ਬ੍ਰਿਟੇਨ ਦੇ ਪੱਬ ''ਚ ਵਿਅਕਤੀ ਨੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਔਰਤ ਦੀ ਮੌਤ ਤੇ ਕਈ ਲੋਕ ਜ਼ਖ਼ਮੀ

Sunday, Dec 25, 2022 - 04:38 PM (IST)

ਬ੍ਰਿਟੇਨ ਦੇ ਪੱਬ ''ਚ ਵਿਅਕਤੀ ਨੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਔਰਤ ਦੀ ਮੌਤ ਤੇ ਕਈ ਲੋਕ ਜ਼ਖ਼ਮੀ

ਲੰਡਨ (ਬਿਊਰੋ) : ਬ੍ਰਿਟੇਨ ਦੇ ਮਰਸੀਸਾਈਡ ਸੂਬੇ 'ਚ ਕ੍ਰਿਸਮਸ ਦੀ ਰਾਤ ਤੋਂ ਪਹਿਲਾਂ ਸ਼ਨੀਵਾਰ ਨੂੰ ਅਣਪਛਾਤੇ ਵਿਅਕਤੀ ਨੇ ਪੱਬ ਅੰਦਰ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਸਥਾਨਕ  ਪੁਲਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮਰਸੀਸਾਈਡ ਪੁਲਸ ਨੇ ਇਸ ਸਬੰਧੀ ਬਿਆਨ ਦਿੰਦਿਆਂ ਕਿਹਾ ਕਿ ਵਾਲੇਸੀ 'ਚ ਇਕ ਔਰਤ ਦੀ ਮੌਤ ਹੋਣ ਤੋਂ ਬਾਅਦ ਪੁਲਸ ਵੱਲੋਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਮਾਣ ਦੀ ਗੱਲ, ਭਾਰਤੀ ਮੂਲ ਦੀ ਵਿਗਿਆਨੀ ਆਸਟ੍ਰੇਲੀਆ 'ਚ STEM ਮਾਹਿਰ ਪੈਨਲ 'ਚ ਸ਼ਾਮਲ

ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਅੱਧੀ ਰਾਤ ਨੂੰ ਵਾਲੇਸੀ ਪਿੰਡ 'ਚ ਵਾਪਰੀ। ਅਣਪਛਾਤੇ ਵਿਅਕਤੀ ਵੱਲੋਂ ਚਲਾਈਆਂ ਗੋਲ਼ੀਆਂ ਦੌਰਾਨ ਇਸ ਨੌਜਵਾਨ ਕੁੜੀ ਦੇ ਗੋਲ਼ੀ ਲੱਗਣ ਤੋਂ ਬਾਅਦ ਉਸ ਨੂੰ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਹੋਰ ਵੀ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਤਿੰਨ ਲੋਕ ਹਸਪਤਾਲ 'ਚ ਭਰਤੀ ਹਨ। 

ਇਹ ਵੀ ਪੜ੍ਹੋ- ਮਿੱਕੀ ਹੋਥੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਬਣਿਆ ਕੈਲੀਫੋਨਰੀਆ 'ਚ ਪਹਿਲਾ 'ਸਿੱਖ' ਮੇਅਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News