ਭਾਰਤ ਵਿਚ ਕੀ ਹੁੰਦਾ ਹੈ ਕੈਪੀਟਲ ਮਾਰਕਿਟ?

Friday, Nov 02, 2018 - 04:06 PM (IST)

ਭਾਰਤ ਵਿਚ ਕੀ ਹੁੰਦਾ ਹੈ ਕੈਪੀਟਲ ਮਾਰਕਿਟ?

ਨਵੀਂ ਦਿੱਲੀ — ਕੈਪੀਟਲ ਮਾਰਕਿਟ ਉਹ ਪਲੇਟਫਾਰਮ ਹੈ , ਜਿਸ 'ਤੇ ਨਿਵੇਸ਼ਕ ਅਤੇ ਖਰੀਦਦਾਰ ਵਿੱਤੀ ਪ੍ਰਤੀਭੂਤੀਆਂ ਦਾ ਵਪਾਰ ਕਰਦੇ ਹਨ। ਇਸ ਵਿਚ ਸਟਾਕਸ, ਬਾਂਡਸ ਅਤੇ ਹੋਰ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਟਰਾਂਜੈਕਸ਼ਨਾਂ ਹਿੱਸਾ ਲੈਣ ਵਾਲਿਆਂ ਵਲੋਂ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਵਿਅਕਤੀ ਅਤੇ ਸੰਸਥਾਵਾਂ। ਕੈਪੀਟਲ ਮਾਰਕਿਟ ਦੀ ਸਹਾਇਤਾ ਨਾਲ ਨਿਵੇਸ਼ਕਾਂ ਦਾ ਪੈਸਾ ਸੰਸਥਾਵਾਂ ਤੱਕ ਪਹੁੰਚਦਾ ਹੈ ਜਿਥੇ ਬਾਅਦ ਵਿਚ ਉਨ੍ਹਾਂ ਵਸਤੂਆਂ 'ਤੇ ਨਿਵੇਸ਼ ਕੀਤਾ ਜਾਂਦਾ ਹੈ ਜਿਹੜੀਆਂ ਕਿ ਲਾਭਦਾਇਕ ਹੋਣ। ਆਮਤੌਰ 'ਤੇ ਇਹ ਮਾਰਕਿਟ ਸਿਰਫ ਲੰਬੇ ਸਮੇਂ ਦੀਆਂ ਪ੍ਰਤੀਭੂਤੀਆਂ ਵਿਚ ਹੀ ਵਪਾਰ ਕਰਦਾ ਹੈ।

ਕੈਪੀਟਲ ਮਾਰਕਿਟ ਵਿਚ ਪ੍ਰਾਇਮਰੀ ਮਾਰਕਿਟ ਅਤੇ ਸੈਕੰਡਰੀ ਮਾਰਕਿਟ ਸ਼ਾਮਲ ਹੁੰਦੀ ਹੈ। ਪ੍ਰਾਇਮਰੀ ਮਾਰਕਿਟ 'ਚ ਨਵੇਂ ਜਾਰੀ ਕੀਤੇ ਗਏ ਸਟਾਕਸ ਅਤੇ ਹੋਰ ਪ੍ਰਤੀਭੂਤੀਆਂ ਦਾ ਟ੍ਰੇਡ ਹੁੰਦਾ ਹੈ। ਦੂਜੇ ਪਾਸੇ ਸੈਕੰਡਰੀ ਮਾਰਕਿਟ 'ਚ ਮੌਜੂਦਾ ਜਾਂ ਪਹਿਲਾਂ ਤੋਂ ਜਾਰੀ ਕੀਤੀਆਂ ਗਈਆਂ ਪ੍ਰਤੀਭੂਤੀਆਂ ਦਾ ਟ੍ਰੇਡ ਹੁੰਦਾ ਹੈ।

ਕੈਪੀਟਲ ਮਾਰਕਿਟ ਦੇ ਦੋ ਉਦੇਸ਼

ਪਹਿਲਾਂ ਇਹ ਬਹੁਤ ਸਾਰੇ ਨਿਵੇਸ਼ਕਾਂ ਨੂੰ ਇਕੱਠਾ ਕਰਦਾ ਹੈ। ਉਨ੍ਹਾਂ ਜ਼ਰੀਏ ਡੈਬਟ ਅਤੇ ਇਕੁਇਟੀ ਇੰਸਟਰੂਮੈਂਟਸ ਦੇ ਜ਼ਰੀਏ ਕੈਪੀਟਲ ਇਕੱਠਾ ਕਰਨ ਦਾ ਕੰਮ ਕਰਦਾ ਹੈ। ਦੂਜਾ ਕੰਮ ਇਹ ਹੈ ਕਿ ਕੈਪੀਟਲ ਮਾਰਕਿਟ ਸੈਕੰਡਰੀ ਮਾਰਕਿਟ 'ਚ ਨਿਵੇਸ਼ਕਾਂ ਨੂੰ ਪ੍ਰਤੀਭੂਤੀਆਂ ਐਕਸਚੇਂਜ 'ਚ ਟ੍ਰੇਡ ਕਰਨ ਦਾ ਮੌਕਾ ਦਿੰਦਾ ਹੈ।


Related News