ਇਟਲੀ 'ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ
06/03/2023 9:03:01 PM

ਮਿਲਾਨ/ਇਟਲੀ (ਕੈਂਥ, ਸਾਬੀ ਚੀਨੀਆ) : ਇਟਲੀ 'ਚ ਦੂਸਰੀ ਸੰਸਾਰ ਜੰਗ ਦੌਰਾਨ ਸ਼ਹੀਦ ਸਿੱਖ ਫ਼ੌਜੀਆਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਏ ਜਾਂਦੇ ਹਨ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਹਰ ਸਾਲ ਇਟਲੀ ਦੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਸ਼ਹੀਦਾਂ ਦੀ ਸਮਾਰਕ 'ਤੇ ਸਮਾਗਮ ਉਲੀਕਦੀ ਹੈ। ਬੀਤੇ ਦਿਨ ਇਟਲੀ ਦੇ ਤੋਸਕਾਨਾ ਸਟੇਟ ਦੇ ਜ਼ਿਲ੍ਹਾ ਫਿਰੈਂਸੇ ਦੇ ਕਮੂਨੇ ਮਾਰਾਦੀ ਦੇ ਮੋਂਤੇ ਕਾਵਾਲਾਰਾ ਪਹਾੜ 'ਤੇ ਬਣੀ ਸਮਾਰਕ 'ਤੇ ਮਾਰਾਦੀ ਕਮੂਨੇ (ਨਗਰ ਕੌਂਸਲ) ਦੇ ਮੇਅਰ ਅਤੇ ਟੀਮ ਵੱਲੋਂ ਸ਼ਰਧਾਂਜਲੀ ਦਿੱਤੀ ਗਈ।
ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਸੂਬੇ 'ਚ ਟਰਾਂਸਜੈਂਡਰਾਂ ਲਈ ਬੁਰੀ ਖ਼ਬਰ, ਡਾਕਟਰੀ ਇਲਾਜ 'ਤੇ ਲੱਗੀ ਪਾਬੰਦੀ
ਪ੍ਰੈੱਸ ਨਾਲ ਗੱਲਬਾਤ ਦੌਰਾਨ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਦੇ ਭਾਈ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫ਼ੌਜੀ, ਸਤਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਧਨੋਤਾ ਤੇ ਜਗਦੀਪ ਸਿੰਘ ਮੱਲ੍ਹੀ ਨੇ ਦੱਸਿਆ ਕਿ ਕਮੇਟੀ ਵੱਲੋਂ ਦੂਸਰੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ 'ਚ ਇਟਲੀ ਵਿੱਚ 9 ਵੱਖ-ਵੱਖ ਥਾਵਾਂ 'ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਸ਼ਹੀਦੀ ਸਮਾਰਕ (ਯਾਦਗਾਰਾਂ) ਸਥਾਪਤ ਕੀਤੀਆਂ ਗਈਆਂ ਹਨ, ਜਿੱਥੇ ਹਰ ਸਾਲ ਸ਼ਰਧਾਂਜਲੀ ਸਮਾਗਮ ਕਰਵਾਏ ਜਾਂਦੇ ਹਨ।
ਇਹ ਵੀ ਪੜ੍ਹੋ : 14 ਦਵਾਈਆਂ ਦੀ ਫਿਕਸਡ-ਡੋਜ਼ ’ਤੇ ਲੱਗੀ ਪਾਬੰਦੀ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ
ਸਾਲ 2023 ਦਾ ਦੂਸਰਾ ਸ਼ਰਧਾਂਜਲੀ ਸਮਾਗਮ ਜੋ ਕਿ 2 ਜੂਨ ਨੂੰ ਤੋਸਕਾਨਾ ਸਟੇਟ ਦੇ ਜ਼ਿਲ੍ਹਾ ਫਿਰੈਂਸੇ ਦੇ ਕਮੂਨੇ ਮਾਰਾਦੀ ਦੇ ਮੋਂਤੇ ਕਾਵਾਲਾਰਾ ਪਹਾੜ 'ਤੇ ਕੀਤਾ ਜਾਂਦਾ ਸੀ, ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਇਸ ਵਾਰ ਸਿਵਲ ਪ੍ਰੋਟੈਕਸ਼ਨ ਮਹਿਕਮੇ ਵੱਲੋਂ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਮਿਲੀ, ਜਿਸ ਕਾਰਨ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਉੱਥੇ ਜਾਣ ਤੋਂ ਅਸਮਰੱਥ ਸਨ ਪਰ ਸਥਾਨਕ ਪ੍ਰਸ਼ਾਸਨ ਵੱਲੋਂ ਮੇਅਰ ਤੋਮਾਜ਼ੋ ਤਰੀਬੈਰਤੀ, ਜ਼ੂਸੇਪੇ, ਗੁਈਦੋ, ਕਾਰਲੋ ਅਤੇ ਪਾਦਰੀ ਡੋਨ ਜਿਆਨਲੂਕਾ ਅਤੇ ਹੋਰ ਆਜ਼ਾਦੀ ਘੁਲਾਟੀਏ ਸੱਜਣਾਂ ਅਤੇ ਸਿਵਲ ਪ੍ਰੋਟੈਕਸ਼ਨ ਦੀ ਇਕ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਖਰਾਬ ਮੌਸਮ ਕਾਰਨ ਆਈਆਂ ਔਕੜਾਂ ਦੀ ਪ੍ਰਵਾਹ ਨਾ ਕਰਦਿਆਂ ਸ਼ਹੀਦਾਂ ਦੀ ਸਮਾਰਕ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਇਹ ਵੀ ਪੜ੍ਹੋ : ਥੋੜ੍ਹਾ Left ਥੋੜ੍ਹਾ Right... ਜਦੋਂ ਫੋਟੋਗ੍ਰਾਫਰ ਦੇ ਇਸ਼ਾਰੇ 'ਤੇ ਫਾਈਟਰ ਜੈੱਟ ਨੇ ਹਵਾ 'ਚ ਦਿੱਤੇ ਪੋਜ਼
ਇਸ ਮੌਕੇ ਮਿਸਟਰ ਜ਼ੂਸੇਪੇ ਵੱਲੋਂ ਖੰਡੇ ਵਾਲਾ ਨਿਸ਼ਾਨ ਸਾਹਿਬ ਭੇਟ ਕੀਤਾ ਗਿਆ। ਕਮੇਟੀ ਵੱਲੋਂ ਖਰਾਬ ਅਤੇ ਬੰਦ ਰਸਤਿਆਂ ਦੇ ਬਾਵਜੂਦ ਸ਼ਰਧਾਂਜਲੀ ਸਮਾਗਮ ਕਰਨ ਲਈ ਮਾਰਾਦੀ ਕਮੂਨੇ ਤੇ ਆਏ ਹੋਏ ਸਭ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਵੱਲੋਂ ਇਟਲੀ 'ਚ ਵੱਸਦੀ ਸਾਰੀ ਸਾਧ-ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ-ਚੜ੍ਹ ਕੇ ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ਵਿੱਚ ਹਿੱਸਾ ਲੈਣ ਤਾਂ ਜੋ ਉਹ ਇਟਾਲੀਅਨ ਲੋਕਾਂ, ਜੰਗ ਨਾਲ ਸਬੰਧਤ ਸੰਸਥਾਵਾਂ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸਿੱਖ ਭਾਈਚਾਰੇ ਦੇ ਕੀਤੇ ਜਾਂਦੇ ਮਾਣ-ਸਤਿਕਾਰ ਤੋਂ ਜਾਣੂ ਹੋ ਸਕਣ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।