ਇਨ੍ਹਾਂ ਤਰੀਕਿਆਂ ਨਾਲ ਤੁਹਾਡੀ ਸੈਲਰੀ ਬਣ ਸਕਦੀ ਹੈ ਟੈਕਸ ਫ੍ਰੀ

02/11/2019 12:42:10 PM

ਨਵੀਂ ਦਿੱਲੀ — ਹਰ ਸਾਲ ਤਨਖਾਹ ਜਾਂ ਕਾਰੋਬਾਰ ਵਧਣ ਨਾਲ ਕਈ ਨਵੇਂ ਲੋਕ ਟੈਕਸ ਦਾਇਰੇ ਵਿਚ ਆ ਜਾਂਦੇ ਹਨ। ਜਿਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ। ਇਸ ਸਾਲ ਫਰਵਰੀ ਮਹੀਨੇ ਵਿਚ ਹੀ ਇਨ੍ਹਾਂ ਲੋਕਾਂ ਨੇ ਟੈਕਸ ਬਚਾਉਣ ਲਈ ਨਿਵੇਸ਼ ਨਾਲ ਜੁੜੇ ਦਸਤਾਵੇਜ਼ ਜਮ੍ਹਾ ਕਰਵਾਉਣੇ ਹਨ। 

ਆਮਤੌਰ 'ਤੇ ਨਵੇਂ ਟੈਕਸਦਾਤਾ ਇਹ ਹੀ ਸਮਝਦੇ ਹਨ ਕਿ ਸਿਰਫ ਖਰਚਾ ਕਰਕੇ ਹੀ ਟੈਕਸ ਤੋਂ ਬਚਿਆ ਜਾ ਸਕਦਾ ਹੈ ਜਦੋਂਕਿ ਇਹ ਕਥਨ ਪੂਰੀ ਤਰ੍ਹਾਂ ਨਾਲ ਸਹੀ ਨਹੀਂ ਹੈ। ਜਾਣੋ ਟੈਕਸ ਬਚਾਉਣ ਦੇ ਹੋਰ ਤਰੀਕੇ

ਤਨਖਾਹ ਲੈਣ ਵਾਲੇ ਟੈਕਸਦਾਤਾ ਆਪਣੇ ਰੋਜ਼ਗਾਰਦਾਤਾ ਦੀ ਸਹਾਇਤਾ ਨਾਲ ਟੈਕਸ ਛੋਟ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਉਪਾਅ ਦੱਸਣ ਜਾ ਰਹੇ ਹਾਂ ਜਿੰਨਾਂ ਦੀ ਸਹਾਇਤਾ ਨਾਲ ਤੁਸੀਂ ਅਸਾਨੀ ਨਾਲ ਆਪਣਾ ਟੈਕਸ ਬਚਾ ਸਕਦੇ ਹੋ।

ਸੈਲਰੀ ਨੂੰ ਟੈਕਸ ਫ੍ਰੀ ਬਣਾਉਣ ਲਈ ਰੋਜ਼ਗਾਰਦਾਤਾਂ ਦੀ ਲਵੋ ਸਹਾਇਤਾ

ਲੀਵ ਟ੍ਰੈਵਲ ਅਲਾਊਂਸ(LTA)

ਇਹ ਕਿਸੇ ਛੁੱਟੀ ਦੇ ਦੌਰਾਨ ਯਾਤਰਾ 'ਤੇ ਹੋਏ ਖਰਚ ਦਾ ਰੀਇੰਬਰਸਮੈਂਟ ਹੁੰਦਾ ਹੈ। ਚਾਰ ਸਾਲਾਂ ਵਿਚ ਦੋ ਵਾਰ 'ਐਲ.ਟੀ.ਏ.' ਟੈਕਸ ਫ੍ਰੀ ਹੁੰਦਾ ਹੈ।

ਨੈਸ਼ਨਲ ਪੇਮੈਂਟ ਸਿਸਟਮ(NPS)

ਆਮਦਨ ਕਰ ਐਕਟ ਦੇ ਸੈਕਸ਼ਨ 80ਸੀਸੀਡੀ(2) ਦੇ ਤਹਿਤ ਜੇਕਰ ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਬੇਸਿਕ ਸੈਲਰੀ ਦਾ 10 ਫੀਸਦੀ NPS ਵਿਚ ਜਮ੍ਹਾ ਕਰਦਾ ਹੈ, ਤਾਂ ਉਹ ਰਕਮ ਟੈਕਸ ਮੁਕਤ ਹੋ ਜਾਂਦੀ ਹੈ। ਇਹ 80ਸੀਸੀਸੀ ਅਤੇ 80ਸੀਸੀਡੀ(1ਬੀ) ਦੇ ਤਹਿਤ ਛੋਟ ਦੇ ਦਾਇਰੇ ਵਿਚ ਆਉਣ ਵਾਲੀ ਰਕਮ ਤੋਂ ਵੱਖ ਹੁੰਦੀ ਹੈ।

ਪੈਟਰੋਲ ਅਤੇ ਗੱਡੀਆਂ 'ਤੇ ਹੋਣ ਵਾਲੇ ਹੋਰ ਖਰਚੇ

ਜੇਕਰ ਤੁਸੀਂ ਆਪਣੀ ਕਾਰ ਦਾ ਵਿਅਕਤੀਗਤ ਤੌਰ 'ਤੇ ਅਤੇ ਨਾਲ-ਨਾਲ ਦਫਤਰ ਦੇ ਕੰਮਾਂ ਲਈ ਵੀ ਇਸਤੇਮਾਲ ਕਰਦੇ ਹੋ ਤਾਂ ਉਸਦਾ ਬੀਮਾ, ਰੱਖ-ਰਖਾਓ ਅਤੇ ਡਰਾਈਵਰ ਦੀ ਸੈਲਰੀ ਦਾ ਖਰਚਾ ਕ੍ਰਮਵਾਰ 1,600 ਰੁਪਏ ਅਤੇ 900 ਰੁਪਏ ਦਾ ਟੈਕਸ ਡਿਡਕਸ਼ਨ ਕਲੇਮ ਕਰ ਸਕਦੇ ਹੋ। ਧਿਆਨ ਰਹੇ ਕਿ ਤੇਲ ਦਾ ਖਰਚ ਤਾਂ ਹੀ ਵਾਪਸ ਹੁੰਦਾ ਹੈ ਜੇਕਰ ਕਾਰ ਦਾ ਇਸਤੇਮਾਲ ਦਫਤਰੀ ਕੰਮਾਂ ਲਈ ਕੀਤਾ ਗਿਆ ਹੋਵੇ।

ਅਖਬਾਰ, ਕਿਤਾਬਾਂ, ਮੈਗਜ਼ੀਨ

ਅਖਬਾਰਾਂ, ਕਿਤਾਬਾਂ ਅਤੇ ਮੈਗਜ਼ੀਨਸ 'ਤੇ ਕੀਤਾ ਖਰਚ ਜੇਕਰ ਤੁਹਾਡੀ ਕੰਪਨੀ ਤੋਂ ਰੀਇੰਬਰਸ ਹੋ ਰਿਹਾ ਹੈ ਤਾਂ ਇਸ 'ਤੇ ਟੈਕਸ ਲਾਭ ਕਲੇਮ ਕੀਤਾ ਜਾ ਸਕਦਾ ਹੈ। ਪਰ ਇਸ ਲਈ ਬਿੱਲ ਦੇਣੇ ਹੋਣਗੇ।

ਟੈਲੀਕਾਮ ਬਿੱਲ

ਟੈਲੀਫੋਨ ਅਤੇ ਇੰਟਰਨੈੱਟ ਦੇ ਖਰਚੇ ਵੀ ਰੀਇੰਬਰਸ ਹੁੰਦੇ ਹਨ। ਇਸ ਲਈ ਵੀ ਬਿੱਲ ਜ਼ਰੂਰੀ ਹੈ। ਇਸ 'ਤੇ ਵੀ ਟੈਕਸ ਲਾਭ ਕਲੇਮ ਕੀਤਾ ਜਾ ਸਕਦਾ ਹੈ।

ਫੂਡ ਕੂਪਨ

ਕਈ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਫੂਡ ਕੂਪਨ ਦਿੰਦੀਆਂ ਹਨ। ਇਨ੍ਹਾਂ ਕੂਪਨ ਦੇ ਜ਼ਰੀਏ ਖਾਸ ਆਊਟਲੈੱਟਸ ਤੋਂ  ਖਾਣ-ਪੀਣ ਦੀਆਂ ਵਸਤੂਆਂ ਖਰੀਦੀਆਂ ਜਾ ਸਕਦੀਆਂ ਹਨ। ਇਹ ਰਕਮ ਵੀ ਟੈਕਸ ਫ੍ਰੀ ਹੁੰਦੀ ਹੈ।


Related News