ਕਾਰ ਲੋਨ ਲੈਣ ਤੋਂ ਪਹਿਲਾਂ ਜਾਣ ਲਓ ਇਹ ਖਾਸ ਗੱਲਾਂ, ਜੇਬ 'ਤੇ ਨਹੀਂ ਪਵੇਗਾ ਭਾਰ

10/16/2019 1:31:36 PM

ਨਵੀਂ ਦਿੱਲੀ—ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਲੋਕ ਨਵੀਂ ਖਰੀਦਾਰੀ ਕਰਨ ਦੀ ਸ਼ੁਰੂਆਤ ਕਰਦੇ ਹਨ। ਚਾਹੇ ਘਰ ਹੋਵੇ ਜਾਂ ਕਾਰ, ਇਹ ਸੀਜ਼ਨ ਹੈ ਜਦੋਂ ਆਪਣੀ ਖਰੀਦਾਰੀ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ। ਕਾਰ ਦੀ ਖਰੀਦਾਰੀ ਲਈ ਕਾਰ ਲੋਨ ਲੈਣਾ ਇਕ ਆਮ ਗੱਲ ਹੈ। ਇਸ ਨਾਲ ਕਾਰ ਖਰੀਦਣਾ ਆਸਾਨ ਹੋ ਜਾਂਦਾ ਹੈ। ਇਸ ਦੀ ਮਿਆਦ ਆਮ ਤੌਰ 'ਤੇ 3.5 ਸਾਲ ਹੁੰਦੀ ਹੈ। ਹਾਲਾਂਕਿ ਕੁਝ ਬੈਂਕ ਕਾਰ ਲੋਨ ਚੁਕਾਉਣ ਲਈ 7 ਸਾਲ ਤੱਕ ਦਾ ਸਮਾਂ ਦਿੰਦੇ ਹਨ। ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ 'ਚ ਕਾਰ ਲੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਦੱਸਾਂਗੇ ਕਿ ਕਿਨ੍ਹਾਂ ਬੈਂਕ ਦਾ ਕਾਰ ਲੋਨ ਸਭ ਤੋਂ ਸਸਤਾ ਹੈ। ਇਸ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਦੀ ਚਰਚਾ ਵੀ ਕਰ ਲੈਂਦੇ ਹਾਂ।
ਕਾਰ ਲੋਨ ਦੀ ਮਿਆਦ ਜਿੰਨੀ ਜ਼ਿਆਦਾ ਹੁੰਦੀ ਹੈ, ਤੁਹਾਨੂੰ ਓਨੀ ਹੀ ਘੱਟ ਈ.ਐੱਮ.ਆਈ. ਦੇਣੀ ਹੁੰਦੀ ਹੈ। ਇਸ ਨਾਲ ਕਾਰ ਦੀ ਖਰੀਦਾਰੀ ਵੀ ਆਸਾਨ ਹੋ ਜਾਂਦੀ ਹੈ ਅਤੇ ਜੇਬ 'ਤੇ ਬੋਝ ਵੀ ਨਹੀਂ ਪੈਂਦਾ। ਹਾਲਾਂਕਿ ਇਥੇ ਇਕ ਗੱਲ ਗੌਰ ਕਰਨ ਦੀ ਹੈ ਕਿ ਕਾਰ ਲੋਨ ਦੀ ਜਿੰਨੀ ਜ਼ਿਆਦਾ ਹੋਵੇਗੀ ਤੁਹਾਨੂੰ ਵਿਆਜ ਵੀ ਓਨਾ ਹੀ ਜ਼ਿਆਦਾ ਦੇਣਾ ਹੋਵੇਗਾ। ਇਹ ਨਾ ਭੁੱਲੋ ਕਿ ਕਾਰ ਇਕ ਅਜਿਹੀ ਜਾਇਦਾਦ ਹੈ ਜਿਸ ਦਾ ਮੁੱਲ ਬਹੁਤ ਤੇਜ਼ੀ ਨਾਲ ਘੱਟਦਾ ਹੈ। ਇਸ ਲਈ ਵੱਡਾ ਲੋਨ ਲੈਣਾ ਵੀ ਬੁੱਧੀਮਾਨੀ ਨਹੀਂ ਹੈ।
ਹਾਲਾਂਕਿ ਜੇਕਰ ਤੁਸੀਂ ਘੱਟ ਸਮੇਂ ਲਈ ਕਾਰ ਲੋਨ ਲੈਂਦੇ ਹੋ ਤਾਂ ਤੁਹਾਨੂੰ ਈ.ਐੱਮ.ਆਈ. ਦੇ ਤੌਰ 'ਤੇ ਜ਼ਿਆਦਾ ਰਕਮ ਚੁਕਾਉਣੀ ਹੋਵੇਗੀ। ਨਾਲ ਹੀ ਜੇਕਰ ਤੁਸੀਂ ਈ.ਐੱਮ.ਆਈ. ਦਾ ਸਮੇਂ 'ਤੇ ਭੁਗਤਾਨ ਨਹੀਂ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਕ੍ਰੈਡਿਟ ਰਿਪੋਰਟ 'ਤੇ ਬੁਰਾ ਅਸਰ ਪਵੇਗਾ। ਲੋਨ ਦੀ ਰਾਸ਼ੀ 'ਤੇ ਵੀ ਕੁਝ ਸ਼ਰਤ ਲਾਗੂ ਹੁੰਦੀ ਹੈ। ਉਦਹਾਰਣ ਦੇ ਤੌਰ 'ਤੇ ਕਰਜ਼ਦਾਤਾ ਬੈਂਕ ਕਾਰ ਦੀ ਐਕਸ-ਸ਼ੋਅਰੂਮ ਜਿੰਨੀ ਰਕਮ ਫਾਈਨੈਂਸ ਕਰਦੇ ਹਨ, ਉੱਧਰ ਕੁਝ ਕਰਜ਼ਦਾਤਾ 80 ਫੀਸਦੀ ਤੱਕ ਲੋਨ ਦਿੰਦੇ ਹਨ। ਇਸ ਦੇ ਇਲਾਵਾ ਕਾਰ ਲੋਨ ਲੈਣ ਲਈ ਤੁਹਾਨੂੰ ਪ੍ਰੋਸੈਸਿੰਗ ਫੀਸ ਅਤੇ ਦੂਜੇ ਚਾਰਜੇਜ਼ ਵੀ ਦੇਣੇ ਹੁੰਦੇ ਹਨ।
ਕਿਨ੍ਹਾਂ ਬੈਂਕ ਦਾ ਕਾਰ ਲੋਨ ਹੈ ਸਭ ਤੋਂ ਸਸਤਾ...
ਬੈਂਕ ਵਿਆਜ ਦਰ...

ਓਰੀਐਂਟਲ ਬੈਂਕ ਆਫ ਕਾਮਰਸ 8.30-8.75
ਬੈਂਕ ਆਫ ਬੜੌਦਾ 8.65-10.40
ਇਲਾਹਾਬਾਦ ਬੈਂਕ 8.65-10.90
ਸੈਂਟਰਲ ਬੈਂਕ ਆਫ ਇੰਡੀਆ 8.65-11.05
ਕੇਨਰਾ ਬੈਂਕ 8.70-9.25
ਪੰਜਾਬ ਐਂਡ ਸਿੰਧ ਬੈਂਕ 8.75
ਬੈਂਕ ਆਫ ਮਹਾਰਾਸ਼ਟਰ 8.75-10.25
ਯੂਕੋ ਬੈਂਕ 8.85-8.95
ਯੂਨੀਅਨ ਬੈਂਕ ਆਫ ਇੰਡੀਆ 8.85-8.95
ਪੰਜਾਬ ਨੈਸ਼ਨਲ ਬੈਂਕ 8.90-9.35  
ਸਟੇਟ ਬੈਂਕ ਆਫ ਇੰਡੀਆ 8.90-9.60
ਇੰਡੀਅਨ ਬੈਂਕ 9
ਇੰਡੀਅਨ ਓਵਰਸੀਜ਼ ਬੈਂਕ 9


Aarti dhillon

Content Editor

Related News