ਜੇਕਰ 5 ਸਾਲ ਤੋਂ ਪਹਿਲਾਂ PF ਖਾਤੇ ''ਚੋਂ ਕਢਵਾਏ ਪੈਸੇ ਤਾਂ ਲੱਗੇਗਾ ਟੈਕਸ

06/21/2019 1:05:34 PM

ਨਵੀਂ ਦਿੱਲੀ — ਪੰਜ ਸਾਲ ਤੋਂ ਘੱਟ ਸਮੇਂ 'ਚ ਨੌਕਰੀ ਛੱਡਣ 'ਤੇ ਤੁਹਾਨੂੰ PF ਦਾ ਪੈਸਾ ਕਢਵਾਉਣ 'ਤੇ ਟੈਕਸ ਦੇਣਾ ਹੋਵੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO) ਦੇ ਕਾਨੂੰਨ ਵਿਚ ਇਸ ਦਾ ਜ਼ਿਕਰ ਹੈ। ਹਾਲਾਂਕਿ EPFO ਦੇ ਨਿਯਮਾਂ ਅਨੁਸਾਰ ਕੁਝ ਲੋਕਾਂ 'ਤੇ ਇਹ ਨਿਯਮ ਲਾਗੂ ਨਹੀਂ ਹੁੰਦਾ। EPFO ਦਾ ਕਹਿਣਾ ਹੈ ਕਿ ਨੌਕਰੀ ਦੇ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਲੋਕ ਪੈਸਾ ਕਢਵਾ ਲੈਂਦੇ ਹਨ ਜਿਸ ਕਾਰਨ ਇਹ ਨਿਯਮ ਲਾਗੂ ਕੀਤਾ ਗਿਆ ਹੈ।

80 ਸੀ ਦੇ ਤਹਿਤ ਮਿਲਦੀ ਹੈ ਟੈਕਸ ਛੋਟ

ਕਰਮਚਾਰੀਆਂ ਦੀ ਸੈਲਰੀ 'ਚੋਂ ਜਿਹੜਾ ਪੈਸਾ EPFO 'ਚ ਜਮ੍ਹਾ ਹੁੰਦਾ ਹੈ ਉਸ 'ਤੇ ਆਮਦਨ ਟੈਕਸ ਕਾਨੂੰਨ ਦੇ ਸੈਕਸ਼ਨ 80ਸੀ ਦੇ ਤਹਿਤ ਛੋਟ ਮਿਲਦੀ ਹੈ। ਇਸ ਦੇ ਨਾਲ ਜੇਕਰ ਕੰਪਨੀ ਤੁਹਾਡੀ ਸੈਲਰੀ ਦਾ 12 ਫੀਸਦੀ ਆਪਣੇ ਵਲੋਂ ਯੋਗਦਾਨ ਕਰ ਰਹੀ ਹੈ ਤਾਂ ਫਿਰ ਤੁਹਾਨੂੰ ਵੀ 'ਈਈਈ' ਸ਼੍ਰੇਣੀ ਦੇ ਤਹਿਤ ਛੋਟ ਮਿਲਦੀ ਹੈ। ਇਸ ਦੇ ਨਾਲ ਹੀ PF ਖਾਤੇ ਵਿਚ ਜਮ੍ਹਾ ਰਕਮ 'ਤੇ ਮਿਲਣ ਵਾਲੇ ਵਿਆਜ 'ਤੇ ਵੀ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ ਹੈ। 

ਆਮਤੌਰ 'ਤੇ ਲੋਕ ਕਰ ਲੈਂਦੇ ਹਨ ਇਹ ਗਲਤੀ

ਕਈ ਲੋਕ ਪੰਜ ਸਾਲ ਪਹਿਲਾਂ ਹੀ ਪੈਸੇ ਕਢਵਾਉਣ ਦੀ ਗਲਤੀ ਕਰ ਲੈਂਦੇ ਹਨ। ਮੰਨ ਲਓ ਤੁਸੀਂ ਪੰਜ ਸਾਲ ਦੇ ਅੰਦਰ ਦੋ ਸੰਸਥਾਵਾਂ ਵਿਚ ਨੌਕਰੀ ਕੀਤੀ ਅਤੇ ਪਹਿਲੇ ਵਾਲੀ ਸੰਸਥਾ 'ਚੋਂ ਨਿਕਲਣ ਦੇ ਤੁਰੰਤ ਬਾਅਦ ਤੁਸੀਂ ਪੈਸਾ ਕਢਵਾ ਲੈਂਦੇ ਹੋ ਤਾਂ ਉਸ 'ਤੇ ਟੈਕਸ ਲੱਗੇਗਾ। ਹਾਲਾਂਕਿ ਜੇਕਰ ਤੁਸੀਂ ਆਪਣੀ ਪੁਰਾਣੀ ਸੰਸਥਾ ਦੇ PF ਨੂੰ ਨਵੀਂ ਸੰਸਥਾ ਦੇ ਖਾਤੇ ਵਿਚ ਟਰਾਂਸਫਰ ਕਰਵਾ ਲੈਂਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲੱਗੇਗਾ।

ਇਸ ਤਰ੍ਹਾਂ ਨਹੀਂ ਲੱਗੇਗਾ ਟੈਕਸ

EPFO ਨੇ ਕਈ ਲੋਕਾਂ ਨੂੰ ਟੈਕਸ ਕਟਵਾਏ ਬਿਨਾਂ ਵੀ ਪੈਸੇ ਕਢਵਾਉਣ ਦੀ ਸਹੂਲਤ ਦਿੱਤੀ ਹੈ। ਇਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।

- ਜੇਕਰ ਕੋਈ ਕਰਮਚਾਰੀ ਲਗਾਤਾਰ ਪੰਜ ਸਾਲ ਤੱਕ ਕੰਮ ਕਰਦਾ ਹੈ।
- ਜੇਕਰ ਪੰਜ ਸਾਲ ਤੋਂ ਪਹਿਲਾਂ ਨੌਕਰੀ ਸਿਹਤ ਕਾਰਨਾਂ ਕਰਕੇ , ਕੰਪਨੀ ਦੇ ਬੰਦ ਹੋਣ ਜਾਂ ਫਿਰ ਅਜਿਹਾ ਕਾਰਨ ਜਿਹੜਾ ਕਿ ਕਰਮਚਾਰੀ ਦੇ ਵੱਸ 'ਚ ਨਹੀਂ ਹੈ।
- ਜੇਕਰ ਕੋਈ ਕਰਮਚਾਰੀ ਇਸ ਸਥਾਨ ਤੋਂ ਨੌਕਰੀ ਛੱਡ ਕੇ ਦੂਜੀ ਥਾਂ ਨੌਕਰੀ ਕਰਦਾ ਹੈ ਅਤੇ ਆਪਣਾ PF ਖਾਤਾ ਉਸੇ ਸੰਸਥਾ ਵਿਚ ਟਰਾਂਸਫਰ ਕਰਵਾ ਲੈਂਦਾ ਹੈ ਤਾਂ ਵੀ ਅਸਰ ਨਹੀਂ ਪਵੇਗਾ।

ਔਰਤਾਂ ਨੂੰ ਮਿਲਦੀ ਹੈ ਛੋਟ

ਹਾਲਾਂਕਿ ਔਰਤਾਂ ਨੂੰ ਨੌਕਰੀ ਵਿਚਾਲੇ ਛੱਡਣ 'ਤੇ ਵੀ PF ਦਾ ਪੈਸਾ ਕਢਵਾਉਣ 'ਤੇ ਛੋਟ ਮਿਲਦੀ ਹੈ। ਆਮਤੌਰ 'ਤੇ ਦੇਖਿਆ ਜਾਂਦਾ ਹੈ ਕਿ ਔਰਤਾਂ ਮਾਂ ਬਣਨ ਦੇ ਬਾਅਦ ਬੱਚੇ ਦੇ ਪਾਲਣ-ਪੌਸ਼ਣ ਲਈ ਲੰਮੇ ਸਮੇਂ ਤੱਕ ਨੌਕਰੀ ਨਹੀਂ ਕਰਦੀਆਂ। ਅਜਿਹੇ ਸਮੇਂ ਦੌਰਾਨ ਜੇਕਰ ਕੋਈ ਮਹਿਲਾ PF ਖਾਤੇ ਵਿਚੋਂ ਪੈਸਾ ਨਹੀਂ ਕਢਵਾਉਂਦੀ ਤਾਂ ਵੀ ਉਸਨੂੰ ਵਿਆਜ ਮਿਲਦਾ ਰਹੇਗਾ।


Related News