ਜਾਣੋ, ਸਟਾਕ ਮਾਰਕਿਟ ''ਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ

Monday, Dec 24, 2018 - 12:57 PM (IST)

ਜਾਣੋ, ਸਟਾਕ ਮਾਰਕਿਟ ''ਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ

ਨਵੀਂ ਦਿੱਲੀ — ਸਟਾਕ ਮਾਰਕਿਟ, ਪੈਸੇ ਬਣਾਉਣ ਦਾ ਚੰਗਾ ਜ਼ਰੀਆ ਹੈ। ਪਰ ਇਸ ਵਿਚ ਪੈਸਾ ਡੁਬਾਉਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਇਹ ਸੱਚ ਹੈ ਕਿ ਸਟਾਕ ਮਾਰਕਿਟ ਜ਼ਰੀਏ ਕਈ ਲੋਕ ਕਾਫੀ ਮੋਟੀ ਕਮਾਈ ਕਰ ਲੈਂਦੇ ਹਨ। ਸਟਾਕ ਮਾਰਕਿਟ ਦੀ ਸਮਝ ਰੱਖਣ ਵਾਲਿਆਂ ਵਲੋਂ ਮੋਟਾ ਪੈਸ ਕਮਾਉਂਦੇ ਦੇਖ ਕਈ ਲੋਕਾਂ ਦਾ ਰੁਝਾਨ ਇਸ ਵੱਲ ਵਧ ਰਿਹਾ ਹੈ। ਇਸ ਲਈ ਇਹ ਸਲਾਹ ਹੈ ਕਿ ਸਟਾਕ ਮਾਰਕਿਟ 'ਚ ਪੈਸਾ ਲਗਾਉਂਦੇ ਸਮੇਂ ਕੁਝ ਖਾਸ ਗੱਲਾਂ ਦਾ ਜ਼ਰੂਰ ਧਿਆਨ ਰੱਖੋ। 

ਸਟਾਕ ਮਾਰਕਿਟ 'ਚ ਪੈਸਾ ਲਗਾਉਣ ਦਾ ਤਰੀਕਾ

ਸ਼ੇਅਰ ਬਜ਼ਾਰ ਹਮੇਸ਼ਾ ਇਕੋ ਸਥਿਤੀ 'ਚ ਨਹੀਂ ਰਹਿੰਦਾ, ਇਸ 'ਤੇ ਹਰ ਪਲ ਨਜ਼ਰ ਰੱਖਣੀ ਪੈਂਦੀ ਹੈ। ਅਜਿਹੇ 'ਚ ਸਟਾਕ ਮਾਰਕਿਟ 'ਚ ਪੈਸਾ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਿਸੇ ਬ੍ਰੋਕਰ ਦੀ ਸਹਾਇਤਾ ਨਾਲ ਹੀ ਇਸ 'ਚ ਨਿਵੇਸ਼ ਕੀਤਾ ਜਾਵੇ। ਬ੍ਰੋਕਰ ਨੂੰ ਬਜ਼ਾਰ ਦੀ ਮੌਜੂਦਾ ਸਥਿਤੀ ਬਾਰੇ ਪਤਾ ਹੁੰਦਾ ਹੈ ਕਿ ਮੁਨਾਫਾ ਮਿਲਣ ਦੇ ਚਾਂਸ ਕਿਸ ਕੰਪਨੀ ਦੇ ਸ਼ੇਅਰਾਂ ਵਿਚ ਹਨ। ਇਸ ਦੇ ਬਦਲੇ ਉਹ ਜ਼ਿਆਦਾ ਚਾਰਜ ਵੀ ਨਹੀਂ ਲੈਂਦੇ। ਇਸ ਤੋਂ ਬਾਅਦ ਵੀ ਜੇਕਰ ਤੁਸੀਂ ਖੁਦ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਬਚਤ ਖਾਤੇ, ਡੀ ਮੈਟ ਅਤੇ ਟ੍ਰੇਡਿੰਗ ਖਾਤੇ ਦੀ ਜ਼ਰੂਰਤ ਹੋਵੇਗੀ। ਪਰ ਇਥੇ ਤੁਹਾਨੂੰ ਤੈਅ ਕਰਨਾ ਹੋਵੇਗਾ ਕਿ ਤੁਸੀਂ ਕਿਸ ਕੰਪਨੀ ਵਿਚ ਪੈਸਾ ਲਗਾਉਣਾ ਹੈ। ਸਟਾਕ ਮਾਰਕਿਟ 'ਚ ਇਕੁਇਟੀ, ਫਿਊਚਰਸ, ਕਮੋਡਿਟੀ, ਫਾਰੈਕਸ ਵਰਗੇ ਕਈ ਵਿਕਲਪ ਮੌਜੂਦ ਹਨ।

ਸਟਾਕ 'ਚ ਨਿਵੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕਿਸੇ ਦੀਆਂ ਗੱਲਾਂ ਵਿਚ ਆ ਕੇ ਕਿਸੇ ਵੀ ਕੰਪਨੀ ਵਿਚ ਨਿਵੇਸ਼ ਨਾ ਕਰੋ। ਇਹ ਵੀ ਧਿਆਨ ਰੱਖੋ ਕਿ ਸਟਾਕ ਮਾਰਕਿਟ ਪੈਸਾ ਬਣਾਉਣ ਦੀ ਮਸ਼ੀਨ ਨਹੀਂ ਹੈ। ਨਿਵੇਸ਼ ਤੋਂ ਪਹਿਲਾਂ ਇਸ ਬਾਰੇ ਕੁਝ ਜਾਣਕਾਰੀ ਜ਼ਰੂਰ ਇਕੱਠੀ ਕਰੋ ਅਤੇ ਜੇਕਰ ਹੋ ਸਕੇ ਤਾਂ ਕਿਸੇ ਕੋਲੋਂ ਟ੍ਰੇਨਿੰਗ ਲੈ ਸਕਦੇ ਹੋ। ਬਜ਼ਾਰ ਨਾਲ ਜੁੜੀ ਭਾਸ਼ਾ ਬਾਰੇ ਵੀ ਸਿੱਖਿਆ ਹਾਸਲ ਕਰੋ ਅਤੇ ਇਸ ਨਾਲ ਜੁੜੀਆਂ ਟਰਮਸ ਵੀ ਸਮਝੋ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਇਹ ਉਮੀਦ ਨਾ ਰੱਖੋ ਕਿ ਇਸ ਖੇਤਰ 'ਚ ਨਿਵੇਸ਼ ਕਰਨ ਨਾਲ ਫਾਇਦਾ ਹੀ ਹੋਵੇਗਾ।


Related News