ਟੈਕਸ ਬਚਾਉਣ ਦੇ ਚੱਕਰ ''ਚ ਨਾ ਕਰੋ ਇਹ ਗਲਤੀਆਂ, ਹੋ ਸਕਦੈ ਨੁਕਸਾਨ

02/05/2020 5:18:26 PM

ਨਵੀਂ ਦਿੱਲੀ — ਹਰ ਕਿਸੇ ਵਿਅਕਤੀ ਨੇ ਆਪਣੀ ਮਿਹਨਤ ਦੀ ਕਮਾਈ ਵਿਚੋਂ ਨਿਵੇਸ਼ ਵੀ ਕਰਨਾ ਚਾਹੁੰਦਾ ਹੈ ਅਤੇ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਹਨ। ਇਸ ਕਾਰਨ ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਘੱਟ ਤੋਂ ਘੱਟ ਟੈਕਸ ਦੇਵੇ ਤਾਂ ਜੋ ਉਹ ਵਧ ਤੋਂ ਵਧ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ। ਇਸ ਚੱਕਰ 'ਚ ਕੁਝ ਲੋਕ ਪੈਸਿਆਂ ਨਾਲ ਜੁੜੀ ਪਲਾਨਿੰਗ ਖੁਦ ਕਰ ਲੈਂਦੇ ਹਨ ਫਿਰ ਭਾਵੇਂ ਉਹ ਟੈਕਸ ਦੀ ਪਲਾਨਿੰਗ ਹੋਵੇ ਜਾਂ ਫਿਰ ਬੈਂਕਿੰਗ ਨਾਲ ਜੁੜੇ ਮੁੱਦੇ ਹੋਣ। ਇਸ ਦਾ ਨੁਕਸਾਨ ਇਹ ੁਹੰਦਾ ਹੈ ਕਿ ਇਨ੍ਹਾਂ ਗਲਤ ਫੈਸਲਿਆਂ ਕਾਰਨ ਨਿਵੇਸ਼ ਦੇ ਟੀਚੇ ਪੂਰੇ ਨਹੀਂ ਹੁੰਦੇ, ਟੈਕਸ ਪ੍ਰਕਿਰਿਆ ਗੁੰਝਲਦਾਰ ਹੋ ਜਾਂਦੀ ਹੈ।

ਕਈ ਵਾਰ ਟੈਕਸ ਸੇਵਿੰਗ ਲਈ ਲੋਕ ਅੰਤਿਮ ਸਮੇਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਅਤੇ ਜਲਦਬਾਜ਼ੀ 'ਚ ਗਲਤ ਫੈਸਲਾ ਲੈ ਲੈਂਦੇ ਹਨ। ਇਸ ਲਈ ਟੈਕਸ ਬਚਤ ਲਈ ਸਹੀ ਨਿਵੇਸ਼ ਵਿਕਲਪ ਦੀ ਚੋਣ ਕਰੋ। ਅਸੀਂ ਇਸ ਖਬਰ ਜ਼ਰੀਏ ਕੁਝ ਅਜਿਹੇ ਹੀ ਗਲਤ ਫੈਸਲਿਆਂ ਦਾ ਜ਼ਿਕਰ ਕਰ ਰਹੇ ਹਾਂ ਜਿਹੜੇ ਕਿ ਨਿਵੇਸ਼ਕ ਆਮਤੌਰ 'ਤੇ ਜਲਦਬਾਜ਼ੀ 'ਚ ਕਰ ਲੈਂਦੇ ਹਨ। 

1. ਟੈਕਸ ਬਚਾਉਣ ਦੇ ਚੱਕਰ 'ਚ ਕਈ ਵਾਰ ਲੋਕ ਗੈਰ ਜ਼ਰੂਰੀ ਬੀਮਾ ਪਾਲਸੀਆਂ ਖਰੀਦ ਲੈਂਦੇ ਹਨ। ਸਿਰਫ ਟੈਕਸ ਬਚਾਉਣ ਲਈ ਖਰੀਦਦਾਰੀ ਨਾ ਕਰੋ, ਸੋਚੋ ਕਿ ਕੀ ਨਿਵੇਸ਼ ਸੱਚਮੁੱਚ ਹੀ ਭਵਿੱਖ 'ਚ ਤੁਹਾਡੇ ਲਈ ਫਾਇਦੇਮੰਦ ਹੈ ਜਾਂ ਨਹੀਂ। ਨਹੀਂ ਤਾਂ ਇਹ ਨਿਵੇਸ਼ ਤੁਹਾਡੇ ਲਈ ਬੋਝ ਬਣ ਜਾਵੇਗਾ ਜਿਸ ਦਾ ਕਿ ਬਾਅਦ 'ਚ ਕੋਈ ਫਾਇਦਾ ਵੀ ਨਹੀਂ ਹੋਵੇਗਾ।

2. ਟੈਕਸ ਬਚਤ ਨੂੰ ਕਦੇ ਵੀ ਨਿਵੇਸ਼ ਫਾਇਦਿਆਂ ਤੋਂ ਵਧ ਕੇ ਨਾ ਦੇਖਣ ਨਾਲ ਨੁਕਸਾਨ ਹੁੰਦਾ ਹੈ। ਇਸ ਲਈ ਆਪਣੀਆਂ ਜ਼ਰੂਰਤਾਂ ਦੇ ਆਧਾਰ 'ਤੇ ਆਪਣੇ ਜੋਖਮ ਟੀਚਿਆਂ ਅਤੇ ਕਾਰਜਕਾਲ ਦਾ ਮੁਲਾਂਕਣ ਕਰੋ ਇਸ ਤੋਂ ਬਾਅਦ ਫਿਰ ਨਿਵੇਸ਼ ਉਤਪਾਦ ਨੂੰ ਚੁਣੋ। ਇਕ ਵਾਧੂ ਲਾਭ ਦੇ ਰੂਪ ਵਿਚ ਟੈਕਸ ਬਚਤ ਦੇ ਵਿਕਲਪ ਦੀ ਚੋਣ ਕਰੋ।

3. ਟੈਕਸ ਸੇਵਿੰਗ ਸਕੀਮ ਲਈ ELSS ਵਰਗੇ ਮਿਊਚੁਅਲ ਫੰਡਸ 'ਚ ਨਿਵੇਸ਼ ਲਈ ਆਖਰੀ ਸਮੇਂ ਦਾ ਇੰਤਜ਼ਾਰ ਨਾ ਕਰੋ। FD ਅਤੇ PPF ਲਈ ਵੀ ਵਿੱਤੀ ਸਾਲ ਦੀ ਸ਼ੁਰੂਆਤ 'ਚ ਆਪਣੇ ਰੈਕਰਿੰਗ ਡੈਬਿਟ ਸੈਟ ਕਰਨਾ ਬਿਹਤਰ ਹੈ। ਇਹ ਪੂਰਾ ਸਾਲ ਚਲਣ ਵਾਲੀ ਪ੍ਰਕਿਰਿਆ ਹੈ ਅਤੇ ਜੇਕਰ ਤੁਸੀਂ ਆਖਰੀ ਮਿੰਟ ਤੱਕ ਦਾ ਇੰਤਜ਼ਾਰ ਕਰੋਗੇ ਤਾਂ ਇਸ ਨਾਲ ਜਲਦਬਾਜ਼ੀ 'ਚ ਗਲਤ ਫੈਸਲਾ ਲੈਣ ਦੀ ਸੰਭਾਵਨਾ ਵਧ ਸਕਦੀ ਹੈ। ਜ਼ਿਆਦਾਤਰ ਟੈਕਸ ਬਚਤ ਨਿਵੇਸ਼ ਲੰਮੀ ਮਿਆਦ ਦੇ ਹੁੰਦੇ ਹਨ ਇਸ ਲਈ ਇਸ ਸਥਿਤੀ 'ਚ ਗੁੰਮਰਾਹ ਹੋਣਾ ਜਾਂ ਏਜੰਟਾਂ ਦੇ ਚੱਕਰ 'ਚ ਨਹੀਂ ਫੱਸਣਾ ਚਾਹੀਦਾ। 

4. ਧਾਰਾ 80-ਈ ਦੇ ਤਹਿਤ ਐਜੁਕੇਸ਼ਨ ਲੋਨ 'ਤੇ ਵਿਆਜ ਭੁਗਤਾਨ 'ਚ ਕਟੌਤੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਇਸ ਕਰਜ਼ੇ ਦੇ ਭੁਗਤਾਨ 'ਚ ਦੇਰੀ ਕਰ ਰਹੇ ਹੋ ਤਾਂ ਤੁਸੀਂ ਆਪਣੇ ਵਿਆਜ ਦੇ ਬੋਝ ਨੂੰ ਵਧਾਉਣ ਤੋਂ ਇਲਾਵਾ ਆਮਦਨ ਟੈਕਸ ਤੋਂ ਰਾਹਤ 'ਚ ਵੀ ਦੇਰੀ ਕਰ ਰਹੇ ਹੋ। ਸਮੇਂ 'ਤੇ ਭੁਗਤਾਨ ਨਾਲ ਬਕਾਇਆ ਰਾਸ਼ੀ ਘੱਟ ਹੋਵੇਗੀ ਅਤੇ ਕ੍ਰੈਡਿਟ ਸਕੋਰ 'ਚ ਵੀ ਸੁਧਾਰ ਹੋਵੇਗਾ।
 


Related News