ਜ਼ਮੀਨ ਤੋਂ 45 ਹਜ਼ਾਰ ਫੁੱਟ ਦੀ ਉਚਾਈ ''ਤੇ ਲਗਜ਼ਰੀ ਜੈੱਟ ''ਚ ਕਰ ਸਕਦੇ ਹੋ ਪਾਰਟੀ, ਜਾਣੋ ਕਿਰਾਇਆ

Monday, Jul 22, 2024 - 06:02 PM (IST)

ਇੰਟਰਨੈਸ਼ਨਲ ਡੈੱਸਕ - ਅਮੀਰ ਲੋਕ ਜਨਤਕ ਉਡਾਣਾਂ ਵਿਚ ਸਫ਼ਰ ਕਰਨ ਦੀ ਬਜਾਏ ਨਿੱਜੀ ਜਹਾਜ਼ਾਂ ਨੂੰ ਤਰਜੀਹ ਦਿੰਦੇ ਹਨ। ਸਿਰਫ਼ ਇੰਨਾ ਹੀ ਨਹੀਂ ਅਮੀਰ ਲੋਕ ਹੁਣ ਆਪਣਾ ਪਰਿਵਾਰਕ ਸਮਾਰੋਹ ਨੂੰ ਖ਼ਾਸ ਬਣਾਉਣ ਲਈ ਜ਼ਮੀਨ ਤੋਂ 40 ਤੋਂ 45 ਹਜ਼ਾਰ ਫੁੱਟ ਦੀ ਉਚਾਈ 'ਤੇ ਪਾਰਟੀ ਕਰਨ ਲਈ ਲਗਜ਼ਰੀ ਪ੍ਰਾਈਵੇਟ ਜੈੱਟਾਂ ਦੀ ਚੋਣ ਕਰ ਰਹੇ ਹਨ। ਦੁਬਈ ਵਿੱਚ ਇਸ ਲਈ ਕਿਰਾਇਆ 12.5 ਲੱਖ ਰੁਪਏ ਪ੍ਰਤੀ ਘੰਟਾ ਹੈ। ਦੂਜੇ ਪਾਸੇ ਜੇਕਰ ਕੋਈ ਇਸ ਤੋਂ ਵੀ ਸਸਤੀ ਪਾਰਟੀ ਕਰਨਾ ਚਾਹੁੰਦਾ ਹੈ ਤਾਂ ਇੰਗਲੈਂਡ ਦੇ ਕੋਟਸਵੋਲਡ 'ਚ ਬ੍ਰਿਟਿਸ਼ ਏਅਰਵੇਜ਼ ਦੀ ਏਅਰਬੱਸ 747 ਨੂੰ 1 ਲੱਖ ਰੁਪਏ ਘੰਟੇ ਦੇ ਹਿਸਾਬ ਨਾਲ ਕਿਰਾਏ 'ਤੇ ਲਿਆ ਜਾ ਸਕਦਾ ਹੈ।

ACJ Twenty20 ਜਹਾਜ਼ਾਂ ਦੀਆਂ ਵਿਸ਼ੇਸ਼ਤਾਵਾਂ

ਆਮ ਕਾਰਪੋਰੇਟ-ਡਿਜ਼ਾਈਨ ਕੀਤੇ ਪ੍ਰਾਈਵੇਟ ਜੈੱਟਾਂ ਤੋਂ ਇਲਾਵਾ ACJ ਟੂਟਵੰਟੀ ਏਅਰਕ੍ਰਾਫਟ ਵਿੱਚ LED ਮੂਡ ਲਾਈਟਿੰਗ, ਇਲੈਕਟ੍ਰੋ-ਕ੍ਰੋਮੈਟਿਕ ਵਿੰਡੋ ਸ਼ੇਡ, 55-ਇੰਚ ਦੇ ਦੋ ਟੀਵੀ, ਕਿਉਰੇਟਿਡ ਪਲੇਲਿਸਟਸ ਦੇ ਨਾਲ ਇੱਕ ਇਨ-ਫਲਾਈਟ ਸਾਊਂਡ ਸਿਸਟਮ, ਇੱਕ ਟੱਚਸਕਰੀਨ, ਹਾਈ-ਸਪੀਡ ਵਾਈ-ਫਾਈ ਅਤੇ ਨੱਚਣ ਲਈ ਲੌੜੀਂਦੀ ਥਾਂ ਉਪਲੱਬਧ ਹੋਵੇਗੀ।

78.1 ਗੁਣਾ 10.8 ਫੁੱਟ ਦਾ ਕੈਬਿਨ ਮਿਲੇਗਾ ਜਿਹੜਾ ਕਿ 6.6 ਫੁੱਟ ਉੱਚਾ ਹੈ। ਇਸ ਵਿੱਚ ਇੱਕ ਕਿੰਗ-ਸਾਈਜ਼ ਬੈੱਡ ਦੇ ਨਾਲ ਇੱਕ ਮਾਸਟਰ ਸੁਇਟ ਅਤੇ ਲੈਂਡਿੰਗ ਤੋਂ ਪਹਿਲਾਂ ਤਰੋ-ਤਾਜ਼ਾ ਹੋਣ ਲਈ ਇੱਕ ਆਨ-ਬੋਰਡ ਸ਼ਾਵਰ ਵੀ ਸ਼ਾਮਲ ਹੈ। ਇੱਥੇ ਇੱਕ ਰਸੋਈ ਅਤੇ ਅੱਠਾਂ ਲੋਕਾਂ ਲਈ ਇੱਕ ਡਾਇਨਿੰਗ ਟੇਬਲ ਦੀ ਸਹੂਲਤ ਮੌਜੂਦ ਹੈ।

ਫਲਾਈ ਫਾਈਵ ਅਨੁਸਾਰ ਅਪ੍ਰੈਲ 2023 ਵਿੱਚ ਸੇਵਾਵਾਂ ਸ਼ੁਰੂ ਕਰਨ ਤੋਂ ਬਾਅਦ, ਜਹਾਜ਼ 9ਐਚ-ਫਾਈਵ ਨੂੰ ਯੂਰਪ, ਅਮਰੀਕਾ, ਯੂਕੇ, ਅਰਬ ਦੇਸ਼ਾਂ, ਅਫਰੀਕਾ ਅਤੇ ਏਸ਼ੀਆ ਅਤੇ ਹੋਰ ਦੇਸ਼ਾਂ ਵਿੱਚ ਉਡਾਣਾਂ ਲਈ ਵੀਆਈਪੀ ਅਤੇ ਰਾਜ ਦੇ ਮੁਖੀਆਂ ਦੁਆਰਾ 50 ਤੋਂ ਵੱਧ ਵਾਰ ਬੁੱਕ ਕੀਤਾ ਗਿਆ ਹੈ। 
ਦੁਬਈ ਵਿੱਚ ਫਲਾਈ ਫਾਈਵ ਹੁਣ ਜੈੱਟ ACJ Twenty20 ਜਹਾਜ਼ ਨੂੰ ਮਹਿਮਾਨਾਂ ਜਾਂ ਕਿਸੇ ਵੀ ਵਿਅਕਤੀ ਲਈ 15,000 ਡਾਲਰ (12.5 ਲੱਖ) ਪ੍ਰਤੀ ਘੰਟਾ ਦੀ ਦਰ ਨਾਲ ਕਿਰਾਏ 'ਤੇ ਉਪਲੱਬਧ ਕਰਵਾ ਰਹੀ ਹੈ।  ਇਸ ਦੀ ਕੀਮਤ 837 ਕਰੋੜ ਰੁਪਏ ਹੈ। ਇਹ 45,000 ਫੁੱਟ ਦੀ ਉਚਾਈ 'ਤੇ 12 ਘੰਟੇ ਤੱਕ ਲਗਾਤਾਰ ਉੱਡ ਸਕਦਾ ਹੈ।


Harinder Kaur

Content Editor

Related News