ਕੋਰੋਨਾ ਦੇ ਚੱਲਦੇ ਸੰਕਟ ’ਚ ਚਿੜੀਆਘਰ, ਜਾਨਵਰਾਂ ਦੀ ਖੁਰਾਕ ਬਣਨਗੇ ਸਾਥੀ ਜਾਨਵਰ
Wednesday, Apr 15, 2020 - 08:35 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਸਿਰਫ ਇਨਸਾਨਾਂ ’ਤੇ ਹੀ ਨਹੀਂ ਬਲਕਿ ਇਸ ਦਾ ਬੁਰਾ ਅਸਰ ਜੀਵ-ਜੰਤੂਆਂ ’ਤੇ ਵੀ ਪਿਆ ਹੈ। ਖਾਤ ਤੌਰ ’ਤੇ ਉਨ੍ਹਾਂ ’ਤੇ ਜੋ ਚਿੜੀਆਂ ਘਰਾਂ ’ਚ ਬੰਦ ਹਨ। ਕਿਉਂਕਿ ਲਾਕਡਾਊਨ ਦੀ ਵਜ੍ਹਾ ਨਾਲ ਚਿੜੀਆਂ ਘਰ ’ਚ ਇਨਸਾਨ ਜਾ ਨਹੀਂ ਰਹੇ। ਆਮਦਨੀ ਬੰਦ ਹੈ। ਜਾਨਵਰਾਂ ਨੂੰ ਭੋਜਨ ਕੀ ਦਿੱਤਾ ਜਾਵੇ। ਇਸ ਤਰ੍ਹਾਂ ਨਾਲ ਮਜ਼ਬੂਰ ਇਕ ਚਿੜੀਆਂ ਘਰ ਨੇ ਕਿਹਾ ਕਿ ਉਸ ਨੂੰ ਆਪਣੇ ਕੁਝ ਜਾਨਵਰਾਂ ਨੂੰ ਮਾਰਨਾ ਪਵੇਗਾ ਤਾਂਕਿ ਦੂਜੇ ਜਾਨਵਰਾਂ ਦਾ ਪੇਟ ਭਰ ਸਕੀਏ।
ਇਹ ਮਾਮਲਾ ਹੈ ਜਰਮਨੀ ਦੀ ਰਾਜਧਾਨੀ ਬਰਲਿਨ ’ਚ ਸਥਿਤ ਚਿੜੀਆਘਰ ਦਾ ਹੈ। ਚਿੜੀਆਘਰ ਲਾਕਡਾਊਨ ਦੀ ਵਜ੍ਹਾ ਨਾਲ ਬੰਦ ਹੈ। ਲੋਕ ਜਾ ਨਹੀਂ ਰਹੇ ਹਨ। ਆਮਦਨੀ ਬੰਦ ਹੈ। ਅਜਿਹੇ ’ਚ ਚਿੜੀਆਘਰ ਦੇ ਜੀਵ ਜੰਤੂ ਵੀ ਆਲਸ ’ਚ ਪੈ ਗਏ ਹਨ। ਖਾਣ ਦੀ ਵੀ ਦਿੱਕਤ ਹੈ।
ਚਿੜੀਆ ਘਰ ਦੀ ਨਿਰਦੇਸ਼ਕ ਵੇਰੇਨਾ ਕਸਪਾਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਜਾਨਵਰਾਂ ਦੀ ਲਿਸਟ ਬਣਾ ਲਈ ਹੈ, ਜਿਨ੍ਹਾਂ ਨੂੰ ਅਸੀਂ ਸਭ ਤੋਂ ਪਹਿਲਾਂ ਮਾਰਾਂਗੇ। ਫਿਰ ਇਨ੍ਹਾਂ ਦੇ ਮਾਸ ਨੂੰ ਚਿੜੀਆਘਰ ਦੇ ਸਾਰੇ ਜਾਨਵਰਾਂ ਨੂੰ ਦੇਵਾਂਗੇ ਤਾਂਕਿ ਉਨ੍ਹਾਂ ਦੀ ਭੁੱਖ ਮਿਟ ਸਕੇ।
ਵੇਰੇਨਾ ਕਸਪਾਰੀ ਨੇ ਕਿਹਾ ਕਿ ਸਾਡੇ ਕੋਲ ਪੈਸਿਆਂ ਦੀ ਕਮੀ ਹੈ। ਅਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਫੰਡ ਮੰਗਵਾਇਆ ਹੈ ਪਰ ਫੰਡ ਨਹੀਂ ਮਿਲਣ ਜਾਂ ਘੱਟ ਮਿਲੇ ਤਾਂ ਸਾਡੇ ਕੋਲ ਆਖਰੀ ਰਸਤਾ ਇਹੀ ਹੋਵੇਗਾ। ਇਹ ਫੈਸਲਾ ਉਦੋ ਲਾਗੂ ਕਰਾਂਗੇ ਜਦੋ ਸਾਡੇ ਕੋਲ ਕਈ ਚਾਰਾ ਨਹੀਂ ਹੋਵੇਗਾ।
ਵੇਰੇਨਾ ਦਾ ਕਹਿਣਾ ਹੈ ਕਿ ਲਾਕਡਾਊਨ ਦੀ ਵਜ੍ਹਾ ਨਾਲ ਸਾਡੇ ਚਿੜੀਆਘਰ ਨੂੰ ਇਸ ਬਸੰਤ ਦੇ ਸੀਜ਼ਨ ’ਚ 1.45 ਕਰੋੜ ਭਾਵ 1.52 ਲੱਖ ਪਾਊਂਡ ਦਾ ਨੁਕਸਾਨ ਹੋਵੇਗਾ।
ਵੱਡੇ ਜਾਨਵਰਾਂ ਨੂੰ ਖਿਲਾਉਣ ਦਾ ਖਰਚ ਜ਼ਿਆਦਾ ਮਹਿੰਗਾ ਹੁੰਦਾ ਹੈ। ਪੈਨਗੁਇਨ, ਸੀਲਸ ਨੂੰ ਹਰ ਦਿਨ ਹਜ਼ਾਰਾਂ ਮਛਲੀਆਂ ਚਾਹੀਦੀਆਂ ਹੁੰਦੀਆਂ ਹਨ। ਇਸ ਵਜ੍ਹਾ ਨਾਲ ਚਿੜੀਆਂ ਘਰ ਦੀ ਆਮਦਨੀ ਦਾ ਜ਼ਿਆਦਾਤਰ ਹਿੱਸਾ ਉੱਧਰ ਚਲ ਜਾਂਦਾ ਹੈ।
ਵੇਰੇਨਾ ਕਹਿੰਦੀ ਹੈ ਕਿ ਜੇਕਰ ਜਾਨਵਰਾਂ ਨੂੰ ਭੁੱਖ ਮਰਨ ਦੀ ਨੌਬਤ ਆਈ ਤਾਂ ਸਾਨੂੰ ਮਜ਼ਬੂਰੀ ’ਚ ਕੁਝ ਜਾਨਵਰਾਂ ਨੂੰ ਮਾਰਨਾ ਪਵੇਗਾ ਤਾਂਕਿ ਬਾਕੀ ਦੇ ਜੀਵ-ਜੰਤੂ ਜੀਵਿਤ ਰਹਿ ਸਕਣ।
ਇਕ ਵੱਡੀ ਸਮੱਸਿਆ ਹੈ ਵਿਟਸ ਪੋਲਰ ਬਿਅਰ ਦੀ। ਇਹ ਤਿੰਨ ਮੀਟਰ ਲੰਬਾ ਹੈ। ਇਨੇ ਵੱਡੇ ਆਕਾਰ ਦੇ ਭਾਲੂ ਨੂੰ ਰੱਖਣ ਦੀ ਸੁਵਿਧਾ ਕਿਸੇ ਹੋਰ ਚਿੜੀਆ ਘਰ ’ਚ ਨਹੀਂ ਹੈ। ਉਸਦੇ ਖਾਣ ਦੀ ਖੁਰਾਕ ਵੀ ਬਹੁਤ ਜ਼ਿਆਦਾ ਹੈ।
ਸਮੱਸਿਆ ਇਹ ਹੈ ਕਿ ਇਸ ਚਿੜੀਆ ਘਰ ਦਾ ਸੰਚਾਲਨ ਇਕ ਸੰਸਥਾ ਕਰਦੀ ਹੈ। ਇਸ ਸੰਸਥਾ ਗੈਰ-ਸਰਕਾਰੀ ਹੈ। ਇਹ ਚਿੜੀਆ ਘਰ ਲੋਕਾਂ ਦੇ ਦਾਨ ਦੇ ਪੈਸਿਆਂ ’ਤੇ ਚਲਾਇਆ ਜਾਂਦਾ ਹੈ। ਹੁਣ ਤਕ ਤਾਂ ਇੱਥੇ ਪੈਸਿਆਂ ਦੀ ਕਮੀ ਨਹੀਂ ਹੋਈ ਪਰ ਅਗਲੇ ਸਮੇਂ ’ਚ ਹੋ ਸਕਦੀ ਹੈ। ਇਸ ਚਿੜੀਆ ਘਰ ’ਚ ਜਾਨਵਰਾਂ ਨੂੰ ਇਨਸਾਨਾਂ ਆਉਣਾ ਪਸੰਦ ਸੀ। ਇਨਸਾਨਾਂ ਦੇ ਨਹੀਂ ਆਉਣ ’ਤੇ ਇਹ ਜਾਨਵਰ ਉਦਾਸ ਬੈਠੇ ਹਨ।