SBI ''ਚ ਇੰਝ ਖੁੱਲ੍ਹਵਾਓ ਘਰ ਬੈਠੇ ਖਾਤਾ, ਇਹ ਹੈ ਪ੍ਰੋਸੈੱਸ

Tuesday, Nov 12, 2019 - 12:10 PM (IST)

SBI ''ਚ ਇੰਝ ਖੁੱਲ੍ਹਵਾਓ ਘਰ ਬੈਠੇ ਖਾਤਾ, ਇਹ ਹੈ ਪ੍ਰੋਸੈੱਸ

ਨਵੀਂ ਦਿੱਲੀ—ਜੇਕਰ ਤੁਸੀਂ ਵੀ ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ 'ਚ ਖਾਤਾ ਖੁੱਲ੍ਹਵਾਉਣ ਦੀ ਸੋਚ ਰਹੇ ਹੋ ਅਤੇ ਉਸ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ? ਜੇਕਰ ਹਾਂ ਤਾਂ ਹੁਣ ਨਿਸ਼ਚਿਤ ਹੋ ਜਾਓ। ਤੁਸੀਂ ਘੱਟ ਬੈਠੇ ਐੱਸ.ਬੀ.ਆਈ. 'ਚ ਆਪਣਾ ਇੰਸਟਾ ਸੇਵਿੰਗਸ ਅਕਾਊਂਟ ਖੁੱਲ੍ਹਣਾ ਸਕਦੇ ਹੋ। ਇਸ ਲਈ ਤੁਹਾਡੇ ਸਮਾਰਟਫੋਨ 'ਚ ਸਿਰਫ ਐੱਸ.ਬੀ.ਆਈ. ਯੋਨੋ ਐਪ ਹੋਣੀ ਚਾਹੀਦੀ ਹੈ। ਅੱਜ ਅਸੀਂ ਐੱਸ.ਬੀ.ਆਈ ਇੰਸਟਾ ਸੇਵਿੰਗ ਅਕਾਊਂਟ ਖੁੱਲ੍ਹਵਾਉਣ ਦੀ ਪ੍ਰਕਿਰਿਆ ਦੇ ਨਾਲ-ਨਾਲ ਉਸ ਦੇ ਸਾਰੇ ਫੀਚਰਸ ਦੀ ਜਾਣਕਾਰੀ ਵੀ ਦੇਵਾਂਗੇ।
ਐੱਸ.ਬੀ.ਆਈ. ਇੰਸਟਾ ਸੇਵਿੰਗਸ ਅਕਾਊਂਟਸ ਦੀ ਸ਼ਰਤ
ਜੇਕਰ ਤੁਹਾਡੀ ਉਮਰ 18 ਸਾਲ ਤੋਂ ਜ਼ਿਆਦਾ ਹੈ ਤਾਂ ਐੱਸ.ਬੀ.ਆਈ. 'ਚ ਇੰਸਟਾ ਸੇਵਿੰਗਸ ਅਕਾਊਂਟ ਖੁੱਲ੍ਹਵਾ ਸਕਦੇ ਹੋ। ਇੰਸਟਾ ਸੇਵਿੰਗਸ ਅਕਾਊਂਟ ਖੁੱਲ੍ਹਵਾਉਣ ਲਈ ਜ਼ਰੂਰੀ ਹੈ ਕਿ ਜੋ ਵਿਅਕਤੀ ਖਾਤਾ ਖੁੱਲ੍ਹਵਾਉਣ ਜਾ ਰਿਹਾ ਹੋਵੇ ਉਸ ਦਾ ਐੱਸ.ਬੀ.ਆਈ. ਤੋਂ ਪਹਿਲਾਂ ਤੋਂ ਕੋਈ ਰਿਲੇਸ਼ਨਸ਼ਿੱਪ ਨਾ ਹੋਵੇ ਅਤੇ ਉਸ 'ਤੇ ਭਾਰਤ ਤੋਂ ਬਾਹਰ ਕਿਸੇ ਤਰ੍ਹਾਂ ਦੀ ਟੈਕਸ ਦੇਣਦਾਰੀ ਨਾ ਹੋਵੇ। ਐੱਸ.ਬੀ.ਆਈ. ਇੰਸਟਾ ਸੇਵਿੰਗਸ ਅਕਾਊਂਟ ਖੁੱਲ੍ਹਵਾਉਣ ਲਈ ਤੁਹਾਡੇ ਲਈ ਆਧਾਰ ਨੰਬਰ, ਪੈਨ ਨੰਬਰ, ਈਮੇਲ ਅਤੇ ਆਧਾਰ ਨਾਲ ਜੁੜਿਆ ਮੋਬਾਇਲ ਨੰਬਰ ਹੋਣਾ ਜ਼ਰੂਰੀ ਹੈ। ਇਸ ਦੇ ਇਲਾਵਾ ਗਾਹਕ ਦਾ ਦੂਜਾ ਕਿਸੇ ਵੀ ਬੈਂਕ ਜਾਂ ਵਿੱਤੀ ਸੰਸਥਾਨ ਦੇ ਨਾਲ ਓ.ਟੀ.ਪੀ. ਆਧਾਰਿਤ ਆਧਾਰ ਵੈਰੀਫਿਕੇਸ਼ਨ ਅਕਾਊਂਟ ਨਹੀਂ ਹੋਣਾ ਚਾਹੀਦਾ।
ਸੰਚਾਲਨ ਦੇ ਨਿਯਮ
ਐੱਸ.ਬੀ.ਆਈ. ਇੰਸਟਾ ਸੇਵਿੰਗਸ ਅਕਾਊਂਟ ਸਿਰਫ ਸਿੰਗਲ ਨਾਂ ਨਾਲ ਹੀ ਖੁੱਲ੍ਹਵਾਇਆ ਜਾ ਸਕਦਾ ਹੈ ਅਤੇ ਇਸ ਦਾ ਸੰਚਾਲਨ ਵੀ ਡਿਜੀਟਲ ਤਰੀਕੇ ਨਾਲ ਕੀਤਾ ਸਕਦਾ ਹੈ। ਇਸ ਦੇ ਗਾਹਕਾਂ ਨੂੰ ਕ੍ਰੈਸ਼ ਟ੍ਰਾਂਜੈਕਸ਼ਨ ਕਰਨ ਦੀ ਆਗਿਆ ਨਹੀਂ ਹੁੰਦੀ ਹੈ। ਇਸ ਦੇ ਇਲਾਵਾ ਇਕ ਵਾਰ 'ਚ ਅਧਿਕਤਮ 49,999 ਰੁਪਏ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਖਾਤੇ 'ਚ ਅਧਿਕਤਮ ਬੈਲੇਂਸ ਇਕ ਲੱਖ ਰੁਪਏ ਰੱਖਿਆ ਜਾ ਸਕਦਾ ਹੈ ਅਤੇ ਸਾਲ 'ਚ ਕੁੱਲ ਮਿਲਾ ਕੇ 2 ਲੱਖ ਰੁਪਏ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਗਾਹਕਾਂ ਨੂੰ ਆਪਣੇ ਇੰਸਟਾ ਸੇਵਿੰਗਸ ਅਕਾਊਂਟ 'ਚ ਘੱਟੋ-ਘੱਟ ਬੈਲੇਂਸ ਵੀ ਰੱਖਣਾ ਹੁੰਦਾ ਹੈ।
ਮਿਲਦੀਆਂ ਹਨ ਇਹ ਸੁਵਿਧਾਵਾਂ
ਐੱਸ.ਬੀ.ਆਈ. ਯੋਨੋ ਦੇ ਰਾਹੀਂ ਇੰਸਟਾ ਸੇਵਿੰਗਸ ਅਕਾਊਂਟ ਖੁੱਲ੍ਹਵਾਉਣ ਲਈ ਇਕ ਸਾਲ ਦੇ ਅੰਦਰ ਬਾਇਓਮੈਟਰਿਕ ਆਥੇਟਿਕੇਸ਼ਨ ਲਈ ਇਕ ਵਾਰ ਐੱਸ.ਬੀ.ਆਈ. ਦੀ ਬ੍ਰਾਂਚ ਜਾਣਾ ਹੁੰਦਾ ਹੈ। ਐੱਸ.ਬੀ.ਆਈ. ਆਪਣੇ ਇੰਸਟਾ ਸੇਵਿੰਗਸ ਅਕਾਊਂਟ ਦੇ ਗਾਹਕਾਂ ਨੂੰ ਰੂਪੇ ਏ.ਟੀ.ਐੱਮ./ਡੈਬਿਟ ਕਾਰਡ ਦਿੰਦਾ ਹੈ। ਹਾਲਾਂ ਕਿ ਐੱਸ.ਬੀ.ਆਈ. ਆਪਣੇ ਇਨ੍ਹਾਂ ਗਾਹਕਾਂ ਨੂੰ ਪਾਸਬੁਕ, ਚੈੱਕ ਬੁੱਕ ਵਰਗੀਆਂ ਸੁਵਿਧਾਵਾਂ ਨਹੀਂ ਦਿੰਦਾ ਹੈ। ਹਾਲਾਂਕਿ ਐੱਸ.ਬੀ.ਆਈ. ਆਪਣੇ ਇੰਸਟਾ ਸੇਵਿੰਗਸ ਅਕਾਊਂਟ ਗਾਹਕਾਂ ਨੂੰ ਈਮੇਲ ਦੇ ਰਾਹੀਂ ਸਟੇਟਮੈਂਟ ਭੇਜਦਾ ਹੈ।


author

Aarti dhillon

Content Editor

Related News