ਐਜੂਕੇਸ਼ਨ ਲੋਨ ਅਪਲਾਈ ਕਰ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

03/14/2020 2:14:44 PM

ਨਵੀਂ ਦਿੱਲੀ—ਅੱਜ ਦੇ ਸਮੇਂ 'ਚ ਸਿੱਖਿਆ ਦਾ ਖਰਚ ਬਹੁਤ ਜ਼ਿਆਦਾ ਹੋ ਗਿਆ ਹੈ। ਸਾਧਾਰਨ ਪ੍ਰਾਈਵੇਟ ਸਕੂਲ 'ਚ ਵੀ ਪੜ੍ਹਾਉਣ 'ਤੇ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਫੀਸ ਲੱਗਦੀ ਹੈ। ਗੱਲ ਜੇਕਰ ਹਾਇਰ ਐਜੂਕੇਸ਼ਨ ਦੀ ਕਰੀਏ ਤਾਂ ਇਹ ਕੋਰਸ ਪੂਰਾ ਹੋਣ 'ਚ ਲੱਖਾਂ ਰੁਪਏ ਲੱਗ ਜਾਂਦੇ ਹਨ। ਅਜਿਹੇ 'ਚ ਤੁਸੀਂ ਆਪਣੇ ਬੱਚਿਆਂ ਦੇ ਹਾਇਰ ਐਜੂਕੇਸ਼ਨ ਲਈ ਸ਼ੁਰੂ ਤੋਂ ਪਲਾਂਨਿੰਗ ਨਹੀਂ ਕੀਤੀ ਤਾਂ ਕਾਫੀ ਪ੍ਰੇਸ਼ਾਨੀ ਹੋ ਸਕਦੀ ਹੈ।
ਫਾਈਨੈਂਸ਼ੀਅਲ ਐਕਸਪਰਟ ਦੀ ਸਲਾਹ ਹੈ ਕਿ ਐਜੂਕੇਸ਼ਨ ਦੇ ਲਈ ਪਲਾਂਨਿੰਗ ਦੇ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋਵੇ ਤਾਂ ਵਧੀਆ ਹੈ। 18 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ ਅਤੇ 21 ਸਾਲ ਦੀ ਉਮਰ 'ਚ ਹਾਇਰ ਸਟੱਡੀਜ਼ ਦੀ ਪੜ੍ਹਾਈ ਹੁੰਦੀ ਹੈ। ਉਸ ਸਮੇਂ ਤੱਕ ਸੇਵਿੰਗ ਕਰਨ ਨਾਲ ਫੰਡ ਮੋਟਾ ਹੋਵੇਗਾ ਅਤੇ ਜੇਕਰ ਹਾਇਰ ਸਟੱਡੀਜ਼ ਦੇ ਲਈ ਇਹ ਕੰਮ ਪੈਂਦਾ ਹੈ ਤਾਂ ਐਜੂਕੇਸ਼ਨ ਲੋਨ ਦੀ ਸੁਵਿਧਾ ਵੀ ਹੈ।
ਜੇਕਰ ਕੋਈ ਵਿਦਿਆਰਥੀ ਐਜੂਕੇਸ਼ਨ ਲੋਨ ਲੈਂਦਾ ਹੈ ਤਾਂ ਕੁਝ ਗੱਲਾਂ ਦਾ ਧਿਆਨ ਰੱਖਣ 'ਤੇ ਪ੍ਰੇਸ਼ਾਨੀ ਘੱਟ ਹੋ ਸਕਦੀ ਹੈ। ਮਸਲਨ ਡਿਗਰੀ ਜੋੜਣ ਨਾਲ ਨੌਕਰੀ ਨਹੀਂ ਮਿਲਦੀ ਹੈ ਤਾਂ ਇਸ ਲਈ ਕੋਰਸ ਦੀ ਚੋਣ ਸਹੀ ਤਰੀਕੇ ਨਾਲ ਕਰੋ। ਲੋਨ ਲੈਣ ਦੀ ਸੀਮਾ ਤੈਅ ਕਰੋ। ਆਉਣ ਵਾਲੇ ਦਿਨਾਂ 'ਚ ਤੁਹਾਡੀ ਚੰਗੀ ਨੌਕਰੀ ਲੱਗ ਜਾਵੇਗੀ ਅਤੇ ਤੁਸੀਂ ਚੰਗਾ ਕਮਾਓਗੇ, ਇਸ ਭਰੋਸੇ ਕਦੇ ਵੀ ਲੋਨ ਨਹੀਂ ਲੈਣਾ ਚਾਹੀਦਾ।
ਐਜੂਕੇਸ਼ਨ ਲੋਨ ਲੈਣ ਜਾ ਰਹੇ ਹੋ ਤਾਂ ਇਸ ਗੱਲ ਦਾ ਵੀ ਧਿਆਨ ਰਹੇ, ਇਸ ਲਈ ਤੁਹਾਨੂੰ ਕਿਸੇ ਕੋਰਸ 'ਚ ਦਾਖਿਲਾ ਨਹੀਂ ਲੈਣਾ ਚਾਹੀਦਾ ਕਿਉਂਕਿ ਉਸ ਦੇ ਲਈ ਲੋਨ ਦੀ ਸੁਵਿਧਾ ਉਪਲੱਬਧ ਹੈ। ਕੋਰਸ ਦੀ ਚੋਣ ਪਸੰਦ ਦੇ ਹਿਸਾਬ ਨਾਲ ਹੋਵੇ ਅਤੇ ਐਡਮਿਸ਼ਨ ਤੋਂ ਪਹਿਲਾਂ ਇੰਸਟੀਚਿਊਟ ਅਤੇ ਯੂਨੀਵਰਸਿਟੀ ਦੇ ਬਾਰੇ 'ਚ ਜ਼ਰੂਰ ਪਤਾ ਕਰੋ।
ਕਈ ਮਾਹਿਰ ਸਲਾਹ ਦਿੰਦੇ ਹਨ ਕਿ ਜਦੋਂ ਤੱਕ ਐਜੂਕੇਸ਼ਨ ਲੋਨ ਪੂਰਾ ਨਹੀਂ ਹੋ ਜਾਵੇ ਉਦੋਂ ਤੱਕ ਦੂਜਾ ਐਜੂਕੇਸ਼ਨ ਲੋਨ ਨਹੀਂ ਲੈਣਾ ਚਾਹੀਦਾ। ਇਕ ਪੈਰੰਟ ਨੂੰ ਆਪਣੇ ਰਿਟਾਇਰਮੈਂਟ ਦੇ ਬਾਰੇ 'ਚ ਜ਼ਿਆਦਾ ਸੋਚਣਾ ਚਾਹੀਦਾ ਜਾਂ ਬੱਚਿਆਂ ਦੇ ਐਜੂਕੇਸ਼ਨ ਦੇ ਬਾਰੇ 'ਚ? ਇਸ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਨਾਂ 'ਤੇ ਐਜੂਕੇਸ਼ਨ ਲੋਨ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਰਿਟਾਇਰਮੈਂਟ ਲਈ ਲੋਨ ਨਹੀਂ ਮਿਲਦਾ ਹੈ। ਇਸ ਲਈ ਪੈਰੰਟ ਨੂੰ ਰਿਟਾਇਰਮੈਂਟ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ।  


Aarti dhillon

Content Editor

Related News