ਇਟਲੀ ਦੇ ਸ਼ਹਿਰ ਅਨਕੋਨਾ ਨੇੜੇ ਸੜਕ ਹਾਦਸੇ ''ਚ ਪੰਜਾਬੀ ਨੌਜਵਾਨ ਗੰਭੀਰ ਜ਼ਖ਼ਮੀ
Monday, Feb 26, 2024 - 03:04 AM (IST)
 
            
            ਰੋਮ (ਕੈਂਥ) - ਇਟਲੀ ਦੇ ਸ਼ਹਿਰ ਅਨਕੋਨਾ ਨੇੜੇ ਇੱਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਰਮੇਸ਼ ਕੁਮਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਸ ਨੌਜਵਾਨ ਦੇ ਭਰਾ ਰਾਕੇਸ਼ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਆਪਣੀ ਪਤਨੀ ਅਤੇ 5 ਸਾਲਾ ਬੱਚੀ ਨਾਲ ਆਪਣੀ ਕਾਰ 'ਚ ਸਵਾਰ ਹੋ ਜਾ ਰਹੇ ਸਨ। ਹਾਈਵੇ 'ਤੇ ਸਫਰ ਕਰਦਿਆਂ ਬੱਚੀ ਨੂੰ ਪਿਸ਼ਾਬ ਕਰਵਾਉਣ ਲਈ ਕਾਰ ਰੋਕੀ ਅਤੇ ਉਸ ਨੂੰ ਪਿਸ਼ਾਬ ਕਰਵਾਉਣ ਉਪਰੰਤ ਕਾਰ ਵਿੱਚ ਬਿਠਾਉਣ ਤੋਂ ਬਾਅਦ ਜਦੋਂ ਰਾਮੇਸ਼ ਕਾਰ ਦਾ ਦਰਵਾਜਾ ਬੰਦ ਕਰ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਉਸ ਦੇ ਬਹੁਤ ਕਰੀਬ ਤੋਂ ਲੰਘਿਆ ਜਿਸ ਕਾਰਨ ਉਸ ਦਾ ਹੱਥ ਰਗੜ ਗਿਆ। ਟਰੱਕ ਚਾਲਕ ਨੇ ਆਪਣੇ ਟਰੱਕ ਦਾ ਸੰਤੁਲਨ ਵਿਗਾੜਦੇ ਹੋਏ ਇਹ ਦੁਰਘਟਨਾ ਕੀਤੀ ਜਿਸ ਦਾ ਖਮਿਆਜਾ ਇਸ ਪਰਿਵਾਰ ਨੂੰ ਭੁਗਤਨਾ ਪਵੇਗਾ। ਟਰੱਕ ਚਾਲਕ ਬਿਨਾ ਰੁਕਿਆ ਭੱਜ ਨਿਕਲਿਆ ਜਿਸ ਨੂੰ ਫੜਨ ਲਈ ਇਟਾਲੀਅਨ ਪੁਲਸ ਕੋਸ਼ਿਸ਼ ਕਰ ਰਹੀ ਹੈ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਰਮੇਸ਼ ਦੀ ਪਤਨੀ ਨੂੰ ਇਟਾਲੀਅਨ ਬੋਲੀ ਘੱਟ ਆਉਂਦੀ ਹੋਣ ਕਰਕੇ ਉਸ ਕੋਲੋ ਮੱਦਦ ਲਈ ਕਾਲ ਨਹੀਂ ਕਰ ਹੋਈ ਪਰ ਉਹ ਲਗਾਤਾਰ ਹਾਈਵੇ 'ਤੇ ਮੱਦਦ ਲਈ ਚਿਲਾਉਂਦੀ ਰਹੀ, ਕੁੱਝ ਸਮਾਂ ਬਾਅਦ ਇਕ ਰਾਹਗੀਰ ਨੇ ਉਸ ਨੂੰ ਦੇਖਦੇ ਹੋਏ ਕਾਰ ਰੋਕੀ ਅਤੇ ਮੁੱਢਲੀ ਸਹਾਇਤਾ ਲਈ ਐਂਬੂਲੈਂਸ ਨੂੰ ਬੁਲਾਇਆ। ਰਾਕੇਸ਼ ਦੇ ਦੱਸਣ ਮੁਤਾਬਿਕ ਇਸ ਹਾਦਸੇ ਦੌਰਾਨ ਉਸ ਦੇ ਭਰਾ ਦੇ ਹੱਥ ਚਲੇ ਜਾਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ - ਵੱਡਾ ਹਾਦਸਾ: ਟਰੱਕ ਦੀ ਲਪੇਟ 'ਚ ਆਉਣ ਨਾਲ 9 ਲੋਕਾਂ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            