ਕੈਨੇਡਾ ਤੋਂ ਅਮਰੀਕਾ 'ਚ ਦਾਖ਼ਲ ਹੋਣ ਸਮੇਂ 6 ਗੁਜਰਾਤੀ ਨੌਜਵਾਨ ਗ੍ਰਿਫ਼ਤਾਰ, 7 ਬੈਂਡ ਵਾਲਿਆਂ ਨਾਲ ਹੋਈ ਜੱਗੋਂ ਤੇਰ੍ਹਵੀਂ
Saturday, Aug 06, 2022 - 11:48 AM (IST)
ਵਾਸ਼ਿੰਗਟਨ (ਰਾਜ ਗੋਗਨਾ) — ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਫੜੇ ਗਏ 7 ਬੈਂਡ ਲੈ ਕੇ ਆਏ ਗੁਜਰਾਤੀ ਵਿਦਿਆਰਥੀ ਅਮਰੀਕਾ ਦੀ ਇੱਕ ਅਦਾਲਤ 'ਚ ਅੰਗਰੇਜੀ ਵਿਚ ਗੱਲ ਨਾ ਕਰ ਸਕਣ ਕਰਕੇ ਕਸੂਤੇ ਘਿਰ ਗਏ ਹਨ।
ਇਹ ਵੀ ਪੜ੍ਹੋ: ਬਲਾਚੌਰ ਦੇ ਨੌਜਵਾਨ ਲਖਵੀਰ ਸਿੰਘ ਬੈਂਸ ਦਾ ਕੈਨੇਡਾ 'ਚ ਕਤਲ
ਅਮਰੀਕੀ ਅਦਾਲਤ ਦੇ ਜੱਜ ਸਾਹਮਣੇ ਉਹ ਸਵਾਲਾਂ ਦੇ ਜਵਾਬ ਅੰਗਰੇਜੀ ਵਿਚ ਨਾ ਦੇਣ ਕਾਰਨ ਅਤੇ ਗੱਲਬਾਤ ਲਈ ਹਿੰਦੀ ਇੰਟਰਪਰੇਟਰ ਦੀ ਮੱਦਦ ਲੈਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਦੀ ਬੇਨਤੀ 'ਤੇ ਇਸ ਮਸਲੇ ਦੀ ਭਾਰਤ ਦੀ ਗੁਜਰਾਤ ਪੁਲਸ ਜਾਂਚ ਕਰ ਰਹੀ ਹੈ ਕਿ ਇਹ ਵਿਦਿਆਰਥੀ ਆਈਲੈਟਸ ਵਿਚ ਇੰਨੇ ਬੈਂਡ ਕਿਵੇਂ ਲੈ ਗਏ, ਜਿਨ੍ਹਾਂ ਨੂੰ ਅੰਗਰੇਜੀ ਦੀ ਬਹੁਤੀ ਸਮਝ ਵੀ ਨਹੀਂ ਹੈ ?
ਇਹ ਵੀ ਪੜ੍ਹੋ: ਥਾਈਲੈਂਡ ਦੇ ਨਾਈਟ ਕਲੱਬ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 13 ਲੋਕ (ਵੀਡੀਓ)
ਪੁਲਸ ਦੇ ਮੁਤਾਬਕ ਇਨ੍ਹਾਂ ਦੇ ਟੈਸਟ ਲੈਣ ਵਾਲੀ ਏਜੰਸੀ ਦੇ ਮਾਲਕਾਂ ਨੂੰ ਵੀ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਮਾਰਚ ਮਹੀਨੇ ਕੈਨੇਡਾ/ਅਮਰੀਕਾ ਦੀ ਸਰਹੱਦ ਨੇੜੇ ਸੇਂਟ ਰੇਗਿਸ ਨਾਂ ਦੀ ਨਦੀ ਵਿੱਚ ਇੱਕ ਕਿਸ਼ਤੀ ਵਿਚ ਸਵਾਰ ਹੋ ਕੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੇ ਦੋਸ਼ ਵਿਚ ਇਨ੍ਹਾਂ ਗੁਜਰਾਤੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ 6 ਨੌਜਵਾਨਾਂ ਦੀ ਉਮਰ 19 ਤੋਂ 21 ਸਾਲ ਦੇ ਕਰੀਬ ਹੈ।