ਜ਼ੇਲੇਂਸਕੀ ਪਹੁੰਚੇ ਨੀਦਰਲੈਂਡ, ਕਿਹਾ-ਅਸੀਂ ਪੁਤਿਨ ਜਾਂ ਰੂਸ 'ਤੇ ਹਮਲਾ ਨਹੀਂ ਕੀਤਾ

Thursday, May 04, 2023 - 10:15 AM (IST)

ਜ਼ੇਲੇਂਸਕੀ ਪਹੁੰਚੇ ਨੀਦਰਲੈਂਡ, ਕਿਹਾ-ਅਸੀਂ ਪੁਤਿਨ ਜਾਂ ਰੂਸ 'ਤੇ ਹਮਲਾ ਨਹੀਂ ਕੀਤਾ

ਪੈਰਿਸ (ਵਾਰਤਾ): ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੀਦਰਲੈਂਡ ਪਹੁੰਚ ਗਏ ਹਨ। ਡੱਚ ਅਖਬਾਰ ਅਲਜੇਮੀਨ ਡਗਬਲਾਡ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟਾਂ ਅਨੁਸਾਰ ਜ਼ੇਲੇਂਸਕੀ ਦਾ ਅਧਿਕਾਰਤ ਜਹਾਜ਼ ਰਾਤ ਨੂੰ ਲਗਭਗ 10:15 ਵਜੇ ਸਥਾਨਕ ਸਮਾਂ (20:15 GMT) ਐਮਸਟਰਡਮ ਹਵਾਈ ਅੱਡੇ ਸ਼ਿਫੋਲ 'ਤੇ ਉਤਰਿਆ। ਇਸ ਤੋਂ ਪਹਿਲਾਂ ਜ਼ੇਲੇਂਸਕੀ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਪੁਤਿਨ ਜਾਂ ਰੂਸ ਨੇ ਹਮਲਾ ਨਹੀਂ ਕੀਤਾ। ਰਿਪੋਰਟ ਵਿਚ ਦੱਸਿਆ ਗਿਆ ਕਿ ਜ਼ੇਲੇਂਸਕੀ ਦੇ ਵੀਰਵਾਰ ਨੂੰ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ। ਹੋਰ ਸਥਾਨਕ ਮੀਡੀਆ ਦੇ ਅਨੁਸਾਰ ਜ਼ੇਲੇਂਸਕੀ ਦੇ "ਯੂਕ੍ਰੇਨ ਲਈ ਨਿਆਂ ਤੋਂ ਬਿਨਾਂ ਸ਼ਾਂਤੀ ਨਹੀਂ ਹੈ" 'ਤੇ ਹੇਗ ਵਿੱਚ ਇੱਕ ਭਾਸ਼ਣ ਦੇਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਜ਼ੇਲੇਂਸਕੀ  ਫਿਨਲੈਂਡ ਦੇ ਰਾਸ਼ਟਰਪਤੀ ਸਾਉਲੀ ਨਿਨਿਸਤੋ ਨੂੰ ਮਿਲਣ ਅਤੇ ਇੱਕ ਰੋਜ਼ਾ ਨੌਰਡਿਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਫਿਨਲੈਂਡ ਪਹੁੰਚੇ।

ਅਸੀਂ ਪੁਤਿਨ ਜਾਂ ਰੂਸ 'ਤੇ ਹਮਲਾ ਨਹੀਂ ਕੀਤਾ: ਜ਼ੇਲੇਂਸਕੀ 

ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਬੁੱਧਵਾਰ ਤੜਕੇ ਕ੍ਰੇਮਲਿਨ 'ਤੇ ਯੂਕ੍ਰੇਨ ਦੇ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਕਰਾਰ ਦਿੰਦੇ ਹੋਏ ਇਸ ਨੂੰ ‘ਅੱਤਵਾਦੀ’ ਕਾਰਵਾਈ ਕਰਾਰ ਦਿੱਤਾ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅਸੀਂ ਪੁਤਿਨ ਜਾਂ ਰੂਸ 'ਤੇ ਹਮਲਾ ਨਹੀਂ ਕੀਤਾ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੂੰ ਦੱਸਿਆ ਕਿ ਪੁਤਿਨ ਉਸ ਸਮੇਂ ਕ੍ਰੇਮਲਿਨ ਵਿੱਚ ਨਹੀਂ ਸਨ ਅਤੇ ਮਾਸਕੋ ਤੋਂ ਬਾਹਰ ਆਪਣੇ ਨੋਵੋ-ਓਗਾਰਿਓਵੋ ਨਿਵਾਸ 'ਤੇ ਸਨ। ਕਥਿਤ ਹਮਲੇ ਦੀ ਕੋਈ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ, ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਘਟਨਾ ਰਾਤੋ ਰਾਤ ਵਾਪਰੀ ਹੈ ਪਰ ਇਸਦੀ ਪੁਸ਼ਟੀ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਅਲਬਾਨੀਜ਼ ਨੇ ਤਾਜਪੋਸ਼ੀ ਤੋਂ ਪਹਿਲਾਂ ਕਿੰਗ ਚਾਰਲਸ ਨਾਲ ਕੀਤੀ ਮੁਲਾਕਾਤ, ਆਸਟ੍ਰੇਲੀਆ ਆਉਣ ਦਾ ਦਿੱਤਾ ਸੱਦਾ

ਸਵਾਲ ਉਠਾਏ ਜਾ ਰਹੇ ਹਨ ਕਿ ਕ੍ਰੇਮਲਿਨ ਨੂੰ ਇਸ ਘਟਨਾ ਦੀ ਸੂਚਨਾ ਦੇਣ ਵਿਚ ਇੰਨਾ ਸਮਾਂ ਕਿਉਂ ਲੱਗਾ ਅਤੇ ਵੀਡੀਓ ਬਾਅਦ ਵਿਚ ਕਿਉਂ ਸਾਹਮਣੇ ਆਈ। ਇੱਕ ਸਥਾਨਕ ਮਾਸਕੋ ਨਿਊਜ਼ ਟੈਲੀਗ੍ਰਾਮ ਚੈਨਲ 'ਤੇ ਰਾਤੋ ਰਾਤ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਕਿ ਕ੍ਰੇਮਲਿਨ ਨੇੜੇ ਨਦੀ ਦੇ ਪਾਰ ਤੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਇਮਾਰਤਾਂ ਤੋਂ ਧੂੰਆਂ ਨਿਕਲ ਰਿਹਾ ਹੈ। ਘਟਨਾ ਦੀ ਸੱਚਾਈ ਦਾ ਪਤਾ ਲਗਾਉਣਾ ਸੰਭਵ ਨਹੀਂ ਹੈ। ਵੀਡੀਓ ਦੇ ਨਾਲ ਦਿੱਤੇ ਵੇਰਵਿਆਂ ਦੇ ਅਨੁਸਾਰ ਨਜ਼ਦੀਕੀ ਅਪਾਰਟਮੈਂਟ ਬਿਲਡਿੰਗ ਦੇ ਨਿਵਾਸੀਆਂ ਨੇ ਸਵੇਰੇ 2:30 ਵਜੇ ਦੇ ਕਰੀਬ ਧੂੰਏਂ ਅਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News