ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ''ਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
Friday, Jun 23, 2023 - 05:18 AM (IST)
![ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ''ਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ](https://static.jagbani.com/multimedia/2023_6image_05_18_39505781413.jpg)
ਮਿਲਾਨ (ਸਾਬੀ ਚੀਨੀਆ): ਬ੍ਰਹਮ ਗਿਆਨੀ, ਵਿੱਦਿਆ ਦੇ ਚਾਨਣ ਮੁਨਾਰੇ, ਮਹਾਨ ਤਪੱਸਵੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ 73ਵੀਂ ਬਰਸੀ ਦੀ ਯਾਦ ਨੂੰ ਸਮਰਪਿਤ ਇਟਲੀ ਦੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀਓ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਸੰਗਤਾਂ ਨੇ ਤਿੰਨ ਦਿਨ ਸਮਾਗਮ ਵਿਚ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਬਣਾਉਂਦੇ ਹੋਏ ਸੰਤ ਬਾਬਾ ਪ੍ਰੇਮ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਗੁਰਬਾਣੀ ਦਾ ਲਾਹਾ ਲਿਆ। ਅਖ਼ੀਰਲੇ ਦਿਨ ਸਜਾਏ ਪੰਡਾਲ ਵਿਚ ਪ੍ਰਸਿੱਧ ਢਾਡੀ ਮੇਜਰ ਸਿੰਘ ਮਾਨ ਦੇ ਜੱਥੇ ਦੁਆਰਾ ਆਈਆਂ ਹੋਈਆਂ ਸੰਗਤਾਂ ਨੂੰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ ਨਾਲ ਸਬੰਧਤ ਗੌਰਵਮਈ ਇਤਿਹਾਸ ਸਰਵਣ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਹਰਿਆਣਾ ਤੇ ਪੰਜਾਬ ਦੇ 8 ਗੈਂਗਸਟਰਾਂ ਨੂੰ NIA ਨੇ ਭਗੋੜਾ ਐਲਾਨਿਆ, ਡੱਲਾ ਤੇ ਪਟਿਆਲ 'ਤੇ ਰੱਖਿਆ ਲੱਖਾਂ ਦਾ ਇਨਾਮ
ਦੱਸਣਯੋਗ ਹੈ ਕਿ ਇਟਲੀ ਵਿਚ ਵੱਸਦੀਆਂ ਸੰਗਤਾਂ ਵੱਲੋ ਇਸ ਯਾਦਗਾਰੀ ਦਿਹਾੜੇ ਨੂੰ ਹਰ ਸਾਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਵੱਧਦੀ ਗਰਮੀ ਨੂੰ ਵੇਖਦਿਆਂ ਸੇਵਾਦਾਰਾਂ ਵੱਲੋਂ ਠਿੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਾਈਆਂ ਗਈਆਂ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਜੋਗਾ ਸਿੰਘ ਅਤੇ ਸਾਥੀਆਂ ਵੱਲੋਂ ਕਥਾ ਕੀਰਤਨ ਵਿਚਾਰਾਂ ਕਰਦਿਆਂ ਹਾਜ਼ਰੀਆਂ ਲਵਾਈਆਂ ਗਈਆਂ. ਗਿਆਨੀ ਮਨਿੰਦਰ ਸਿੰਘ ਪੁਨਤੀਨੀਆ , ਬਾਬਾ ਸੁਰਿੰਦਰ ਸਿੰਘ ਵਿਲੈਤਰੀ ਅਤੇ ਗਿਆਨੀ ਜਗਜੀਤ ਸਿੰਘ ਵੱਲੋਂ ਵੀ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਰਾਹੀਂ ਨਿਹਾਲ ਕੀਤਾ ਗਿਆ। ਸਮਾਪਤੀ ਅਰਦਾਸ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜੱਥਿਆਂ ਅਤੇ ਸੇਵਾਦਾਰਾਂ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।