ਇਸ ਖੂਬਸੂਰਤ ਔਰਤ ਦੀ ਉਮਰ ਨੇ ਹਰ ਕਿਸੇ ਨੂੰ ਪਾਇਆ ਚੱਕਰਾਂ 'ਚ, ਲੋਕਾਂ 'ਚ ਛਿੜੀ ਬਹਿਸ
Saturday, Oct 14, 2017 - 12:39 PM (IST)
ਇੰਡੋਨੇਸ਼ੀਆ(ਬਿਊਰੋ)— ਇਨ੍ਹੀਂ ਦਿਨੀਂ ਇੰਟਰਨੈਟ ਉੱਤੇ ਇਕ ਮਹਿਲਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਮਹਿਲਾ ਦੋ ਹੈਂਡਸਮ ਕਾਲਜ ਸਟੂਡੈਂਟਸ ਨਾਲ ਖੜ੍ਹੀ ਹੈ। ਜਦੋਂ ਸੋਸ਼ਲ ਮੀਡੀਆ ਉੱਤੇ ਇਸ ਮਹਿਲਾ ਦੇ ਇਨ੍ਹਾਂ ਦੋਵਾਂ ਮੁੰਡਿਆਂ ਨਾਲ ਰਿਲੇਸ਼ਨਸ਼ਿਪ ਦੇ ਬਾਰੇ ਵਿਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਜ਼ਿਆਦਾਤਰ ਲੋਕਾਂ ਨੇ ਗਲਤ ਜਵਾਬ ਦਿੱਤਾ। ਕਿਸੇ ਨੇ ਇਸ ਨੂੰ ਮੁੰਡਿਆਂ ਦੀ ਭੈਣ ਦੱਸਿਆ ਤਾਂ ਕਿਸੇ ਨੇ ਦੋਸਤ ਪਰ ਜਦੋਂ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੀਆਂ ਹੋਰ ਤਸਵੀਰਾਂ ਸਾਹਮਣੇ ਆਈਆਂ ਤਾਂ ਇਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ।
ਦੋਵਾਂ ਮੁੰਡਿਆਂ ਦੀ ਮਾਂ ਹੈ ਇਹ ਮਹਿਲਾ
ਅਸਲ ਵਿਚ Mama Hadi ਨਾਮਕ ਇਸ ਇੰਡੋਨੇਸ਼ੀਅਨ ਮਹਿਲਾ ਦੇ ਜਮਨਦਿਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸਨ। Hadi ਦਾ ਇਹ 50ਵਾਂ ਜਨਮਦਿਨ ਸੀ ਅਤੇ ਉਨ੍ਹਾਂ ਦੀ ਖੂਬਸੂਰਤੀ ਨੂੰ ਦੇਖ ਹਰ ਕੋਈ ਸੋਚ ਰਿਹਾ ਸੀ ਕਿ ਇਹ ਕੋਈ ਕਾਲਜ ਗਰਲ ਹੈ। Hadi ਨੇ ਜਦੋਂ ਦੱਸਿਆ ਕਿ ਤਸਵੀਰ ਵਿਚ ਨਜ਼ਰ ਆ ਰਹੇ ਦੋਵੇਂ ਮੁੰਡੇ ਕਾਲਜ ਗ੍ਰੈਜੁਏਟ ਅਤੇ ਉਨ੍ਹਾਂ ਦੇ ਬੇਟੇ ਹਨ ਤਾਂ ਲੋਕਾਂ ਨੂੰ ਭਰੋਸਾ ਨਹੀਂ ਹੋਇਆ।
