ਨੋਮਿਨੀ ਨੂੰ ਕਿੰਝ ਮਿਲੇਗਾ ਬੈਂਕ ਅਕਾਊਂਟ ਦਾ ਪੈਸਾ, ਜਾਣੋ ਜ਼ਰੂਰੀ ਗੱਲਾਂ

11/11/2018 11:38:21 AM

ਨਵੀਂ ਦਿੱਲੀ—ਨੋਮੀਨੇਸ਼ਨ ਇਕ ਅਧਿਕਾਰ ਹੁੰਦਾ ਹੈ ਜੋ ਬੈਂਕ ਅਕਾਊਂਟ ਹੋਲਡਰ ਨੂੰ ਮਿਲਦਾ ਹੈ। ਇਸ 'ਚ ਦੱਸਿਆ ਜਾਂਦਾ ਹੈ ਕਿ ਅਕਾਊਂਟ ਹੋਲਡਰ ਦੀ ਮੌਤ ਹੋਣ 'ਤੇ ਕਿਨ੍ਹਾਂ ਲੋਕਾਂ ਨੂੰ ਇਸ 'ਚ ਰੱਖਿਆ ਪੈਸਾ ਮਿਲ ਸਕਦਾ ਹੈ। ਅਕਾਊਂਟ ਜਾਂ ਲਾਕਰ ਹੋਲਡਰ ਦੀ ਮੌਤ ਹੋ ਜਾਣ 'ਤੇ ਬੈਂਕ ਅਕਾਊਂਟ ਦੀ ਰਕਮ ਜਾਂ ਲਾਕਰ 'ਚ ਰੱਖਿਆ ਸਾਮਾਨ ਨੋਮਿਨੀ ਨੂੰ ਜਾਰੀ ਕਰ ਸਕਦਾ ਹੈ। ਇਸ ਦੇ ਲਈ ਉੱਤਰਾਧਿਕਾਰ ਪ੍ਰਮਾਣ ਪੱਤਰ, ਲੈਟਰ ਆਫ ਐਡਮਿਨਸਟ੍ਰੇਸ਼ਨ ਜਾਂ ਕੋਰਟ ਆਰਡਰ ਨਹੀਂ ਮੰਗਿਆ ਜਾਂਦਾ ਹੈ। 
ਤੱਤਕਾਲ ਨੋਮੀਨੇਸ਼ਨ 
ਜੇਕਰ ਅਕਾਊਂਟ ਹੋਲਡਰ ਨੇ ਨੋਮੀਨੇਸ਼ਨ ਨਹੀਂ ਕੀਤਾ ਹੈ ਜਾਂ ਮੌਜੂਦਾ ਨੋਮੀਨੇਸ਼ਨ ਕੈਂਸਲ ਕਰ ਦਿੱਤਾ ਹੈ ਤਾਂ ਉਹ ਫਾਰਮ ਡੀਏ1 ਭਰ ਕੇ ਨੋਮੀਨੇਸ਼ਨ ਕਰ ਸਕਦਾ ਹੈ। ਇਹ ਫਾਰਮ ਬੈਂਕ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ 'ਚ ਅਕਾਊਂਟ ਹੋਲਡਰ ਅਤੇ ਡਿਪਾਜ਼ਿਟ ਦੇ ਡਿਟੇਲ ਅਤੇ ਨੋਮਿਨੀ ਦੀ ਇੰਫਾਰਮੇਸ਼ਨ ਦਿੱਤੀ ਜਾਂਦੀ ਹੈ। ਫਾਰਮ 'ਤੇ ਸਾਰੇ ਅਕਾਊਂਟ ਹੋਲਡਰਸ ਦੇ ਦਸਤਖਤ ਹੋਣੇ ਜ਼ਰੂਰੀ ਹਨ।
ਨੋਮਿਨੀ ਦਾ ਨਾਂ ਹਟਾਉਣਾ
ਮੌਜੂਦਾ ਨੋਮਿਨੀ ਦਾ ਨਾਂ ਫਾਰਮ ਡੀਏ2 ਭਰ ਕੇ ਰਿਕਾਰਡ ਤੋਂ ਹਟਾਇਆ ਜਾ ਸਕਦਾ ਹੈ। ਇਸ ਫਾਰਮ 'ਚ ਅਕਾਊਂਟ ਅਤੇ ਅਕਾਊਂਟ ਹੋਲਡਰ ਡਿਟੇਲ ਭਰਨੀ ਹੁੰਦੀ ਹੈ। ਇਸ 'ਚ ਉਸ ਨੋਮਿਨੀ ਦਾ ਨਾਂ ਅਤੇ ਪਤਾ ਦੇਣਾ ਹੁੰਦਾ ਹੈ ਜਿਸ ਦਾ ਨਾਂ ਹਟਾਉਣਾ ਹੁੰਦਾ ਹੈ। ਫਾਰਮ 'ਤੇ ਸਾਰੇ ਅਕਾਊਂਟ ਹੋਲਡਰਸ ਦੇ ਦਸਤਖਤ ਹੋਣੇ ਜ਼ਰੂਰੀ ਹਨ।
ਨਾਬਾਲਗ ਦਾ ਨੋਮੀਨੇਸ਼ਨ 
ਜੇਕਰ ਨੋਮੀਨੇਸ਼ਨ ਨਾਬਾਲਗ ਦਾ ਕੀਤਾ ਗਿਆ ਹੈ ਤਾਂ ਨੋਮੀਨੇਸ਼ਨ ਫਾਰਮ 'ਚ ਉਸ ਦੇ ਗਾਰਡੀਅਨ ਦੀ ਡਿਟੇਲ ਦੇਣੀ ਜ਼ਰੂਰੀ ਹੁੰਦੀ ਹੈ। ਗਾਰਡੀਅਨ ਬਾਲਗ ਹੋ ਸਕਦਾ ਹੈ ਜੋ ਅਕਾਊਂਟ ਹੋਲਡਰ ਦੀ ਮੌਤ ਹੋਣ 'ਤੇ ਨਾਬਾਲਗ ਦੇ ਬਾਲਗ ਹੋਣ ਤੱਕ ਉਸ ਦੇ ਲਈ ਅਕਾਊਂਟ ਦੀ ਰਕਮ ਹਾਸਲ ਕਰ ਸਕਦਾ ਹੈ। 
ਇਕ ਤੋਂ ਜ਼ਿਆਦਾ ਨੋਮੀਨੇਸ਼ਨ 
ਬੈਂਕ ਅਕਾਊਂਟ 'ਚ ਇਕ ਹੀ ਨੋਮਿਨੀ ਹੋ ਸਕਦਾ ਹੈ ਪਰ ਬੈਂਕ ਵੱਖ-ਵੱਖ ਅਕਾਊਂਟ ਦੇ ਲਈ ਵੱਖਰੇ-ਵੱਖਰੇ ਨੋਮਿਨੀ ਅਪਵਾਇੰਟ ਕਰ ਸਕਦਾ ਹੈ। ਇਸ ਦੇ ਲਈ ਵੱਖ ਤੋਂ ਨੋਮੀਨੇਸ਼ਨ ਫਾਰਮ ਭਰਨਾ ਜ਼ਰੂਰੀ ਹੋਵੇਗਾ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਨੋਮਿਨੀ ਮਰਨ ਵਾਲੇ ਸ਼ਖਸ ਦੇ ਕਾਨੂੰਨੀ ਵਾਰਿਸ ਦੇ ਫਾਇਦੇ ਦੇ ਲਈ ਫੰਡ ਆਪਣੇ ਕੋਲ ਰੱਖਦਾ ਹੈ। ਅਕਾਊਂਟ ਹੋਲਡਰਸ ਦੇ ਦਸਤਖਤ ਨੂੰ ਗਵਾਹਾਂ ਨਾਲ ਜਾਂਚ ਕਰਵਾਉਣੀ ਜ਼ਰੂਰੀ ਨਹੀਂ ਹੁੰਦੀ। ਪਰ ਅੰਗੂਠੇ ਦੇ ਛਾਪ ਨਾਲ ਨੋਮੀਨੇਸ਼ਨ ਕੀਤੇ ਜਾਣ 'ਤੇ ਦੋ ਗਵਾਹਾਂ ਦੀ ਲੋੜ ਹੁੰਦੀ ਹੈ। 


Aarti dhillon

Content Editor

Related News