ਹੁਣ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਕੀਤਾ ਰੱਦ, ਫਿਲੀਪੀਨਜ਼ ਦੌਰਾ ਵੀ ਮੁਲਤਵੀ

Wednesday, Apr 21, 2021 - 07:08 PM (IST)

ਹੁਣ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਕੀਤਾ ਰੱਦ, ਫਿਲੀਪੀਨਜ਼ ਦੌਰਾ ਵੀ ਮੁਲਤਵੀ

ਟੋਕੀਓ (ਬਿਊਰੋ): ਭਾਰਤ ਵਿਚ ਕੋਰੋਨਾ ਗ੍ਰਾਫ ਲਗਤਾਰ ਵੱਧਦਾ ਜਾ ਰਿਹਾ ਹੈ। ਇਸ ਦਾ ਅਸਰ ਵਿਦੇਸ਼ ਕੂਟਨੀਤੀ 'ਤੇ ਵੀ ਪੈ ਰਿਹਾ ਹੈ। ਪਹਿਲਾਂ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਨੇ ਭਾਰਤ ਦੌਰਾ ਕਰ ਦਿੱਤਾ ਸੀ ਅਤੇ ਹੁਣ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਦੇ ਵੀ ਭਾਰਤ ਦੌਰਾ ਰੱਦ ਕਰਨ ਦੀ ਖ਼ਬਰ ਹੈ। ਜਾਪਾਨੀ ਮੀਡੀਆ ਦੇ ਹਵਾਲੇ ਨਾਲ ਖ਼ਬਰ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਦੌਰਾ ਰੱਦ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਇਸ ਮਹੀਨੇ ਦੇ ਅਖੀਰ ਵਿਚ ਭਾਰਤ ਦੌਰੇ 'ਤੇ ਆਉਣ ਵਾਲੇ ਸਨ ਅਤੇ ਮੰਨਿਆ ਜਾ ਰਿਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਣੀ ਸੀ, ਜਿਸ ਵਿਚ ਸਭ ਤੋਂ ਪ੍ਰਮੁੱਖ ਮੁੱਦਾ ਚੀਨ ਸੀ। ਜਾਪਾਨੀ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਫਿਲਹਾਲ ਦੇਸ਼ ਵਿਚ ਇਨਫੈਕਸ਼ਨ ਦੀ ਗਤੀ ਰੋਕਣ ਦੀ ਕੋਸ਼ਿਸ਼ 'ਤੇ ਧਿਆਨ ਦੇਣ ਦੀ ਗੱਲ ਕਹੀ ਹੈ।

ਪੜ੍ਹੋ ਇਹ ਅਹਿਮ ਖਬਰ - ਯੂਕੇ ਬਾਰਡਰ ਸਟਾਫ ਦੀਆਂ ਅੱਖਾਂ 'ਚ ਘੱਟਾ : ਰੋਜ਼ਾਨਾ ਫੜ੍ਹੇ ਜਾ ਰਹੇ 100 ਜਾਅਲੀ ਕੋਵਿਡ ਸਰਟੀਫਿਕੇਟ

ਅਸਲ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਜਾਪਾਨ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਉਹਨਾਂ ਦੀ ਸਰਕਾਰ ਜੂਨ ਦੇ ਅਖੀਰ ਤੱਕ 10 ਕਰੋੜ ਕੋਰੋਨਾ ਵੈਕਸੀਨ ਦੀ ਡੋਜ਼ ਖਰੀਦੇਗੀ। ਰਿਪੋਰਟ ਮੁਤਾਬਕ ਹੁਣ ਤੱਕ ਜਾਪਾਨ ਵਿਚ ਸਿਰਫ 15 ਲੱਖ ਦੇ ਕਰੀਬ ਹੀ ਵੈਕਸੀਨ ਦੀ ਡੋਜ਼ ਖਰੀਦੀਆਂ ਗਈਆਂ ਹਨ ਜਦਕਿ ਜਾਪਾਨ ਦੀ ਆਬਾਦੀ ਕਰੀਬ ਸਾਢੇ 12 ਕਰੋੜ ਹੈ ਅਤੇ ਸਿਰਫ 11 ਲੱਖ ਲੋਕਾਂ ਨੂੰ ਹੀ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਅਜਿਹੇ ਵਿਚ ਜਾਪਾਨ ਵੀ ਕੋਰੋਨਾ ਇਨਫੈਕਸ਼ਨ ਤੋਂ ਕਾਫੀ ਪ੍ਰਭਾਵਿਤ ਹੈ। ਜਾਪਾਨ ਸਰਕਾਰ ਨੇ ਫਿਲਹਾਲ ਇਨਫੈਕਸ਼ਨ ਦੀ ਗਤੀ ਰੋਕਣ ਲਈ ਦੇਸ਼ ਵਿਚ ਬਹੁਤ ਸਖ਼ਤ ਨਿਯਮ ਲਾਗੂ ਕੀਤੇ ਹਨ। ਜਾਪਾਨ ਵਿਚ 11 ਮਈ ਤੱਕ ਸਖ਼ਤ ਪਾਬੰਦੀਆਂ ਲਾਗੂ ਰਹਿਣਗੀਆਂ। ਉੱਥੇ ਜਾਪਾਨ ਨੇ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਗੈਰ ਜ਼ਰੂਰੀ ਯਾਤਰਾਵਾਂ ਟਾਲਣ ਲਈ ਕਿਹਾ ਹੈ। ਜਾਪਾਨ ਵਿਚ ਤੇਜ਼ੀ ਨਾਲ ਕੋਰੋਨਾ ਮਾਮਲੇ ਵਧਣ ਕਾਰਨ ਇੱਥੋਂ ਦੀਆਂ ਰਾਜ ਸਰਕਾਰਾਂ ਵੱਲੋਂ ਐਮਰਜੈਂਸੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਨੋਟ- ਹੁਣ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਕੀਤਾ ਰੱਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News