ਰਾਸ਼ਟਰਪਤੀ ਜ਼ੇਲੇਂਸਕੀ ਦਾ ਵੀਡੀਓ ਜਾਰੀ, ਕਿਹਾ- ਮੈਂ ਕੀਵ ''ਚ ਹੀ ਹਾਂ, ਕਿਸੇ ਤੋਂ ਨਹੀਂ ਡਰਦਾ
Tuesday, Mar 08, 2022 - 10:19 AM (IST)
ਕੀਵ (ਆਈ.ਏ.ਐੱਨ.ਐੱਸ.): ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਲਗਾਤਾਰ 13ਵੇਂ ਦਿਨ ਵੀ ਜਾਰੀ ਹੈ। ਦੋਵੇਂ ਦੇਸ਼ ਇੱਕ ਦੂਜੇ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਇੰਨਾ ਹੀ ਨਹੀਂ ਦੋਹਾਂ ਦੇਸ਼ਾਂ ਦੇ ਨੇਤਾ ਇਕ ਦੂਜੇ 'ਤੇ ਜ਼ੁਬਾਨੀ ਹਮਲੇ ਵੀ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਕੀਵ ਛੱਡ ਕੇ ਬੰਕਰ ਵਿੱਚ ਲੁਕ ਗਏ ਹਨ ਪਰ ਹੁਣ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਕਿਸੇ ਬੰਕਰ ਵਿੱਚ ਨਹੀਂ ਲੁਕੇ ਹੋਏ ਹਨ ਅਤੇ ਉਦੋਂ ਤੱਕ ਕੀਵ ਵਿਚ ਮੌਜੂਦ ਰਹਿਣਗੇ ਜਦੋਂ ਤੱਕ ਇਸ ਦੇਸ਼ਭਗਤੀ ਦੀ ਜੰਗ ਨੂੰ ਜਿੱਤਣਾ ਜ਼ਰੂਰੀ ਹੋਵੇਗਾ।
ਜੰਗ ਜਿੱਤਣ ਤੱਕ ਰਹਾਂਗਾ ਮੈਦਾਨ 'ਚ
ਜ਼ੇਲੇਂਸਕੀ ਨੇ ਕਿਹਾ ਕਿ ਮੈਂ ਮੈਦਾਨ ਛੱਡਣ ਵਾਲਾ ਨਹੀਂ ਹਾਂ। ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸੋਮਵਾਰ ਦਾ ਦਿਨ ਬਹੁਤ ਔਖਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਜੰਗ ਚੱਲ ਰਹੀ ਹੈ। ਇਸ ਲਈ ਹੁਣ ਸਾਡੇ ਲਈ ਹਰ ਦਿਨ ਸੋਮਵਾਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇੱਥੇ ਕੀਵ ਦੀ ਬਾਰਕੋਵਾ ਸਟਰੀਟ 'ਤੇ ਮੌਜੂਦ ਹਾਂ। ਮੈਂ ਕਿਸੇ ਤੋਂ ਡਰਦਾ ਨਹੀਂ। ਮੈਂ ਆਪਣੀ ਦੇਸ਼ ਭਗਤੀ ਦੀ ਜੰਗ ਜਿੱਤਣ ਤੱਕ ਇੱਥੇ ਹੀ ਰਹਾਂਗਾ।
Ukrainian President Zelensky: "Every two days information comes out that I have fled somewhere, fled from Ukraine, from Kyiv, from my office. As you can see, I am here in my place. [...] Nobody has fled anywhere. Here, we are working." https://t.co/VHFeMcyTSW pic.twitter.com/J7kbZQNayk
— The Hill (@thehill) March 6, 2022
ਭਗਵਾਨ ਕਦੇ ਮੁਆਫ਼ ਨਹੀਂ ਕਰਨਗੇ
ਰਾਸ਼ਟਰਪਤੀ ਜ਼ੇਲੇਂਸਕੀ ਨੇ ਇੱਕ ਹੋਰ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਰੱਬ ਮੁਆਫ਼ ਨਹੀਂ ਕਰੇਗਾ। ਅੱਜ ਨਹੀਂ, ਕੱਲ੍ਹ ਨਹੀਂ, ਕਦੇ ਨਹੀਂ, ਅਤੇ ਮਾਫੀ ਦੀ ਬਜਾਏ, ਨਿਰਣਾ ਹੋਵੇਗਾ। ਹਮਲਾਵਰ ਦੀ ਦਲੇਰੀ ਪੱਛਮ ਲਈ ਸਪੱਸ਼ਟ ਸੰਕੇਤ ਹੈ ਕਿ ਰੂਸ ਵਿਰੁੱਧ ਪਾਬੰਦੀਆਂ ਕਾਫ਼ੀ ਨਹੀਂ ਹਨ।ਜ਼ੇਲੇਂਸਕੀ ਨੇ ਪਹਿਲਾਂ ਵੀ ਕਿਹਾ ਸੀ ਕਿ ਉਹ ਯੂਕ੍ਰੇਨ ਦੇ ਲੋਕਾਂ 'ਤੇ ਜ਼ੁਲਮ ਕਰਨ ਵਾਲੇ ਹਰੇਤ ਵਿਅਕਤੀ ਤੋਂ ਬਦਲਾ ਲਵੇਗਾ। ਇੱਥੇ ਦੱਸ ਦਈਏ ਕਿ ਰੂਸੀ ਆਰਮਡ ਫੋਰਸਿਜ਼ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੁਝ ਯੂਕ੍ਰੇਨੀ ਸ਼ਹਿਰਾਂ ਵਿੱਚ ਸਵੇਰੇ 10 ਵਜੇ (ਮਾਸਕੋ ਦੇ ਸਮੇਂ ਅਨੁਸਾਰ, ਦੁਪਹਿਰ 12.30 ਵਜੇ) ਤੋਂ ਮਾਨਵਤਾਵਾਦੀ ਗਲਿਆਰੇ ਖੋਲ੍ਹਣਗੇ ਤਾਂ ਜੋ ਨਾਗਰਿਕਾਂ ਨੂੰ ਉਨ੍ਹਾਂ ਦੀ "ਨਿੱਜੀ ਬੇਨਤੀ" 'ਤੇ ਜਾਣ ਦੀ ਆਗਿਆ ਦਿੱਤੀ ਜਾ ਸਕੇ। ਸਰਕਾਰੀ ਮੀਡੀਆ ਨੇ ਦੱਸਿਆ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ - ਯੂਕ੍ਰੇਨ ਦੇ ਸੁਮੀ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਦਿਸ ਰਹੀ ਸੁਰੱਖਿਅਤ ਬਚਣ ਦੀ ਕੋਈ ਉਮੀਦ
ਰੂਸੀ ਹਥਿਆਰਬੰਦ ਬਲਾਂ ਨੇ ਕੀਤਾ ਜੰਗਬੰਦੀ ਦਾ ਐਲਾਨ
ਇਕ ਬਿਆਨ ਵਿਚ ਰੂਸੀ ਫ਼ੌਜ ਨੇ ਕਿਹਾ ਕਿ ਕੀਵ, ਖਾਰਕੀਵ, ਸੁਮੀ ਅਤੇ ਮਾਰੀਉਪੋਲ ਸ਼ਹਿਰਾਂ ਵਿੱਚ ਵਿਨਾਸ਼ਕਾਰੀ ਮਾਨਵਤਾਵਾਦੀ ਸਥਿਤੀ ਅਤੇ ਇਸ ਦੇ ਤੇਜ਼ੀ ਨਾਲ ਵੱਧ ਰਹੇ ਵਾਧੇ ਦੇ ਨਾਲ-ਨਾਲ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਨਿੱਜੀ ਬੇਨਤੀ 'ਤੇ ਰੂਸੀ ਹਥਿਆਰਬੰਦ ਬਲਾਂ ਨੇ ਜੰਗਬੰਦੀ ਦਾ ਐਲਾਨ ਕੀਤਾ ਅਤੇ ਮਾਨਵਤਾਵਾਦੀ ਗਲਿਆਰੇ ਖੋਲ੍ਹ ਦਿੱਤੇ। ਬੀਬੀਸੀ ਨੇ ਕਿਹਾ ਕਿ ਚਾਰ ਜ਼ਿਕਰ ਕੀਤੇ ਸ਼ਹਿਰ ਇਸ ਸਮੇਂ ਇੱਕ 'ਮਹੱਤਵਪੂਰਨ' ਰੂਸੀ ਹਮਲਾਵਰ ਕਾਰਵਾਈ ਦੇ ਅਧੀਨ ਹਨ। ਹਾਲਾਂਕਿ ਯੂਕ੍ਰੇਨ ਦੇ ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ। ਬੀਬੀਸੀ ਨੇ ਰਿਪੋਰਟ ਦਿੱਤੀ ਕਿ ਹਫ਼ਤੇ ਦੇ ਅੰਤ ਵਿੱਚ ਦੇਸ਼ ਦੇ ਦੱਖਣ-ਪੂਰਬ ਵਿੱਚ ਮਾਰੀਉਪੋਲ ਤੋਂ ਨਾਗਰਿਕਾਂ ਨੂੰ ਕੱਢਣ ਦੀ ਆਗਿਆ ਦੇਣ ਲਈ ਇੱਕ ਰਸਤਾ ਖੋਲ੍ਹਣ ਦੀਆਂ ਦੋ ਕੋਸ਼ਿਸ਼ਾਂ ਅਸਫਲ ਰਹੀਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।