ਦੰਦਾਂ ਦੇ ਖਰਾਬ ਹੋਣ ਤੇ ਮਸੂੜਿਆਂ ਦੀ ਬੀਮਾਰੀ ਲਈ ਤੁਹਾਡਾ ਜੀਨ ਹੋ ਸਕਦੈ ਜ਼ਿੰਮੇਵਾਰ

07/08/2019 4:25:43 PM

ਲੰਡਨ (ਭਾਸ਼ਾ)- ਮੋਟਾਪਾ, ਸਿੱਖਿਆ ਅਤੇ ਵਿਅਕਤੀਤਵ ਵਰਗੇ ਕਈ ਜੈਨੇਟਿਕ ਗੁਣ ਅਤੇ ਕਾਰਕ ਦੰਦਾਂ ਦੇ ਖਰਾਬ ਹੋਣ ਅਤੇ ਮਸੂੜਿਆਂ ਦੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਇਸ ਦਾ ਖੁਲਾਸਾ ਇਕ ਨਵੇਂ ਅਧਿਐਨ ਤੋਂ ਹੋਇਆ ਹੈ। ਬ੍ਰਿਟੇਨ ਵਿਚ ਯੂਨੀਵਰਸਿਟੀ ਆਫ ਬ੍ਰਿਸਟਲ ਦੇ ਖੋਜਕਰਤਾਵਾਂ ਨੇ ਕਿਹਾ ਕਿ ਦੋ ਲੋਕ ਜੋ ਇਕੋ ਜਿਹਾ ਖਾਣਾ ਖਾਂਦੇ ਹਨ ਅਤੇ ਆਪਣੇ ਮੂੰਹ ਦਾ ਖਿਆਲ ਵੀ ਇਕੋ ਤਰ੍ਹਾਂ ਹੀ ਰੱਖਦੇ ਹਨ, ਉਨ੍ਹਾਂ ਵਿਚ ਵੀ ਦੰਦਾਂ ਦੀ ਬਦਬੂ ਦੀ ਬੀਮਾਰੀ ਵੱਖ-ਵੱਖ ਹੋ ਸਕਦੀ ਹੈ ਪਰ ਖੋਜਕਰਤਾ ਅਜੇ ਤੱਕ ਇਸ ਦੇ ਪਿੱਛੇ ਦੀ ਵਜ੍ਹਾ ਦੱਸਣ ਵਿਚ ਸਮਰੱਥ ਨਹੀਂ ਸਨ। ਸਵੀਡਨ ਦੇ ਉਮੀਆ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਓਡੋਨੋਟੋਲਾਜੀ ਦੇ ਇੰਗੇਗਰਡ ਜੋਨਾਸਨ ਨੇ ਦੱਸਿਆ ਕਿ ਇਸ ਅਧਿਐਨ ਤੋਂ ਸਪੱਸ਼ਟ ਪਤਾ ਲੱਗਿਆ ਹੈ ਕਿ ਦੰਦ ਵੀ ਸਾਡੇ ਸਰੀਰ ਦਾ ਹਿੱਸਾ ਹੈ।

ਕਈ ਹੋਰ ਚੀਜਾਂ ਦੇ ਨਾਲ ਹੀ ਅਸੀਂ ਇਹ ਦੇਖ ਸਕਦੇ ਹਾਂ ਕਿ ਦਿਲ ਸਬੰਧੀ ਬੀਮਾਰੀਆਂ ਅਤੇ ਦੰਦਾਂ ਦੇ ਖਰਾਬ ਹੋਣ ਦਾ ਵੀ ਸਬੰਧ ਹੈ। ਇਸ ਨੂੰ ਲੈ ਕੇ ਪਹਿਲਾਂ ਵੀ ਖੋਜ ਹੋਈ ਅਤੇ ਉਸ ਵਿਚ ਇਹ ਵੀ ਸਾਹਮਣੇ ਆਇਆ ਕਿ ਇਸ ਵਿਚ ਜੀਨ ਸ਼ਾਮਲ ਹੋ ਸਕਦੇ ਹਨ ਪਰ ਕਿਸੇ ਦੀ ਵੀ ਪੁਸ਼ਟੀ ਨਹੀਂ ਹੋ ਸਕੀ ਸੀ। ਇਹ ਬੀਮਾਰੀਆਂ ਬਹੁਤ ਪੇਚੀਦਾ ਹੁੰਦੀਆਂ ਹਨ ਅਤੇ ਇਸ ਸਬੰਧ ਨੂੰ ਸਮਝਣ ਲਈ ਵੱਡੀ ਖੋਜ ਦੀ ਲੋੜ ਹੁੰਦੀ ਹੈ। ਮੌਜੂਦਾ ਅਧਿਐਨ ਨੇਚਰ ਕਮਿਊਨੀਕੇਸ਼ਨ ਵਿਚ ਪ੍ਰਕਾਸ਼ਿਤ ਹੋਇਆ ਹੈ ਅਤੇ ਇਸ ਵਿਚ 9 ਕੌਮਾਂਤਰੀ ਕਲੀਨਿਕਲ ਅਧਿਐਨ ਦੇ ਅੰਕੜੇ ਹਨ। ਇਸ ਅਧਿਐਨ ਵਿਚ 62000 ਲੋਕਾਂ ਨੇ ਹਿੱਸਾ ਲਿਆ ਸੀ। ਇਸ ਖੋਜ 47 ਨਵੇਂ ਜੀਨ ਦੀ ਪਛਾਣ ਕੀਤੀ ਗਈ ਜੋ ਦੰਦਾਂ ਦੇ ਖਰਾਬ ਹੋਣ ਨਾਲ ਜੁੜੇ ਹੋਏ ਸਨ।


Sunny Mehra

Content Editor

Related News