ਪੋਪ ਫਰਾਂਸਿਸ ਅਤੇ ਇਤਾਲਵੀ ਨੇਤਾਵਾਂ ਨੂੰ ਮਿਲਣ ਲਈ ਰੋਮ ਪਹੁੰਚੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ
Saturday, May 13, 2023 - 04:24 PM (IST)
ਰੋਮ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸ਼ਨੀਵਾਰ ਨੂੰ ਪੋਪ ਫਰਾਂਸਿਸ ਅਤੇ ਇਟਲੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਇੱਥੇ ਪਹੁੰਚੇ। ਇਤਾਲਵੀ ਸਮਾਚਾਰ ਏਜੰਸੀ 'ਏ.ਐੱਨ.ਐੱਸ.ਏ.' ਨੇ ਦੱਸਿਆ ਕਿ ਜ਼ੇਲੇਂਸਕੀ ਰੋਮ ਦੇ ਸਿਆਮਪਿਨੋ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ ਨੇ ਸਵਾਗਤ ਕੀਤਾ।
ਜ਼ੇਲੇਂਸਕੀ ਆਪਣੀ ਯਾਤਰਾ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਮੁਲਾਕਾਤ ਕਰਨਗੇ। ਮੇਲੋਨੀ ਯੂਕ੍ਰੇਨ ਨੂੰ ਮਿਲਟਰੀ ਅਤੇ ਹੋਰ ਸਹਾਇਤਾ ਦੀ ਮਜ਼ਬੂਤ ਸਮਰਥਕ ਰਹੀ ਹੈ। ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਵੀ ਮੁਲਾਕਾਤ ਕਰਨਗੇ। ਸੁਰੱਖਿਆ ਕਾਰਨਾਂ ਕਰਕੇ ਜ਼ੇਲੇਂਸਕੀ ਦੇ ਸਹੀ ਕਾਰਜਕ੍ਰਮ ਦਾ ਜਨਤਕ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ।