ਜ਼ੇਲੇਂਸਕੀ ਇਜ਼ਰਾਈਲ ''ਚ ਪੁਤਿਨ ਨਾਲ ਗੱਲਬਾਤ ਲਈ ਤਿਆਰ

03/13/2022 1:20:27 AM

ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਪੁਤਿਨ ਨੇ ਕਿਹਾ ਕਿ ਜੰਗ ਬੰਦੀ ਹੋਣ 'ਤੇ ਉਹ ਇਜ਼ਰਾਈਲ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਲਈ ਤਿਆਰ ਹਨ। ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੂੰ ਕਿਹਾ ਕਿ ਉਹ ਯੇਰੂਸ਼ੇਲਮ 'ਚ ਪੁਤਿਨ ਨਾਲ ਮਿਲਣ ਲਈ ਤਿਆਰ ਹਨ। ਬੇਨੇਟ ਨੇ ਪੁਤਿਨ ਨਾਲ ਬੈਠਕ ਲਈ ਮਾਸਕੋ ਦਾ ਦੌਰਾ ਕੀਤਾ ਅਤੇ ਜ਼ੇਲੇਂਸ਼ਕੀ, ਫਰਾਂਸ ਅਤੇ ਜਰਮਨੀ ਦੇ ਨੇਤਾਵਾਂ ਨਾਲ ਕਈ ਵਾਰ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਸਾਊਦੀ ਅਰਬ 'ਚ ਇਕ ਹੀ ਦਿਨ 'ਚ 81 ਲੋਕਾਂ ਨੂੰ ਦਿੱਤੀ ਗਈ ਫਾਂਸੀ

ਜ਼ੇਲੇਂਸਕੀ ਨੇ ਕਿਹਾ ਕਿ ਬੇਨੇਟ ਨੇ ਉਨ੍ਹਾਂ ਨੂੰ ਪੁਤਿਨ ਨਾਲ ਆਪਣੀ ਗੱਲਬਾਤ ਦੇ ਬਾਰੇ 'ਚ ਸੂਚਿਤ ਕੀਤਾ। ਹਾਲਾਂਕਿ, ਜ਼ੇਲੇਂਸਕੀ ਨੇ ਕਿਹਾ ਕਿ ਉਹ ਵੇਰਵਾ ਸਾਂਝਾ ਨਹੀਂ ਕਰ ਸਕਦੇ।ਪੁਤਿਨ ਨੇ ਜ਼ੇਲੇਂਸਕੀ ਵੱਲੋਂ ਗੱਲਬਾਤ ਲਈ ਪਹਿਲਾਂ ਕੀਤੇ ਗਏ ਕਈ ਪ੍ਰਸਤਾਵਾਂ ਦੀ ਅਣਦੇਖੀ ਕੀਤੀ ਹੈ। ਜ਼ੇਲੇਂਸਕੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਰੂਸ ਯੂਕ੍ਰੇਨ ਦੀ ਰਾਜਧਾਨੀ 'ਤੇ ਤਾਂ ਹੀ ਕਬਜ਼ਾ ਕਰ ਸਕਦਾ ਹੈ ਜੇਕਰ ਉਹ ਸਾਨੂੰ ਸਾਰਿਆਂ ਨੂੰ ਮਾਰ ਦਿੰਦਾ ਹਾਂ।

ਇਹ ਵੀ ਪੜ੍ਹੋ : ਪੁਤਿਨ ਨਾਲ ਮੈਕਰੋਨ ਦੀ ਗੱਲਬਾਤ 'ਬਹੁਤ ਸਪੱਸ਼ਟ ਪਰ ਮੁਸ਼ਕਲ ਸੀ' : ਫਰਾਂਸ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News