ਜ਼ੇਲੇਂਸਕੀ ਨੇ EU ਦੀ ਮੈਂਬਰਸ਼ਿਪ 'ਤੇ ਕੀਤੇ ਦਸਤਖਤ, ਯੂਰਪੀਅਨ ਸੰਘ ਨੂੰ ਕੀਤੀ ਵੱਡੀ ਅਪੀਲ

Monday, Feb 28, 2022 - 11:35 PM (IST)

ਜ਼ੇਲੇਂਸਕੀ ਨੇ EU ਦੀ ਮੈਂਬਰਸ਼ਿਪ 'ਤੇ ਕੀਤੇ ਦਸਤਖਤ, ਯੂਰਪੀਅਨ ਸੰਘ ਨੂੰ ਕੀਤੀ ਵੱਡੀ ਅਪੀਲ

ਇੰਟਰਨੈਸ਼ਨਲ ਡੈਸਕ - ਰੂਸ ਦੇ ਲਗਾਤਾਰ ਹਮਲਿਆਂ ਦੇ ਵਿਚਾਲੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਰਪੀਅਨ ਸੰਘ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਯੂਕ੍ਰੇਨ ਨੂੰ ਈਯੂ (EU) ਦੀ ਮਾਨਤਾ ਦੇਵੇ। ਇਸ ਦੇ ਈਲ ਉਨ੍ਹਾਂ ਨੇ ਈਯੂ ਦੀ ਮੈਂਬਰਸ਼ਿਪ ਦੀ ਅਰਜ਼ੀ 'ਤੇ ਜਲਦੀ ਵਿਚ ਦਸਤਖਤ ਕਰ ਦਿੱਤੇ ਹਨ। ਈਯੂ ਦੀ ਮੈਂਬਰਸ਼ਿਪ ਦੇ ਲਈ ਅਰਜ਼ੀ ਤੋਂ ਬਾਅਦ ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨ ਦੇ ਲੋਕਾਂ ਦੀ ਇਹ ਪਸੰਦ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫਤੇ ਰੂਸ ਵਲੋਂ ਹਮਲੇ ਕੀਤੇ ਜਾਣ ਤੋਂ ਬਾਅਦ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੇ ਯੂਕ੍ਰੇਨ ਛੱਡ ਦਿੱਤਾ ਹੈ।

ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਪੋਲੈਂਡ, ਹੰਗਰੀ, ਸਲੋਵਾਕੀਆ, ਰੋਮਾਨੀਆ ਅਤੇ ਮੋਲਦੋਵਾ ਦੀਆਂ ਸਰਹੱਦਾਂ ਦੀ ਜਾਂਚ ਚੌਕੀਆਂ 'ਤੇ ਕਾਰਾਂ ਅਤੇ ਬੱਸਾਂ ਦੀ ਲੰਬੀਆਂ ਲਾਈਆਂ ਦੇਖੀਆਂ ਗਈਆਂ। ਕਈ ਲੋਕਾਂ ਨੇ ਪੈਦਲ ਹੀ ਸਰਹੱਦਾਂ ਨੂੰ ਪਾਰ ਕੀਤਾ। ਕਈ 100 ਸ਼ਰਨਾਰਥੀ ਹੰਗਰੀ ਸਰਹੱਦੀ ਪਿੰਡ ਬੇਰੇਗਸੁਰਨੀ ਵਿਚ ਇਕ ਅਸਥਾਈ ਕੇਂਦਰ ਵਿਚ ਠਹਿਰੇ ਹੋਏ ਸਨ, ਜਿੱਥੇ ਉਹ ਆਵਾਜਾਈ ਕੇਂਦਰਾਂ ਵੱਲ ਜਾਣ ਦੇ ਲਈ ਵਾਹਨਾ ਦੀ ਉਡੀਕ ਕਰ ਰਹੇ ਹਨ। ਪੂਰਬੀ ਯੂਰਪ ਦੇ ਹੋਰ ਸਰਹੱਦੀ ਖੇਤਰਾਂ ਵਲੋਂ, ਬੇਰੇਗਸੁਰਨੀ ਵਿਚ ਇਕ ਕੇਂਦਰ 'ਚ ਕਈ ਸ਼ਰਨਾਰਥੀ ਭਾਰਤ, ਨਾਈਜ਼ੀਰੀਆ ਅਤੇ ਹੋਰ ਅਫਰੀਕੀ ਦੇਸ਼ਾਂ ਤੋਂ ਹਨ ਅਤੇ ਉਹ ਯੂਕ੍ਰੇਨ ਵਿਚ ਕੰਮ ਕਰ ਰਹੇ ਸਨ ਜਾਂ ਪੜ੍ਹਾਈ ਕਰ ਰਹੇ ਸਨ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ

ਪੱਛਮੀ ਯੂਕ੍ਰੇਨ ਦੇ ਟੇਰਨੋਪਿਲ ਵਿਚ ਪੜ੍ਹਦਾ 22 ਸਾਲਾ ਇਕ ਭਾਰਤੀ ਮੈਡੀਕਲ ਵਿਦਿਆਰਥੀ ਮਸਰੂਰ ਅਹਿਮਦ 18 ਹੋਰ ਭਾਰਤੀ ਵਿਦਿਆਰਥੀਆਂ ਦੇ ਨਾਲ ਹੰਗਰੀ ਦੀ ਸਰਹੱਦ 'ਤੇ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਧਾਨੀ ਬੁਡਪੇਸਟ ਪਹੁੰਚਣ ਦੀ ਉਮੀਦ ਹੈ, ਜਿੱਥੇ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਟੇਰਨੋਪਿਲ ਵਿਚ ਅਜੇ ਯੁੱਧ ਦੀ ਸ਼ੁਰੂਆਤ ਨਹੀਂ ਹੋਈ ਹੈ ਪਰ ਉੱਥੇ ਵੀ ਕਿਸੇ ਸਮੇਂ ਬੰਬਬਾਰੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੈ, ਇਸ ਲਈ ਅਸੀਂ ਉਹ ਸ਼ਹਿਰ ਛੱਡ ਦਿੱਤਾ। ਹੰਗਰੀ ਨੇ ਯੂਕ੍ਰੇਨ ਛੱਡਣ ਵਾਲੇ ਸਾਰੇ ਸ਼ਰਨਾਰਥੀਆਂ ਦੇ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ, ਜਿਸ ਵਿਚ ਤੀਜੇ ਦੇਸ਼ ਦੇ ਨਾਗਰਿਕ ਵੀ ਸ਼ਾਮਿਲ ਹਨ, ਜੋ ਯੂਕ੍ਰੇਨ ਵਿਚ ਆਪਣੀ ਰਿਹਾਇਸ਼ ਦੀ ਗੱਲ ਸਾਬਿਤ ਕਰ ਸਕਦੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News