ਨਰਮ ਪਏ ਜ਼ੇਲੇਂਸਕੀ, ਯੂਕ੍ਰੇਨ ਦੀਆਂ ਸ਼ਰਤਾਂ 'ਤੇ ਰੂਸ ਨਾਲ ਗੱਲਬਾਤ ਲਈ ਤਿਆਰ
Wednesday, Nov 09, 2022 - 10:16 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ ਪਿਛਲੇ ਨੌਂ ਮਹੀਨਿਆਂ ਤੋਂ ਚੱਲ ਰਹੀ ਜੰਗ ਅਜੇ ਖ਼ਤਮ ਨਹੀਂ ਹੋਈ ਹੈ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਮਾਸਕੋ ਦੌਰੇ 'ਤੇ ਹਨ। ਉੱਧਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਰਵੱਈਆ ਥੋੜ੍ਹਾ ਨਰਮ ਪਿਆ ਹੈ। ਜ਼ੇਲੇਂਸਕੀ ਨੇ ਯੂਕ੍ਰੇਨ ਦੀਆਂ ਸ਼ਰਤਾਂ 'ਤੇ ਰੂਸ ਨਾਲ ਗੱਲਬਾਤ ਕਰਨ ਲਈ ਸਹਿਮਤੀ ਜਤਾਈ ਹੈ।
ਜ਼ੇਲੇਂਸਕੀ ਨੇ ਸੋਮਵਾਰ ਦੇਰ ਰਾਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਰੂਸ ਨੂੰ ਅਸਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਨ। ਸਤੰਬਰ ਦੇ ਅੰਤ ਤੱਕ ਉਸਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੀ ਸੰਭਾਵਨਾ ਨੂੰ ਖਾਰਿਜ ਕਰਦੇ ਹੋਏ ਇੱਕ ਹਲਫਨਾਮੇ 'ਤੇ ਵੀ ਦਸਤਖ਼ਤ ਕੀਤੇ ਸਨ। ਪਰ ਉਸਦੀ ਤਾਜ਼ਾ ਬਿਆਨਬਾਜ਼ੀ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਜ਼ੇਲੇਂਸਕੀ ਯੂਕ੍ਰੇਨ ਦੀਆਂ ਸ਼ਰਤਾਂ 'ਤੇ ਹੀ ਰੂਸ ਨਾਲ ਗੱਲਬਾਤ ਕਰਨ ਲਈ ਤਿਆਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਗਲੇ ਹਫ਼ਤੇ 8 ਅਰਬ ਹੋ ਜਾਵੇਗੀ ਦੁਨੀਆ ਦੀ 'ਆਬਾਦੀ', ਭਾਰਤ ਅਤੇ ਚੀਨ 'ਚ ਹੋਵੇਗਾ ਇਹ ਵੱਡਾ ਬਦਲਾਅ
ਯੂਕ੍ਰੇਨ ਦੇ ਰਾਸ਼ਟਰਪਤੀ ਨੇ ਗੱਲਬਾਤ ਲਈ ਆਪਣੀਆਂ ਆਮ ਸ਼ਰਤਾਂ ਨੂੰ ਸਰਲ ਰੱਖਿਆ ਹੈ। ਇਸ ਵਿਚ ਉਸ ਨੇ ਯੂਕ੍ਰੇਨ ਦੀਆਂ ਸਾਰੀਆਂ ਕਬਜ਼ੇ ਵਾਲੀਆਂ ਜ਼ਮੀਨਾਂ ਦੀ ਵਾਪਸੀ, ਯੁੱਧ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਅਤੇ ਜੰਗੀ ਅਪਰਾਧਾਂ ਦੇ ਮੁਕੱਦਮੇ ਚਲਾਉਣ ਦੀਆਂ ਸ਼ਰਤਾਂ ਰੱਖੀਆਂ ਹਨ।ਜ਼ੇਲੇਂਸਕੀ ਦੀਆਂ ਸ਼ਰਤਾਂ ਨੂੰ ਦੇਖਦੇ ਹੋਏ ਅਜਿਹਾ ਨਹੀਂ ਲੱਗਦਾ ਕਿ ਰੂਸ ਉਨ੍ਹਾਂ ਨੂੰ ਮੰਨਣ ਲਈ ਰਾਜ਼ੀ ਹੋਵੇਗਾ।ਅਜਿਹੇ 'ਚ ਦੇਖਣਾ ਹੋਵੇਗਾ ਕਿ ਉਹ ਗੱਲਬਾਤ ਦੀ ਦਿਸ਼ਾ 'ਚ ਕਿਸ ਤਰ੍ਹਾਂ ਅੱਗੇ ਵਧਦੇ ਹਨ। ਰੂਸੀ ਹਮਲੇ ਨਾਲ ਲੜਨ ਲਈ ਯੂਕ੍ਰੇਨ ਨੂੰ ਪੱਛਮੀ ਹਥਿਆਰ ਅਤੇ ਸਹਾਇਤਾ ਜ਼ਰੂਰੀ ਹੈ। ਯੁੱਧ ਦੇ ਸ਼ੁਰੂਆਤੀ ਦੌਰ 'ਚ ਅਜਿਹਾ ਲੱਗ ਰਿਹਾ ਸੀ ਕਿ ਯੂਕ੍ਰੇਨ ਜ਼ਿਆਦਾ ਦੇਰ ਤੱਕ ਰੂਸ ਦਾ ਸਾਹਮਣਾ ਨਹੀਂ ਕਰ ਸਕੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।