ਕੋਰੋਨਾ ਵਾਇਰਸ ਦੇ ਖਤਰੇ ਕਾਰਨ ਜ਼ਿੰਬਾਬਵੇ ਦੌਰੇ ਨੂੰ ਵਿਚਾਲੇ ਛੱਡ ਪਰਤੇਗੀ ਇਹ ਟੀਮ

03/15/2020 12:10:07 PM

ਲੰਡਨ : ਇੰਗਲੈਂਡ ਦੀ ਕਾਊਂਟੀ ਟੀਮ ਡਰਬੀਸ਼ਰ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਜ਼ਿੰਬਾਬਵੇ ਦੇ ਦੌਰੇ ਨੂੰ ਵਿਚਾਲੇ ਛੱਡ ਸੋਮਵਾਰ ਨੂੰ ਆਪਣੇ ਵਤਨ ਪਰਤੇਗੀ। ਇਸ ਖਤਰਨਾਕ ਮਹਾਮਾਰੀ ਦਾ ਦੁਨੀਆ ਭਰ ਵਿਚ ਖੇਡ ਪ੍ਰਤੀਯੋਗਿਤਾਵਾਂ 'ਤੇ ਅਸਰ ਪੈ ਰਿਹਾ ਹੈ ਅਤੇ ਇਸੇ ਕੜੀ ਵਿਚ ਡਰਬੀਸ਼ਰ ਨੇ ਆਪਣਾ ਦੌਰਾ ਵਿਚਾਲੇ ਹੀ ਖਤਮ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਹਾਲਾਂਕਿ ਡਰਬੀਸ਼ਰ ਦਾ ਕੋਈ ਖਿਡਾਰੀ ਇਸ ਵਾਇਰਸ ਨਾਲ ਇਨਫੈਕਟਡ ਨਹੀਂ ਹੈ।

ਡਰਬੀਸ਼ਰ ਦੀ ਅਧਿਕਾਰਤ ਵੈਬਸਾਈਟ 'ਤੇ ਜਾਰੀ ਬਿਆਨ ਮੁਤਾਬਕ, ''ਦੌਰੇ 'ਤੇ ਗਈ ਟੀਮ ਦੇ ਕਿਸੇ ਮੈਂਬਰ ਵਿਚ ਕੋਵਿਡ-19 (ਕੋਰੋਨਾ ਵਾਇਰਸ) ਨਾਲ ਸਬੰਧਤ ਕੋਈ ਲੱਛਣ ਨਹੀਂ ਦਿਸਿਆ ਹੈ। ਸਾਡੇ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਹਾਲਾਂਕਿ ਸਰਵਉੱਚ ਹੈ ਅਤੇ ਇਸ ਲਈ ਅਸੀਂ ਫੈਸਲਾ ਕੀਤਾ ਗਿਆ ਹੈ ਕਿ ਦੌਰੇ 'ਤੇ ਗਈ ਟੀਮ ਨੂੰ ਜਿੰਨੀ ਸੰਭਵ ਹੋ ਸਕੇ ਵਾਪਸ ਬੁਲਾਇਆ ਜਾਵੇ।'' ਡਰਬੀਸ਼ਰ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਕਾਰਨ ਇਨਫੈਕਸ਼ਨ ਨਾਲ ਜੁੜੀ ਸਥਿਤੀ 'ਤੇ ਕਰੀਬੀ ਨਜ਼ਰ ਰੱਖੀ ਹੋਈ ਹੈ ਅਤੇ ਉਹ ਇਸ ਨਾਲ ਸਬੰਧਤ ਸਾਰੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਡਰਬੀਸ਼ਰ ਦੀ ਟੀਮ ਇਸ ਹਫਤੇ ਦੀ ਸ਼ੁਰੂਆਤ ਵਿਚ ਜ਼ਿੰਬਾਬਵੇ ਪਹੁੰਚੀ ਸੀ ਅਤੇ ਸ਼ਨੀਵਾਰ ਨੂੰ ਬੁਲਵਾਓ ਵਿਚ ਆਪਣੀ ਪਹਿਲੇ ਟੀ-20 ਮੈਚ ਵਿਚ ਚੁਣੀ ਪਲੇਇੰਗ ਇਲੈਵਨ ਨੂੰ 48 ਦੌੜਾਂ ਨਾਲ ਹਰਾਇਆ ਸੀ।


Related News