ਵਸੀਅਤ ਬਣਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Saturday, Apr 13, 2019 - 12:41 PM (IST)

ਵਸੀਅਤ ਬਣਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਨਵੀਂ ਦਿੱਲੀ — ਕਿਸੇ ਵੀ ਵਸੀਅਤ ਵਿਚ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਤੁਹਾਡੀ ਸਥਾਈ ਅਤੇ ਅਚੱਲ ਜਾਇਦਾਦ ਦਾ ਤੁਹਾਡੀ ਮੌਤ ਤੋਂ ਬਾਅਦ ਕੌਣ  ਹੱਕਦਾਰ ਹੋਵੇਗਾ। ਮਤਲਬ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਸਾਰੀ ਜਾਇਦਾਦ ਦਾ ਹੱਕਦਾਰ ਕੌਣ ਹੋਵੇਗਾ।

ਵਸੀਅਤ ਲਿਖਣਾ ਇਕ ਜ਼ਿੰਮੇਵਾਰੀ ਦਾ ਕੰਮ ਹੈ। ਇਸ ਲਈ ਤੁਸੀਂ ਕਿਸੇ ਵਿੱਤੀ ਸਲਾਹਕਾਰ ਦੀ ਸਲਾਹ ਲੈ ਸਕਦੇ ਹੋ। ਵਸੀਅਤ ਕਿਸੇ ਵੀ ਪਰਿਵਾਰ ਦੇ ਬਜ਼ੁਰਗਾਂ ਵਲੋਂ ਆਪਣੇ ਬੱਚਿਆਂ ਜਾਂ ਰਿਸ਼ਤੇਦਾਰਾਂ ਲਈ ਕਿਸੇ ਤੋਹਫੇ ਜਾਂ ਆਸ਼ੀਰਵਾਦ ਤੋਂ ਘੱਟ ਨਹੀਂ ਹੁੰਦੀ। ਇਸ ਲਈ ਅੱਜ ਅਸੀਂ ਇਥੇ ਇਸ ਨੂੰ ਬਣਾਉਣ ਬਾਰੇ ਕੁਝ ਜਾਣਕਾਰੀ ਦੇ ਰਹੇ ਹਾਂ।

ਵਸੀਅਤ ਕੀ ਹੁੰਦੀ ਹੈ?

ਭਾਰਤੀ ਉਤਰਾਧਿਕਾਰ ਐਕਟ 1925 ਵਿਚ ਦੱਸਿਆ ਗਿਆ ਹੈ ਕਿ ਇਕ ਵਸੀਅਤ ਉਹ ਕਾਨੂੰਨੀ ਘੋਸ਼ਣਾ ਹੈ ਜਿਸ ਵਿਚ ਦੱਸਿਆ ਜਾਂਦਾ ਹੈ ਕਿ ਤੁਹਾਡੀ ਮੌਤ ਤੋਂ ਬਾਅਦ ਤੁਹਾਡੀ ਸਥਾਈ ਅਤੇ ਅਚੱਲ ਜਾਇਦਾਦ ਦਾ ਮਾਲਕ ਕੌਣ ਹੋਵੇਗਾ। ਇਨ੍ਹਾਂ ਜਾਇਦਾਦਾਂ ਦਾ ਮੁੱਲ ਹੈ ਜਾਂ ਨਹੀਂ , ਇਸ ਵਿਚ ਤੁਹਾਡਾ ਨਿਵੇਸ਼, ਅਚੱਲ ਜਾਇਦਾਦ, ਕਲਾਕਾਰੀ, ਫਰਨੀਚਰ, ਸੰਗੀਤ ਰਿਕਾਰਡ, ਕੋਈ ਅਧੂਰਾ ਕੰਮ ਵੀ ਹੋ ਸਕਦਾ ਹੈ। ਇਕ ਵਸੀਅਤ ਬਣਾਉਣ ਲਈ ਕਾਨੂੰਨੀ ਮਨਜ਼ੂਰੀ ਅਤੇ ਦੋ ਗਵਾਹਾਂ ਦੇ ਦਸਤਖਤ ਚਾਹੀਦੇ ਹੁੰਦੇ ਹਨ। 

ਕੌਣ ਲਿਖ ਸਕਦਾ ਹੈ ਆਪਣੀ ਵਸੀਅਤ?

ਕੋਈ ਵੀ ਵਿਅਕਤੀ ਜਿਹੜਾ ਆਪਣੀ ਵਜੂਦ ਰੱਖਦਾ ਹੈ ਉਹ ਵਸੀਅਤ ਲਿਖ ਸਕਦਾ ਹੈ। ਇਕ ਵਸੀਅਤ ਵਿਚ ਆਪਣੀ ਇੱਛਾ ਅਨੁਸਾਰ ਆਪਣੀ ਮੌਤ ਦੇ ਬਾਅਦ ਆਪਣੀ ਜਾਇਦਾਦ ਦਾ ਵੇਰਵਾ ਅਤੇ ਉਸਦੇ ਹੱਕਦਾਰ ਦਾ ਐਲਾਨ ਕੀਤਾ ਜਾਂਦਾ ਹੈ।

ਰਜਿਸਟ੍ਰੇਸ਼ਨ 

ਤੁਸੀਂ ਦੋ ਗਵਾਹਾਂ ਦੇ ਨਾਲ ਰਜਿਸਟਰਾਰ ਜਾਂ ਸਬ ਰਜਿਸਟਰਾਰ ਕੋਲ ਆਪਣੀ ਵਸੀਅਤ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਰਜਿਸਟ੍ਰੇਸ਼ਨ ਕਰਵਾਇਆ ਹੀ ਜਾਏ, ਪਰ ਸਮੱਸਿਆਵਾਂ ਤੋਂ ਬਚਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ।

ਵਸੀਅਤ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ

ਸਭ ਤੋਂ ਪਹਿਲਾਂ ਤੁਸੀਂ ਉਸ ਵਿਅਕਤੀ ਦੀ ਚੋਣ ਕਰਨੀ ਹੈ ਜਿਹੜਾ ਕਿ ਤੁਹਾਡੀ ਮੌਤ ਤੋਂ ਬਾਅਦ ਤੁਹਾਡੀ ਜਾਇਦਾਦ ਦਾ ਮਾਲਕ ਹੋਵੇਗਾ। ਤੁਹਾਡੀ ਮੌਤ ਤੋਂ ਬਾਅਦ ਜ਼ਿਲਾ ਅਦਾਲਤ ਦੁਆਰਾ ਵਸੀਅਤ ਮਨਜ਼ੂਰ ਹੋ ਜਾਵੇਗੀ।

  1. ਜਾਇਦਾਦ ਅਤੇ ਲਾਭ ਪਾਤਰਾਂ ਦੇ ਬਾਰੇ ਪੂਰੀ ਤਰ੍ਹਾਂ ਨਾਲ ਜਾਗਰੂਕ ਰਹੋ।
  2. ਵਸੀਅਤ ਨੂੰ ਨਵੇਂ ਰੂਪ ਨਾਲ ਤਿਆਰ ਕਰੋ ਅਤੇ ਸਮੇਂ ਦੇ ਨਾਲ-ਨਾਲ ਉਸ 'ਚ ਬਦਲਾਅ ਕਰਦੇ ਰਹੋ।
  3. ਕਿਸੇ ਵਿੱਤੀ ਸਲਾਹਕਾਰ ਦੀ ਸਲਾਹ ਜ਼ਰੂਰ ਲਵੋ।
  4. ਨਵੀਂ ਵਸੀਅਤ ਲਿਖਣ ਤੋਂ ਬਾਅਦ ਪਿਛਲੀ(ਪੁਰਾਣੀ) ਵਸੀਅਤ ਨੂੰ ਨਸ਼ਟ ਕਰ ਦਿਓ।
  5. ਵਸੀਅਤ ਦੇ ਪੂਰੀ ਤਰ੍ਹਾਂ ਬਣ ਜਾਣ ਤੋਂ ਬਾਅਦ, ਸੰਤੁਸ਼ਟੀ ਤੋਂ ਬਾਅਦ ਰਜਿਸਟ੍ਰੇਸ਼ਨ ਵੀ ਕਰਵਾ ਲਓ।

Related News