ਯੂਕਰੇਨ ਦੇ ਰਾਸ਼ਟਰਪਤੀ ਦਾ ਦਾਅਵਾ ! 2023 ਹੋਵੇਗਾ ਸਾਡੀ ਜਿੱਤ ਦਾ ਸਾਲ

02/24/2023 2:30:15 PM

ਕਿਵ (ਏਜੰਸੀ) : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਹਮਲੇ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ 'ਤੇ 2023 'ਚ ਜਿੱਤ ਲਈ ਪੂਰੀ ਤਾਕਤ ਲਗਾਉਣ ਦੀ ਸਹੁੰ ਖਾਧੀ ਹੈ। ਸ਼ੁੱਕਰਵਾਰ ਯਾਨੀ ਅੱਜ ਇਸ ਜੰਗ ਦਾ ਇਕ ਸਾਲ ਹੋ ਗਿਆ ਹੈ, ਜਿਸ ਨੇ ਯੂਕਰੇਨ ਅਤੇ ਇਸਦੇ ਨਿਵਾਸੀਆਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ।

ਇਹ ਵੀ ਪੜ੍ਹੋ- PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁਲਤਵੀ ਹੋਈ ਅੰਗਰੇਜ਼ੀ ਦੀ ਪ੍ਰੀਖਿਆ

ਰਾਸ਼ਟਰਪਤੀ ਜ਼ੇਲੇਨਸਕੀ ਨੇ ਟਵੀਟ ਕੀਤਾ ਕਿ ਯੂਕਰੇਨੀਆਂ ਨੇ ਆਪਣੇ ਆਪ ਨੂੰ "ਅਜੇਤੂ" ਸਾਬਤ ਕੀਤਾ ਹੈ। ਜ਼ੇਲੇਨਸਕੀ ਨੇ ਕਿਹਾ ਕਿ ਬੀਤੇ ਸਾਲ ਨੂੰ ਦਰਦ, ਦੁੱਖ, ਵਿਸ਼ਵਾਸ ਅਤੇ ਏਕਤਾ ਦਾ ਸਾਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ 2023 'ਚ ਸਾਡੀ ਜਿੱਤ ਦਾ ਸਾਲ ਹੋਵੇਗਾ। ਯੂਕਰੇਨ ਵਾਸੀਆਂ ਨੇ ਜੰਗ 'ਚ ਮਰਨ ਵਾਲੇ ਲੋਕਾਂ ਦੀ ਯਾਦ 'ਚ ਮੋਮਬੱਤੀ ਦੀ ਰੌਸ਼ਨੀ ਨਾਲ ਸੋਗ ਮਨਾਇਆ ਸੀ । 

ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਗੁਰਦਾਸਪੁਰ ਲਗਾਇਆ ਰੇਲ ਰੋਕੋ ਧਰਨਾ ਸਮਾਪਤ

ਖ਼ਾਸਕਰ ਪੂਰਬੀ ਯੂਕਰੇਨ 'ਚ ਜਿੱਥੇ ਜੰਗ 'ਚ ਮਰਨ ਵਾਲਿਆਂ ਦੀ ਗਿਣਤੀ ਹਰ ਸਮੇਂ ਵੱਧ ਰਹੀ ਸੀ ਤਾਂ ਅਜਿਹੀਆਂ ਚਿੰਤਾਵਾਂ ਸਨ ਕਿ ਰੂਸ ਕਿਸੇ ਵੀ ਦਿਨ ਯੂਕਰੇਨ ਵਿਰੁੱਧ ਮਿਜ਼ਾਈਲ ਹਮਲੇ ਤੇਜ਼ ਕਰ ਸਕਦਾ ਹੈ। ਹਾਲਾਂਕਿ ਸਰਕਾਰ ਨੇ ਸਕੂਲਾਂ ਦੀਆਂ ਕਲਾਸਾਂ ਨੂੰ ਆਨਲਾਈਨ ਕਰਨ ਅਤੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਸੀ। ਯੂਕਰੇਨ ਯੁੱਧ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਵਿਦੇਸ਼ਾਂ 'ਚ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਪੈਰਿਸ ਵਿਚ ਆਈਫ਼ਲ ਟਾਵਰ ਯੂਕਰੇਨ ਦੇ ਰੰਗਾਂ ਪੀਲੇ ਅਤੇ ਨੀਲੇ ਵਿਚ ਰੋਸ਼ਨ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News