੋ ਜਾਣ 'ਤੇ ਸਮਾਂ ਨਾ ਗਵਾਓ ਅਤੇ ਪਾਸਪੋਰਟ ਦਾ ਗਲਤ ਇਸਤੇਮਾਲ ਹੋਣ ਤੋਂ ਬਚਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਜਾ ਕੇ ਇਸ ਦੀ ਤੁਰੰਤ ਸ਼ਿਕਾਇਤ ਦਰਜ ਕਰਵਾਓ। 
- ਦੂਤਾਵਾਸ ਦਫਤਰ ਜਾ ਕੇ ਵੀ ਪਾਸਪੋਰਟ ਗੁੰਮ ਹੋਣ ਦੀ ਸੂਚਨਾ ਦਿਓ ਅਤੇ ਇਕ ਨਵੇਂ ਪਾਸਪੋਰਟ ਲਈ ਅਰਜ਼ੀ ਦੇਣ ਦੇ ਨਾਲ-ਨਾਲ ਲੋੜੀਂਦੀਏÎ ਕਾਰਵਾਈਆਂ ਪੂਰੀਆਂ ਕਰੋ।
- ਆਨਲਾਈਨ ਬੀਮਾ ਖਰੀਦਣ ਸਮੇਂ ਕੁਝ ਕੰਪਨੀਆਂ ਮੁਆਵਜ਼ੇ ਦੀ ਸੁਵਿਧਾ ਦਿੰਦੀਆਂ ਹਨ। ਇਨ੍ਹਾਂ ਨਾਲ ਜੁੜੇ ਦਸਤਾਵੇਜਾਂ ਅਤੇ ਕਲਾਸ ਦੀ ਪੂਰੀ ਜਾਣਕਾਰੀ ਰੱਖੋ।
- ਭਾਰਤ ਵਾਪਸ ਆਉਣ ਤੋਂ ਬਾਅਦ ਆਪਣੇ ਟ੍ਰੈਵਲ ਇੰਸ਼ੋਰੈਂਸ ਪ੍ਰਦਾਤਾ ਨੂੰ ਗੁੰਮਸ਼ੁਦਾ ਪਾਸਪੋਰਟ ਬਾਰੇ ਸੂਚਿਤ ਕਰੋ ਅਤੇ ਸਹਾਇਕ ਦਸਤਾਵੇਜ਼ਾਂ ਨਾਲ ਗੁੰਮ ਪਾਸਪੋਰਟ ਦੀ ਜਾਣਕਾਰੀ ਦਿਓ। 
- ਇਸ ਵਿਚ ਇਕ ਕਵਰ ਲੈਟਰ ਸ਼ਾਮਲ ਹੋਣਾ ਚਾਹੀਦੈ ਜਿਸ ਵਿਚ ਰਿਟਰਨ ਟਿਕਟ, ਅਸਲੀ ਪਾਸਪੋਰਟ ਦੀ ਡੁਪਲੀਕੇਟ ਕਾਪੀ, ਅਸਲੀ ਬਿੱਲ, ਰਸੀਦ, ਚਲਾਨ ਤੋਂ ਇਲਾਵਾ ਆਰਜ਼ੀ ਪਾਸਪੋਰਟ ਪ੍ਰਾਪਤ ਕਰਨ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ।

ਹਮੇਸ਼ਾ ਵਿਦੇਸ਼ ਜਾਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ

- ਆਪਣੇ ਪਾਸਪੋਰਟ ਨੰਬਰ ਦਾ ਇਕ ਆਨਲਾਈਨ ਰਿਕਾਰਡ ਰੱਖੋ।
- ਤੁਸੀਂ ਜਿਸ ਕਿਸੇ ਦੇਸ਼ 'ਚ ਯਾਤਰਾ ਕਰਨ ਜਾ ਰਹੇ ਹੋ ਉਨ੍ਹਾਂ ਦੇਸ਼ਾਂ ਦੇ ਦੂਤਾਵਾਸਾਂ ਦੇ ਨੰਬਰਾਂ ਦਾ ਰਿਕਾਰਡ ਰੱਖੋ।
- ਆਪਣੇ ਟ੍ਰੈਵਲ ਇੰਸ਼ੋਰੈਂਸ ਵੇਰਵੇ ਦਾ ਰਿਕਾਰਡ ਰੱਖੋ।
- ਆਪਣੇ ਅਸਲੀ ਪਾਸਪੋਰਟ ਦੀ ਇਕ ਫੋਟੋਕਾਪੀ ਆਪਣੇ ਕੋਲ ਰੱਖੋ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਕੁਝ ਵਾਧੂ ID ਨਾਲ ਰੱਖੋ।
- ਆਪਣੇ ਸਾਰੇ ਦਸਤਾਵੇਜ਼ਾਂ ਨੂੰ ਆਪਣੇ ਮੋਬਾਇਲ ਵਿਚ ਸਟੋਰ ਕਰੋ।
- ਯਾਤਰਾ 'ਤੇ ਜਾਣ ਵਾਲੇ ਹਰ ਯਾਤਰੀ ਦੀ ਫੋਟੋ ਵੀ ਆਪਣੇ ਮੋਬਾਇਲ ਵਿਚ ਜ਼ਰੂਰ ਰੱਖੋ।


Related News