ਜਾਣੋ ਕਿਸਨੂੰ ਮਿਲੇਗਾ IT ਵਿਭਾਗ ਦੇ ਸੈਕਸ਼ਨ 87A ਦਾ ਲਾਭ
Wednesday, Sep 18, 2019 - 01:33 PM (IST)

ਨਵੀਂ ਦਿੱਲੀ — ਟੈਕਸ ਇਕ ਅਜਿਹਾ ਸ਼ਬਦ ਹੈ ਜਿਸ ਬਾਰੇ ਸੁਣਦੇ ਹੀ ਆਮ ਆਦਮੀ ਹੀ ਨਹੀਂ ਜਾਣਕਾਰੀ ਰੱਖਣ ਵਾਲੇ ਵੀ ਘਬਰਾ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਆਮਦਨ ਟੈਕਸ ਵਿਭਾਗ ਦੇ ਕੁਝ ਨਿਯਮ ਜਾਂ ਗਾਈਡਲਾਈਂਸ ਨੂੰ ਸਮਝਣ 'ਚ ਮੁਸ਼ਕਲ ਹੁੰਦੇ ਹਨ।
ਅੱਜ ਅਸੀਂ ਗੱਲ ਕਰ ਰਹੇ ਹਾਂ ਇਨਕਮ ਟੈਕਸ ਦੇ ਉਸ ਕਾਨੂੰਨ ਦੀ ਜਿਸ 'ਚ ਆਮ ਟੈਕਸਦਾਤੇ ਦੀ ਦਿਲਚਸਪੀ ਚਾਲੂ ਕਾਰੋਬਾਰੀ ਸਾਲ 'ਚ ਸਭ ਤੋਂ ਜ਼ਿਆਦਾ ਰਹੀ। ਸੈਕਸ਼ਨ 87ਏ ਦੇ ਤਹਿਤ ਮਿਲਣ ਵਾਲੀ ਰਿਬੇਟ ਦੀ ਹੱਦ ਵਧਾ ਕੇ 12500 ਰੁਪਏ ਕਰ ਦਿੱਤੀ ਗਈ ਹੈ।
ਕਿਸ ਨੂੰ ਮਿਲੇਗਾ 87ਏ ਦਾ ਲਾਭ
ਸੈਕਸ਼ਨ 87ਏ ਦੀ ਛੋਟ ਵਿਅਕਤੀਗਤ ਤੌਰ 'ਤੇ ਹੀ ਮਿਲੇਗੀ। HUF ਨੂੰ ਇਸ ਰਿਬੇਟ ਦਾ ਲਾਭ ਨਹੀਂ ਮਿਲੇਗਾ। ਸੈਕਸ਼ਨ 87ਏ ਦੀ ਛੋਟ NRI ਨੂੰ ਨਹੀਂਂ ਮਿਲੇਗੀ। 5 ਲੱਖ ਰੁਪਏ ਤੋਂ ਘੱਟ ਆਮਦਨ ਵਾਲਿਆਂ ਨੂੰ ਹੀ 12500 ਰੁਪਏ ਤੱਕ ਦੀ ਛੋਟ ਮਿਲੇਗੀ। 80ਸੀ, 80ਡੀ, ਸਟੈਂਡਰਡ ਡਿਡਕਸ਼ਨ ਵਰਗੇ ਨਿਯਮਾਂ ਦਾ ਫਾਇਦਾ ਲਵੋ। ਹਾਲਾਂਕਿ ਸਾਰੀਆਂ ਛੋਟਾਂ ਦਾ ਲਾਭ ਲੈਣ 'ਤੇ ਟੈਕਸਏਬਲ ਆਮਦਨ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। 5 ਲੱਖ ਰੁਪਏ ਤੋਂ ਜ਼ਿਆਦਾ ਆਮਦਨ ਹੋਣ 'ਤੇ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਟੈਕਸ ਪੂਰੀ ਰਕਮ 'ਤੇ ਹੀ ਚੁਕਾਉਣਾ ਹੋਵੇਗਾ।
30 ਸਤੰਬਰ ਤੱਕ ਰਹੋ ਅਲਰਟ
ਇਨਕਮ ਟੈਕਸ ਵਿਭਾਗ ਨੇ ਅਹਿਮ ਗਾਈਡਲਾਈਂਸ ਜਾਰੀ ਕੀਤੀਆਂ ਹਨ। ਇਨ੍ਹਾਂ ਗਾਈਡਲਾਈਂਸ ਦੇ ਆਧਾਰ 'ਤੇ ਹੀ ਛਾਣਬੀਨ ਦੇ ਮਾਮਲੇ ਚੁਣੇ ਜਾਣਗੇ। ਇਨਕਮ ਟੈਕਸ ਦਾ ਨੋਟਿਸ ਇਸੇ ਮਹੀਨੇ ਦੀ ਆਖਰੀ ਤਾਰੀਖ ਤੱਕ ਆ ਸਕਦਾ ਹੈ। ਈ-ਮੇਲ ਦੇ ਜ਼ਰੀਏ ਛਾਣਬੀਣ ਦਾ ਕਾਰਨ ਦੱਸਿਆ ਜਾਵੇਗਾ। ਤਰਕ ਅਤੇ ਤੱਥਾਂ ਦੇ ਨਾਲ ਆਪਣਾ ਪੱਖ ਰੱਖਣਾ ਹੋਵੇਗਾ। ਤਿਆਰੀ ਅਤੇ ਚੌਕੰਣੇ ਹੋ ਕੇ ਨੋਟਿਸ ਦਾ ਸਹੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ। 5 ਸਤੰਬਰ 2019 ਨੂੰ ਸੀ.ਬੀ.ਡੀ.ਟੀ. ਨੇ ਗਾਈਡਲਾਈਂਸ ਜਾਰੀ ਕੀਤੀਆਂ ਹਨ। ਟੈਕਸਦਾਤਿਆਂ ਨੂੰ ਗਾਈਡਲਾਈਂਸ ਚੰਗੀ ਤਰ੍ਹਾਂ ਨਾਲ ਪੜ੍ਹਣ ਦੀ ਜ਼ਰੂਰਤ ਹੈ। ਈ-ਪੋਰਟਲ ਅਤੇ ਈ-ਮੇਲ ਨੂੰ ਲਗਾਤਾਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ।