ਕਾਰ ਲੋਨ ਲੈਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ

02/10/2019 2:29:05 PM

ਨਵੀਂ ਦਿੱਲੀ—ਗੱਡੀ ਲੈਣਾ ਇਨ੍ਹੀਂ ਦਿਨੀਂ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਪਰਿਵਾਰ ਵੱਡਾ ਹੋਵੇ ਜਾਂ ਛੋਟਾ ਸਭ ਨੂੰ ਗੱਡੀ ਦੀ ਲੋੜ ਮਹਿਸੂਸ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਕਾਰ ਲੈਣਾ ਚਾਹੁੰਦੇ ਹੋ ਅਤੇ ਇਸ ਦੇ ਲਈ ਲੋਨ ਲੈਣ ਦਾ ਮਨ ਬਣਾਇਆ ਹੈ ਤਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਇਥੇ ਜਾਣੋ    ਆਟੋ ਲੋਨ ਦੇ ਲਈ ਤੁਸੀਂ ਕਿਸੇ ਵੀ ਬੈਂਕ ਦਾ ਰੁਖ ਕਰ ਸਕਦੇ ਹੋ। ਹਰ ਬੈਂਕ ਦੀ ਵਿਆਜ ਦਰ ਵੱਖਰੀ ਹੈ। ਇਹ ਲੋਨ ਤੁਹਾਨੂੰ 8.70 ਫੀਸਦੀ ਦੀ ਸ਼ੁਰੂਆਤੀ ਦਰ ਨਾਲ ਮਿਲ ਜਾਵੇਗਾ। ਕਿਹਾ ਜਾਂਦਾ ਹੈ ਕਿ ਲੋਨ ਜ਼ਿਆਦਾ ਤੋਂ ਜ਼ਿਆਗਾ 8 ਸਾਲ ਦੇ ਲਈ ਲੈਣਾ ਚਾਹੀਦਾ। ਕਿਉਂਕਿ ਇੰਨੇ ਸਾਲਾਂ ਬਾਅਦ ਹਮੇਸ਼ਾ ਲੋਕ ਕਾਰ ਵੇਚ ਦਿੰਦੇ ਹਨ। ਜੇਕਰ ਤੁਸੀਂ ਕਾਰ ਲੋਨ ਲੈਂਦੇ ਹੋ ਤਾਂ ਘਟ ਤੋਂ ਘਟ ਈ.ਐੱਮ.ਆਈ. (ਪ੍ਰਤੀ ਲੱਖ) 1,450 ਰੁਪਏ ਹੋਵੇਗੀ। ਭਾਵ ਜੇਕਰ 4 ਲੱਖ ਦਾ ਲੋਨ ਹੈ ਤਾਂ ਹਰ ਮਹੀਨੇ 5800 ਰੁਪਏ ਦੇਣੇ ਹੋਣਗੇ। ਐਕਸ ਸ਼ੋਅ ਰੂਮ 'ਚ ਕਾਰ ਦੀ ਜੋ ਕੀਮਤ ਹੈ ਉਸ 'ਤੇ ਪੂਰੇ ਭਾਵ 100 ਫੀਸਦੀ 'ਤੇ ਲੋਨ ਲਿਆ ਜਾ ਸਕਦਾ ਹੈ।
ਕਾਰ ਲੋਨ ਲੈਣ ਲਈ ਘਟ ਤੋਂ ਘਟ 18 ਸਾਲ ਅਤੇ ਵੱਧ ਤੋਂ ਵੱਧ 60-65 ਸਾਲ ਉਮਰ ਹੋਣੀ ਚਾਹੀਦੀ। ਲੋਨ ਲੈ ਰਹੇ ਸ਼ਖਸ ਦੀ ਘੱਟੋ-ਘੱਟ ਆਮਦਨ 10 ਹਜ਼ਾਰ ਹੋਣੀ ਚਾਹੀਦੀ। ਸਾਲਾਨਾ ਆਮਦਨ ਵੀ ਦੱਸਣੀ ਹੁੰਦੀ ਹੈ। ਪਹਿਲਾਂ ਤੋਂ ਚਲ ਰਹੀ ਈ.ਐੱਮ.ਆਈ. ਦੇ ਬਾਰੇ 'ਚ ਜਾਣਕਾਰੀ ਦੇਣੀ ਹੁੰਦੀ ਹੈ। ਇੰਨਾ ਹੀ ਨਹੀਂ ਜੇਕਰ ਪੁਰਾਣੀ ਗੱਡੀ ਨੂੰ ਲੋਨ ਤੋਂ ਖਰੀਦ ਰਹੇ ਹਾਂ ਤਾਂ ਕਾਗਜ਼ਾਤ ਦੇਣੇ ਹੁੰਦੇ ਹਨ। ਇਥੇ ਪਛਾਣ ਪੱਤਰ, ਇਨਕਮ ਅਤੇ ਅਡਰੈੱਸ ਦਾ ਪਰੂਫ ਦੇਣਾ ਹੁੰਦਾ ਹੈ। ਨਾਲ ਹੀ ਫੋਟੋਗ੍ਰਾਫ ਆਦਿ ਵੀ ਹੁੰਦੀ ਹੀ ਹੈ। 


Aarti dhillon

Content Editor

Related News