ਬੈਂਕ RD ਤੋਂ ਜ਼ਿਆਦਾ ਰਿਟਰਨ ਲੈਣ ਲਈ ਇਥੇ ਕਰੋ ਨਿਵੇਸ਼

07/29/2019 1:14:38 PM

ਮੁੰਬਈ — ਭਾਰਤ ਵਿਚ ਨਿਵੇਸ਼ ਕਰਨ ਦੀ ਆਦਤ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਹੀ ਸਿਖਾਈ ਜਾਂਦੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਆਪਣੀ ਸਮਰੱਥਾ ਦੇ ਅਨੁਸਾਰ ਬਚਤ ਕਰਦਾ ਹੈ। ਇਸ ਦੇ ਨਾਲ ਹੀ ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਆਪਣੀ ਬਚਤ ਦਾ ਸਮੇਂ ਦੇ ਨਾਲ-ਨਾਲ ਵਧ ਤੋਂ ਵਧ ਲਾਭ ਮਿਲੇ। ਇਸ ਬਚਤ ਨੂੰ ਸਹੀ ਜਗ੍ਹਾਂ ਨਿਵੇਸ਼ ਕਰੋਗੇ ਤਾਂ ਤੁਹਾਨੂੰ ਬਿਹਤਰ ਰਿਟਰਨ ਮਿਲੇਗਾ। 

ਜੇਕਰ ਤੁਸੀਂ ਚੰਗੀ ਰਿਟਰਨ ਚਾਹੁੰਦੇ ਹੋ ਤਾਂ Post Office ਦੀ ਰੈਕਰਿੰਗ ਡਿਪਾਜ਼ਿਟ (Recurring Deposit) ਨੂੰ ਚੁਣ ਸਕਦੇ ਹੋ। ਅਸਲ ਵਿਚ ਪੋਸਟ ਆਫਿਸ 'ਚ ਰੈਕਰਿੰਗ ਡਿਪਾਜ਼ਿਟ 7.3 ਫ਼ੀਸਦੀ ਵਿਆਜ ਮਿਲਦਾ ਹੈ। ਸੈਲਰੀ ਕਲਾਸ ਤੇ ਔਰਤਾਂ ਲਈ ਪੋਸਟ ਆਫਿਸ ਦੇ ਮੰਥਲੀ ਸੇਵਿੰਗ ਸਕੀਮ ਯਾਨੀ ਰੈਕਰਿੰਗ ਡਿਪਾਜ਼ਿਟ ਦੀ ਆਪਸ਼ਨ ਸਹੀ ਰਹੇਗੀ।

ਪੋਸਟ ਆਫਿਸ ਦੀ ਰੈਕਰਿੰਗ ਡਿਪਾਜ਼ਿਟ 'ਤੇ 7.3 ਫ਼ੀਸਦੀ ਸਾਲਾਨਾ ਵਿਆਜ ਮਿਲਦਾ ਹੈ। ਦੂਸਰੇ ਪਾਸੇ ਜ਼ਿਆਦਾਤਰ ਬੈਂਕ ਇਕ ਤੋਂ ਪੰਜ ਸਾਲ ਦੀ ਆਰਡੀ 'ਤੇ 6.5 ਤੋਂ 7 ਫ਼ੀਸਦੀ ਤਕ ਦਾ ਵਿਆਜ ਦੇ ਰਹੇ ਹਨ। ਬੈਂਕਾਂ ਦੀ ਆਰਡੀ ਤੋਂ ਜ਼ਿਆਦਾ ਫਾਇਦਾ ਤੁਹਾਨੂੰ ਪੋਸਟ ਆਫਿਸ ਦੀ ਆਰਡੀ 'ਤੇ ਮਿਲੇਗਾ।

ਇਸ ਸਕੀਮ ਤਹਿਤ ਤੁਸੀਂ ਸਿਰਫ 10 ਰੁਪਏ 'ਚ ਖਾਤਾ ਖੋਲ੍ਹ ਸਕਦੇ ਹੋ। ਇਸ ਵਿਚ ਹਰ ਮਹੀਨੇ ਘੱਟੋ-ਘੱਟ 10 ਰੁਪਏ ਤੇ ਵਧ ਤੋਂ ਵਧ ਕਿੰਨੀ ਵੀ ਰਕਮ ਤੁਸੀਂ ਜਮ੍ਹਾਂ ਕਰ ਸਕਦੇ ਹੋ। ਇਸ ਸਕੀਮ 'ਚ 100 ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਨਾਲ ਹਰ ਮਹੀਨੇ ਤੁਹਾਡੀ RD 'ਚ 3000 ਰੁਪਏ ਜਮ੍ਹਾਂ ਹੋ ਸਕਦੇ ਹਨ। ਇਸ ਤਰ੍ਹਾਂ ਨਾਲ ਮਹੀਨਾ ਦਰ ਮਹੀਨਾ ਤੁਸੀਂ ਲੱਖਾਂ ਦਾ ਫੰਡ ਇਕੱਠਾ ਕਰ ਸਕਦੇ ਹੋ।


Related News