ਪੋਪ ਫਰਾਂਸਿਸ ਦੀ ਸਿਹਤ ''ਚ ਸੁਧਾਰ, ਹਫਤਾਵਾਰੀ ਜਨਤਕ ਪ੍ਰਾਰਥਨਾ ''ਚ ਹੋਏ ਸ਼ਾਮਲ

02/28/2024 5:30:35 PM

ਵੈਟੀਕਨ ਸਿਟੀ (ਭਾਸ਼ਾ)- ਪੋਪ ਫਰਾਂਸਿਸ ਆਪਣੀ ਸਿਹਤ ਵਿੱਚ ਸੁਧਾਰ ਦੇ ਬਾਅਦ ਬੁੱਧਵਾਰ ਨੂੰ ਹਫਤਾਵਾਰੀ ਜਨਤਕ ਪ੍ਰਾਰਥਨਾ ਲਈ ਪੁੱਜੇ ਅਤੇ ਉਨ੍ਹਾਂ ਨੇ ਪੱਛਮੀ ਏਸ਼ੀਆ, ਯੂਕ੍ਰੇਨ ਅਤੇ ਹੋਰ ਥਾਵਾਂ 'ਤੇ ਸ਼ਾਂਤੀ ਦੀ ਅਪੀਲ ਕੀਤੀ। ਪਿਛਲੇ ਹਫ਼ਤੇ ਫਲੂ ਦੇ ਲੱਛਣਾ ਕਾਰਨ ਪੋਪ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ। 

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬਣ ਦੀ ਮੌਤ, ਪਹਿਲਾਂ ਟਰੱਕ ਨੇ ਮਾਰੀ ਟੱਕਰ ਫਿਰ ਕਾਰ ਨੇ ਦਰੜਿਆ

ਪੋਪ ਨੂੰ ਬੁੱਧਵਾਰ ਨੂੰ ਵੈਟੀਕਨ ਦੇ ਪ੍ਰਾਰਥਨਾ ਹਾਲ ਵਿੱਚ ਵ੍ਹੀਲਚੇਅਰ 'ਤੇ ਲਿਆਂਦਾ ਗਿਆ। ਪੋਪ ਨੇ ਫਲੂ ਦੇ ਕਾਰਨ ਸ਼ਨੀਵਾਰ ਅਤੇ ਸੋਮਵਾਰ ਲਈ ਪਹਿਲਾਂ ਤੋਂ ਨਿਰਧਾਰਤ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਸੀ, ਪਰ ਲੰਘੇ ਐਤਵਾਰ ਨੂੰ ਉਹ ਸੇਂਟ ਪੀਟਰਜ਼ ਸਕੁਏਅਰ 'ਤੇ ਆਮ ਵਾਂਗ ਦਿਖਾਈ ਦਿੱਤੇ ਸਨ।

ਇਹ ਵੀ ਪੜ੍ਹੋ: ਰਿਹਾਇਸ਼ੀ ਇਲਾਕੇ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ ਮਾਂ-ਪਿਓ ਸਣੇ 2 ਪੁੱਤਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News