GDP ਤੋਂ ਕਿਵੇਂ ਵੱਖ ਹੈ GVA, ਜਾਣੋ ਦੋਵਾਂ ਬਾਰੇ ਸਭ ਕੁਝ

10/18/2019 1:32:06 PM

ਨਵੀਂ ਦਿੱਲੀ — ਅਸੀਂ ਕਈ ਵਾਰ ਜੀ.ਡੀ.ਪੀ. ਬਾਰੇ ਤਾਂ ਸੁਣਿਆ ਹੋਵੇਗਾ। ਇਹ ਆਰਥਿਕ ਸੂਚਕ ਹੁੰਦਾ ਹੈ ਜਿਹੜਾ ਕਿ ਕਿਸੇ ਵੀ ਦੇਸ਼ ਦੇ ਉਤਪਾਦਨ ਬਾਰੇ ਦੱਸਦਾ ਹੈ। ਪਰ ਆਰਥਿਕ ਵਾਧਾ ਦਰ ਦੇ ਅੰਕੜਿਆਂ ਲਈ ਪਿਛਲੇ ਕਈ ਸਾਲਾਂ ਤੋਂ ਕੁੱਲ ਘਰੇਲੂ ਉਤਪਾਦਾਂ (ਜੀ.ਡੀ.ਪੀ.) ਦੇ ਨਾਲ-ਨਾਲ ਗ੍ਰਾਸ ਵੈਲਿਯੂ ਐਡਿਡ (ਜੀ.ਵੀ.ਏ.) ਦੇ ਅੰਕੜਿਆਂ ਨੂੰ ਵੀ ਦੇਖਿਆ ਜਾਂਦਾ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਇਹ ਦੋਵੇਂ ਕੀ ਹਨ ਅਤੇ ਇਨ੍ਹਾਂ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ।

ਆਓ ਜਾਣਦੇ ਹਾਂ ਗ੍ਰਾਸ ਵੈਲਿਊ ਐਡਿਡ(GVA) ਕੀ ਹੁੰਦਾ ਹੈ

GVA ਜ਼ਰੀਏ ਕਿਸੇ ਵੀ ਅਰਥਵਿਵਸਥਾ 'ਚ ਹੋਣ ਵਾਲੇ ਟੋਟਲ ਆਊਟਪੁੱਟ ਅਤੇ ਆਮਦਨ ਦਾ ਪਤਾ ਲੱਗਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੈਅ ਮਿਆਦ 'ਚ ਇਨਪੁੱਟ ਕਾਸਟ ਅਤੇ ਕੱਚੇ ਮਾਲ ਦੀ ਕੀਮਤ ਕੱਢਣ ਤੋਂ ਬਾਅਦ ਕਿੰਨੇ ਰੁਪਏ ਦਾ ਸਮਾਨ ਅਤੇ ਸਰਵਿਸਿਜ਼ ਦਾ ਉਤਪਾਦਨ ਹੋਇਆ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਸ ਖਾਸ ਖੇਤਰ, ਉਦਯੋਗ ਜਾਂ ਸੈਕਟਰ 'ਚ ਕਿੰਨਾ ਉਤਪਾਦਨ ਹੋਇਆ ਹੈ।

ਆਓ ਜਾਣਦੇ ਹਾਂ ਇਸ ਦੀ ਮੀਟਰਿੰਗ ਬਾਰੇ

ਨੈਸ਼ਨਲ ਅਕਾਊਟਿੰਗ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਮੈਕਰੋ ਪੱਧਰ 'ਤੇ ਜੀ.ਡੀ.ਪੀ. 'ਚ ਸਬਸਿਡੀ ਅਤੇ ਟੈਕਸ ਕੱਢਣ ਤੋਂ ਬਾਅਦ ਜਿਹੜਾ ਅੰਕੜਾ ਮਿਲਦਾ ਹੈ ਉਹ ਜੀ.ਵੀ.ਏ. ਹੁੰਦਾ ਹੈ। ਜੇਕਰ ਤੁਸੀਂ ਉਤਪਾਦਨ ਦੇ ਪੱਖ ਤੋਂ ਦੇਖੋਗੇ ਤਾਂ ਤੁਸੀਂ ਇਸਨੂੰ ਨੈਸ਼ਨਲ ਅਕਾਊਂਟ ਨੂੰ ਬੈਲੇਂਸ ਕਰਨ ਵਾਲੇ ਆਇਟਮ ਦੀ ਤਰ੍ਹਾਂ ਜਾਣੋਗੇ।

ਆਓ ਹੁਣ ਜਾਣਦੇ ਹਾਂ ਜੀ.ਡੀ.ਪੀ. ਬਾਰੇ

ਜੀ.ਡੀ.ਪੀ. ਉਪਭੋਗਤਾ ਦੇ ਨਜ਼ਰੀਏ ਨਾਲ ਆਰਥਿਕ ਉਤਪਾਦਨ ਬਾਰੇ ਦੱਸਦਾ ਹੈ। ਇਸ 'ਚ ਨਿੱਜੀ ਖਪਤ, ਅਰਥਵਿਵਸਥਾ 'ਚ ਕੁੱਲ ਨਿਵੇਸ਼, ਸਰਕਾਰੀ ਨਿਵੇਸ਼, ਸਰਕਾਰੀ ਖਰਚੇ ਅਤੇ ਨੈੱਟ ਫਾਰਨ ਟ੍ਰੇਡ(ਨਿਰਯਾਤ ਅਤੇ ਆਯਾਤ ਦਾ ਫਰਕ) ਸ਼ਾਮਲ ਹੁੰਦਾ ਹੈ। 

ਦੋਵਾਂ 'ਚ ਕੀ ਹੈ ਫਰਕ

GVA ਦੇ ਜ਼ਰੀਏ ਨਿਰਮਾਤਾ ਯਾਨੀ ਕਿ ਸਪਲਾਈ ਸਾਈਡ ਤੋਂ ਹੋਣ ਵਾਲੀ ਆਰਥਿਕ ਗਤੀਵਿਧਿਆਂ ਦਾ ਪਤਾ ਲਗਦਾ ਹੈ ਜਦੋਂਕਿ ਜੀ.ਡੀ.ਪੀ. 'ਚ ਮੰਗ ਅਤੇ ਉਪਭੋਗਤਾ ਦੇ ਪੱਖ ਦੀ ਤਸਵੀਰ ਦਿਖਾਉਂਦਾ ਹੈ। ਜ਼ਰੂਰੀ ਨਹੀਂ ਕਿ ਦੋਵੇਂ ਅੰਕੜੇ ਇਕੋ ਤਰ੍ਹਾਂ ਦੇ ਹੋਣ ਕਿਉਂਕਿ ਇਨ੍ਹਾਂ ਦੋਵਾਂ 'ਚ ਨੈੱਟ ਟੈਕਸ ਦੇ ਟ੍ਰੀਟਮੈਂਟ 'ਚ ਫਰਕ ਹੁੰਦਾ ਹੈ। 

GVA ਨੂੰ ਵੀ ਵੇਟੇਜ ਦੇਣ ਦਾ ਲਿਆ ਗਿਆ ਫੈਸਲਾ

GVA ਤੋਂ ਮਿਲਣ ਵਾਲੀ ਸੈਕਟਰਵਾਰ ਗ੍ਰੋਥ ਨਾਲ ਪਾਲਸੀਮੇਕਰਸ ਨੂੰ ਇਹ ਫੈਸਲਾ ਕਰਨ 'ਚ ਅਸਾਨੀ ਹੋਵੇਗੀ ਕਿ ਕਿਸ ਸੈਕਟਰ ਨੂੰ ਇੰਸੈਟਿਵ ਵਾਲੇ ਰਾਹਤ ਪੈਕੇਜ ਦੀ ਜ਼ਰੂਰਤ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ GVA ਅਰਥਵਿਵਸਥਾ ਦੀ ਸਥਿਤੀ ਦਾ ਪਤਾ ਲਗਾਉਣ ਦਾ ਸਭ ਤੋਂ ਸਹੀ ਤਰੀਕਾ ਹੈ ਕਿਉਂਕਿ ਸਿਰਫ ਜ਼ਿਆਦਾ ਟੈਕਸ ਕੁਲੈਕਸ਼ਨ ਹੋਣ ਨਾਲ ਹੀ ਇਹ ਮੰਨ ਲੈਣਾ ਸਹੀ ਨਹੀਂ ਹੋਵੇਗਾ ਕਿ ਉਤਪਾਦਨ 'ਚ ਵੀ ਵਾਧਾ ਹੋਇਆ ਹੈ ਕਿਉਂਕਿ ਅਜਿਹਾ ਤਾਂ ਬਿਹਤਰ ਕੰਪਲਾਇੰਸ ਜਾਂ ਜ਼ਿਆਦਾ ਕਵਰੇਜ ਦੇ ਕਾਰਨ ਵੀ ਹੋ ਸਕਦਾ ਹੈ ਅਤੇ ਇਸ ਨਾਲ ਅਸਲ ਉਤਪਾਦਨ ਦੀ ਗਲਤ ਤਸਵੀਰ ਮਿਲਦੀ ਹੈ।

ਦੋਵਾਂ ਵਿਚੋਂ ਕਿਹੜਾ ਸਕੇਲ ਪੇਸ਼ ਕਰਦਾ ਹੈ ਅਰਥਵਿਵਸਥਾ ਦੀ ਸਹੀ ਤਸਵੀਰ

GVA ਤੋਂ ਹਰ ਸੈਕਟਰ ਦੇ ਉਤਪਾਦਿਤ ਅੰਕੜਿਆਂ ਦੀ ਵੱਖ ਤਸਵੀਰ ਮਿਲਦੀ ਹੈ। ਇਸ ਨਾਲ ਪਾਲਸੀ ਬਣਾਉਣ ਵਾਲਿਆਂ ਨੂੰ ਇਹ ਸਮਝਣ 'ਚ ਸਹਾਇਤਾ ਮਿਲਦੀ ਹੈ ਕਿ ਕੀ ਕਿਸੇ ਸੈਕਟਰ ਨੂੰ ਰਾਹਤ ਜਾਂ ਇੰਸੈਂਟਿਵ ਦੀ ਜ਼ਰੂਰਤ ਹੈ, ਪਰ ਜੀ.ਡੀ.ਪੀ. ਦਾ ਅੰਕੜਾ ਉਸ ਸਮੇਂ ਅਹਿਮ ਹੋ ਜਾਂਦਾ ਹੈ ਜਦੋਂ ਆਪਣੇ ਦੇਸ਼ ਦੀ ਤੁਲਨਾ ਕਿਸੇ ਦੂਜੇ ਦੇਸ਼ ਨਾਲ ਕਰਨੀ ਹੁੰਦੀ ਹੈ। ਇਸ ਜ਼ਰੀਏ ਕਿਸੇ ਵੀ ਦੋ ਦੇਸ਼ਾਂ ਦੀ ਆਮਦਨ ਦੀ ਤੁਲਨਾ ਕੀਤੀ ਜਾਂਦੀ ਹੈ।


Related News