ਬਰਮਿੰਘਮ ''ਚ ਪ੍ਰੈਸਰ ਕੁੱਕਰ ਬੰਬ ਬਣਾਉਣ ਵਾਲਾ ਹੁਸੈਨ ਅਦਾਲਤ ਵਲੋਂ ਦੋਸ਼ੀ ਕਰਾਰ
Friday, Jun 09, 2017 - 05:33 PM (IST)
ਲੰਡਨ (ਰਾਜਵੀਰ ਸਮਰਾ)—ਬੀਤੇ ਦਿਨੀਂ ਇੱਥੇ ਇਕ ਮੁਸਲਮਾਨ ਵਿਅਕਤੀ ਨੂੰ ਫੇਅਰੀ ਲਾਈਟਾਂ ਰਾਹੀਂ ਇਕ ਪ੍ਰੈਸ਼ਰ ਕੁੱਕਰ ਬੰਬ ਬਣਾਉਣ ਦੀ ਕੋਸ਼ਿਸ਼ ਕਰਨ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਰਮਿੰਘਮ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਜ਼ਾਹਿਦ ਹੁਸੈਨ (29) ਵਾਸੀ ਨੇਜਬੀ ਰੋਡ, ਐਲਮ ਰੋਕ, ਜਿਸ ਨੇ ਇਕ ਰੇਲਵੇ ਲਾਈਨ ਨੂੰ ਉਡਾਉਣ ਦੀ ਸਾਜਿਸ਼ ਰਚੀ ਸੀ, ਨੇ ਆਪਣੇ ਘਰ ਵਿਚਲੇ ਬੈੱਡਰੂਮ ਵਿਚ ਹੀ ਇਸਲਾਮਿਕ ਸਟੇਟ ਸਬੰਧੀ ਸੈਕੜੇ ਤਸਵੀਰਾਂ ਅਤੇ ਵੀਡੀਓ ਵੇਖ ਕਿ ਕੱਟੜ ਵਿਚਾਰ ਅਪਣਾਏ ਸਨ। ਹੁਸੈਨ ਨੂੰ ਸੀ ਸੀ ਟੀ ਵੀ ਤਸਵੀਰਾਂ ਵਿਚ ਆਪਣੇ ਘਰ ਦੇ ਨੇੜੇ ਰੇਲਵੇ ਲਾਈਨ ਕੋਲੋਂ ਸ਼ੱਕੀ ਹਾਲਤ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਇਕ ਡਰੇਨ ਵਿਚ ਉਤਰਨ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਉਸ ਨੇ ਇਸ ਘਟਨਾ ਤੋਂ ਪਹਿਲਾਂ ਕਈ ਮਹੀਨੇ ਕਈ ਤਰ੍ਹਾਂ ਦੇ ਵਿਸਫੋਟਕ ਯੰਤਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ 'ਚ ਇਹ ਪ੍ਰੈਸ਼ਰ ਕੁੱਕਰ ਬੰਬ ਅਤੇ ਫੇਅਰੀ ਲਾਈਟਾਂ ਤੋਂ ਤਿਆਰ ਕੀਤੇ ਵਿਸਫੋਟਕ ਵੀ ਸ਼ਾਮਿਲ ਸਨ। ਅਦਾਲਤ ਨੇ ਉਸ ਨੂੰ ਅੱਤਵਾਦੀ ਕਾਰਵਾਈ ਦੀ ਤਿਆਰੀ ਲਈ ਦੋਸ਼ੀ ਮੰਨ ਲਿਆ।
