ਧੀ ਨੇ ਪਿਤਾ ਦੀ ਆਖਰੀ ਇੱਛਾ ਕੀਤੀ ਪੂਰੀ, ਅਸਥੀਆਂ ''ਤੇ ਉਗਾਇਆ ਭੰਗ ਦਾ ਬੂਟਾ ਤੇ ਫਿਰ...

Thursday, Nov 21, 2024 - 07:04 PM (IST)

ਧੀ ਨੇ ਪਿਤਾ ਦੀ ਆਖਰੀ ਇੱਛਾ ਕੀਤੀ ਪੂਰੀ, ਅਸਥੀਆਂ ''ਤੇ ਉਗਾਇਆ ਭੰਗ ਦਾ ਬੂਟਾ ਤੇ ਫਿਰ...

ਇੰਟਰਨੈਸ਼ਨਲ ਡੈਸਕ- ਹਰ ਬੱਚਾ ਆਪਣੇ ਮਾਤਾ-ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਧੀ ਨੇ ਆਪਣੇ ਪਿਤਾ ਦੀ ਅਜਿਹੀ ਆਖਰੀ ਇੱਛਾ ਪੂਰੀ ਕੀਤੀ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿਸ ਕੁੜੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਇੱਕ ਮਸ਼ਹੂਰ ਯੂਟਿਊਬਰ ਹੈ ਅਤੇ ਉਸਦਾ ਨਾਮ ਰੋਸਾਨਾ ਪੈਨਸੀਨੋ ਹੈ। ਰੋਸ਼ਾਨਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਵਿੱਚ ਆਪਣੇ ਪਿਤਾ ਦੀ ਆਖਰੀ ਇੱਛਾ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਸਨੇ ਆਪਣੇ ਪਿਤਾ ਦੀਆਂ ਅਸਥੀਆਂ 'ਤੇ ਭੰਗ ਦਾ ਬੂਟਾ ਉਗਾਇਆ ਅਤੇ ਫਿਰ ਉਸ ਪੌਦੇ ਤੋਂ ਭੰਗ ਦੀਆਂ ਸਿਗਰਟਾਂ ਬਣਾਈਆਂ ਅਤੇ ਇਸ ਨੂੰ ਪੀਣਾ ਸ਼ੁਰੂ ਕਰ ਦਿੱਤਾ। ਰੋਸਾਨਾ ਨੇ ਇਕ ਵੀਡੀਓ ਵਿਚ ਦੱਸਿਆ ਕਿ ਉਸ ਦੇ ਪਿਤਾ ਦੀ 5 ਸਾਲ ਪਹਿਲਾਂ ਲਿਊਕੇਮੀਆ (ਬਲੱਡ ਕੈਂਸਰ) ਕਾਰਨ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਆਪਣੀ ਪਤਨੀ ਅਤੇ ਧੀ ਨੂੰ ਕਿਹਾ ਸੀ ਕਿ ਜਦੋਂ ਉਨ੍ਹਾਂ ਦੀ ਮੌਤ ਹੋ ਜਾਵੇਗੀ ਤਾਂ ਉਨ੍ਹਾਂ ਦੀ ਅਸਥੀਆਂ ਨੂੰ ਮਿੱਟੀ ਵਿੱਚ ਮਿਲਾ ਕੇ ਉਸ 'ਤੇ ਭੰਗ ਦਾ ਬੂਟਾ ਉਗਾਇਆ ਜਾਵੇ।

 

ਇਹ ਵੀ ਪੜ੍ਹੋ: ਇਨਫਲੂੰਸਰ ਮੈਰੀ ਨੇ ਬਿਨਾਂ ਕੱਪੜਿਆਂ ਦੇ ਆਸਮਾਨ 'ਚ ਕੀਤੀ ਸਕਾਈਡਾਈਵਿੰਗ

ਰੋਸਾਨਾ ਨੇ ਆਪਣੀ ਵਾਇਰਲ ਵੀਡੀਓ ਵਿੱਚ ਕਿਹਾ ਪਹਿਲਾਂ ਉਸਦੀ ਮਾਂ ਥੋੜੀ ਝਿਜਕ ਰਹੀ ਸੀ, ਪਰ ਹੁਣ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਸਦੇ ਪਿਤਾ ਦੀ ਇੱਛਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮਗਰੋਂ ਰੋਸਾਨਾ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੇ ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਭੰਗ ਉਗਾਉਣ ਦੇ ਮਾਹਿਰ ਨਾਲ ਸੰਪਰਕ ਕੀਤਾ ਅਤੇ ਘਰ 'ਚ ਹੀ ਪਿਤਾ ਦੀਆਂ ਅਸਥੀਆਂ 'ਤੇ ਭੰਗ ਦਾ ਪੌਦਾ ਲਗਵਾਇਆ। ਉਸਨੇ ਇਸ ਪ੍ਰਕਿਰਿਆ ਦੀ ਇੱਕ ਵੀਡੀਓ ਅਤੇ ਫੋਟੋਆਂ ਵੀ ਲਈਆਂ, ਜੋ ਕਿ ਉਸਦੇ ਲਈ ਇੱਕ ਬਹੁਤ ਹੀ ਭਾਵਨਾਤਮਕ ਅਤੇ ਵਿਸ਼ੇਸ਼ ਅਨੁਭਵ ਸੀ। ਹਾਲ ਹੀ ਵਿੱਚ ਭੰਗ ਦੇ ਪੌਦੇ ਦੀ ਕਟਾਈ ਕੀਤੀ ਗਈ ਅਤੇ ਹੁਣ ਉਹ ਉਸ ਪੌਦੇ ਤੋਂ ਭੰਗ ਦੀਆਂ ਸਿਗਰਟਾਂ ਬਣਾ ਰਹੇ ਹਨ। ਉਸ ਦੇ ਇੱਕ ਦੋਸਤ ਨੇ ਸਿਗਰੇਟ ਨੂੰ ਰੋਲ ਕਰਨ ਵਿੱਚ ਉਸ ਦੀ ਮਦਦ ਕੀਤੀ। ਇਹ ਸਿਗਰਟਾਂ ਗੁਲਾਬੀ ਰੋਲਿੰਗ ਪੇਪਰ ਤੋਂ ਬਣੀਆਂ ਹਨ, ਜੋ ਇਨ੍ਹਾਂ ਨੂੰ ਹੋਰ ਵੀ ਖਾਸ ਬਣਾਉਂਦੀਆਂ ਹਨ।

ਇਹ ਵੀ ਪੜ੍ਹੋ: ਅਮਰੀਕਾ ਦੀ ਇਸ ਜੇਲ੍ਹ 'ਚ ਬੰਦ ਹੈ ਲਾਰੈਂਸ ਦਾ ਭਰਾ ਅਨਮੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News