…ਜਦੋਂ ਸਲੋਫਰਾ (ਅਵਲੀਨੋ) ਦੀਆਂ ਪੰਜਾਬਣਾਂ ਨੇ ਤੀਆਂ ਦੇ ਮੇਲੇ ''ਚ ਨੱਚ-ਨੱਚ ਹਿਲਾ ਦਿੱਤੀ ਇਟਲੀ
Saturday, Jul 29, 2023 - 02:25 AM (IST)
ਰੋਮ (ਕੈਂਥ, ਟੇਕ ਚੰਦ) : ਇਟਲੀ ਦੇ ਸਭ ਤੋਂ ਵੱਡੇ ਸੂਬੇ ਕੰਪਾਨੀਆ ਦੀਆਂ ਖੂਬਸੂਰਤ ਪਹਾੜ੍ਹੀਆਂ ਦੀ ਗੋਦ 'ਚ ਵਸੇ ਸ਼ਹਿਰ ਸਲੋਫਰਾ ਜ਼ਿਲ੍ਹਾ ਅਵਲੀਨੋ ਦੀਆਂ ਪੰਜਾਬਣਾਂ ਨੇ 'ਤੀਆਂ ਤੀਜ ਦਾ ਮੇਲਾ' ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ, ਜਿਸ ਵਿੱਚ ਪੰਜਾਬੀ ਪਹਿਰਾਵੇ 'ਚ ਸਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ। ਇਸ ਮੌਕੇ ਪੰਜਾਬੀ ਮੁਟਿਆਰਾਂ ਨੇ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆਂ ਤੇ ਸੋਲੋ ਪਰਫਾਰਮੈਂਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ। ਪੰਜਾਬੀ ਗੀਤਾਂ 'ਤੇ ਪੰਜਾਬਣਾਂ ਨੇ ਨੱਚ-ਨੱਚ ਖੂਬ ਮਨੋਰੰਜਨ ਕੀਤਾ।
ਇਹ ਵੀ ਪੜ੍ਹੋ : ਇਸ ਦੇਸ਼ 'ਚ ਮਿਲਿਆ 1000 ਸਾਲ ਪੁਰਾਣਾ ਰਹੱਸਮਈ ਸ਼ਹਿਰ, ਖੁੱਲ੍ਹਣਗੇ ਇਤਿਹਾਸ ਦੇ ਕਈ ਵੱਡੇ ਰਾਜ਼
ਇੰਝ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਮੁਟਿਆਰਾਂ ਦੇ ਗਿੱਧੇ ਦੀ ਧਮਕ ਨਾਲ ਇਟਲੀ ਹਿਲ ਰਹੀ ਹੈ। ਮੇਲਾ ਕਰਵਾਉਣ ਵਾਲੀਆਂ ਪੰਜਾਬਣਾਂ ਨੇ ਕਿਹਾ ਕਿ ਉਹ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵਸਦੀਆਂ ਹਨ ਪਰ ਹਰ ਪ੍ਰਵਾਸੀ ਪੰਜਾਬੀ ਦੇ ਦਿਲ ਵਿੱਚ ਪੰਜਾਬ ਵੱਸਦਾ ਹੈ ਤੇ ਉਨ੍ਹਾਂ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾਂ ਸਮਝ ਸਕੇ। ਇਸ ਮੇਲੇ 'ਚ ਮਾਵਾਂ-ਧੀਆਂ ਦੇ ਪਿਆਰ ਦੀ ਬਾਤ ਪਾਉਂਦੇ ਲੋਕ ਗੀਤ ਵੀ ਗਾਏ ਗਏ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
