ਬ੍ਰਿਟੇਨ ਪਹੁੰਚੇ ਜ਼ੇਲੇਂਸਕੀ, PM ਸੁਨਕ ਨੇ ਖੁਆਈ ਆਪਣੀ ਮਾਂ ਦੇ ਹੱਥ ਦੀ ਬਣੀ ਬਰਫੀ (ਵੀਡੀਓ ਵਾਇਰਲ)
Monday, Jun 19, 2023 - 12:48 PM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਆਪਣੀ ਮਾਂ ਦੇ ਹੱਥ ਦੀ ਬਣੀ ਮਿਠਾਈ ਖੁਆਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਰਿਸ਼ੀ ਸੁਨਕ ਆਪਣੀ ਮਾਂ ਦੁਆਰਾ ਬਣਾਈ ਗਈ ਬਰਫੀ ਦਾ ਜ਼ਿਕਰ ਕਰ ਰਹੇ ਹਨ। ਇਸ ਵੀਡੀਓ 'ਚ ਜ਼ੇਲੇਂਸਕੀ ਬਰਫੀ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ।
ਰਿਸ਼ੀ ਸੁਨਕ ਨੇ ਇੰਟਰਵਿਊ 'ਚ ਬਰਫੀ ਦਾ ਕੀਤਾ ਜ਼ਿਕਰ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਇੰਟਰਵਿਊ 'ਚ ਇਸ ਪੂਰੀ ਘਟਨਾ ਦਾ ਜ਼ਿਕਰ ਕੀਤਾ ਹੈ। ਰਿਸ਼ੀ ਸੁਨਕ ਨੂੰ ਇੰਟਰਵਿਊ ਵਿੱਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਮੇਰੀ ਮਾਂ ਨੇ ਕੁਝ ਭਾਰਤੀ ਮਿਠਾਈਆਂ ਬਣਾਈਆਂ, ਜਿਸ ਵਿੱਚ ਸੁਆਦੀ ਬਰਫੀ ਵੀ ਸ਼ਾਮਲ ਸੀ। ਜਿਸ ਨੂੰ ਮੇਰੀ ਮਾਂ ਬਹੁਤ ਵਧੀਆ ਬਣਾਉਂਦੀ ਹੈ। ਇਸ ਨੂੰ ਮੈਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਖਾਣ ਲਈ ਦਿੱਤਾ। ਜ਼ੇਲੇਂਸਕੀ ਨੂੰ ਇਹ ਬਹੁਤ ਪਸੰਦ ਆਈ। ਖਾਣ ਤੋਂ ਬਾਅਦ ਉਸ ਨੇ ਬਹੁਤ ਤਾਰੀਫ਼ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਦੇ PM ਰਿਸ਼ੀ ਸੁਨਕ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਛਾਪੇਮਾਰੀ 'ਚ ਹੋਏ ਸ਼ਾਮਲ, 100 ਤੋਂ ਵੱਧ ਲੋਕ ਗ੍ਰਿਫ਼ਤਾਰ
ਸੁਨਕ ਨੇ ਸ਼ੇਅਰ ਕੀਤਾ ਵੀਡੀਓ
ਰਿਸ਼ੀ ਸੁਨਕ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਦੋਵੇਂ ਗੱਲਾਂ ਕਰ ਰਹੇ ਸੀ। ਉਦੋਂ ਜ਼ੇਲੇਂਸਕੀ ਨੂੰ ਭੁੱਖ ਲੱਗ ਰਹੀ ਸੀ। ਅਜਿਹੇ ਵਿੱਚ ਮੈਂ ਆਪਣੀ ਮਾਂ ਵੱਲੋਂ ਬਣਾਈ ਮਿਠਾਈ ਭੇਂਟ ਕੀਤੀ। ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵੀ ਰਿਸ਼ੀ ਸੁਨਕ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਿਸ਼ੀ ਸੁਨਕ ਨੇ ਕੈਪਸ਼ਨ 'ਚ ਲਿਖਿਆ ਕਿ ਅਜਿਹਾ ਹਰ ਰੋਜ਼ ਨਹੀਂ ਹੁੰਦਾ ਕਿ ਵੋਲੋਦੀਮੀਰ ਜ਼ੇਲੇਂਸਕੀ ਮੇਰੀ ਮਾਂ ਦੇ ਹੱਥ ਦੀ ਬਣੀ ਮਿਠਾਈ ਨੂੰ ਟਰਾਈ ਕਰਦੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜ਼ੇਲੇਂਸਕੀ ਨੇ ਹਾਲ ਹੀ ਵਿੱਚ ਆਪਣੇ ਯੂਰਪੀ ਦੌਰੇ ਦੇ ਹਿੱਸੇ ਵਜੋਂ ਬ੍ਰਿਟੇਨ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਰੂਸ ਵਿਰੁੱਧ ਜਵਾਬੀ ਹਮਲੇ ਲਈ ਨਵੇਂ ਹਥਿਆਰਾਂ ਨੂੰ ਸੁਰੱਖਿਅਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ। ਫਰਵਰੀ 2022 ਵਿੱਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਇਹ ਉਸਦੀ ਯੂਕੇ ਦੀ ਦੂਜੀ ਯਾਤਰਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।